32.1 C
Delhi
Tuesday, April 30, 2024
spot_img
spot_img

ਯੂ ਟਿਊਬਰ ਅਰਮਾਨ ਮਲਿਕ ਨੇ ਦੋ ਗਰਭਵਤੀ ਪਤਨੀਆਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ; ਜਮ ਕੇ ਹੋਈ ‘ਟ੍ਰੋਲਿੰਗ’

ਯੈੱਸ ਪੰਜਾਬ
ਮੁੰਬਈ, 10 ਦਸੰਬਰ, 2022:
ਪ੍ਰਸਿੱਧ ਯੂ ਟਿਊਬਰ ਅਰਮਾਨ ਮਲਿਕ ਨੂੰ ਉਸ ਵੇਲੇ ਭਾਰੀ ‘ਟ੍ਰੋਲਿੰਗ’ ਦਾ ਸਾਹਮਣਾ ਕਰਨਾ ਪਿਆ ਜਦ ਉਸਨੇ ਆਪਣੀਆਂ ਦੋ ਗਰਭਵਤੀ ਪਤਨੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀਆਂ।

ਇਨ੍ਹਾਂ ਤਸਵੀਰਾਂ ਵਿੱਚ ਅਰਮਾਨ ਮਲਿਕ ਆਪਣੀਆਂ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ, ਜੋ ਗਰਭਵਤੀ ਹਨ, ਨਾਲ ਵੱਖ-ਵੱਖ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ।

ਇਹ ਤਸਵੀਰਾਂ ਸ਼ੇਅਰ ਕਰਨ ਉਪਰੰਤ ਅਰਮਾਨ ਮਲਿਕ ਨੂੰ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਲੋਕ ਇਸ ਨੂੰ ‘ਘਟੀਆ’ ਦੱਸ ਰਹੇ ਹਨ।

ਇਕ ਵਿਅਕਤੀ ’ਨੇ ਇਨ੍ਹਾਂ ਤਸਵੀਰਾਂ ’ਤੇ ਟਿੱਪਣੀ ਕਰਦਿਆਂ ਕਿਹਾ ‘ਇਹ ਕਿਹੜੀਆਂ ਕੁੜੀਆਂਹਨ ਜਿਹੜੀਆਂ ਆਪਣਾ ਪਤੀ ‘ਸ਼ੇਅਰ’ ਕਰ ਲੈਂਦੀਆਂ ਹਨ।’

ਇਕ ਹੋਰ ਨੇ ਕਿਹਾ, ‘ਯਾਰ, ਇਹ ਦੋਵੇਂ ਇਕੋ ਵੇਲੇ ਗਰਭਵਤੀ।’

ਜ਼ਿਕਰਯੋਗ ਹੈ ਕਿ ਅਰਮਾਨ ਮਲਿਕ ਦੇ 15 ਲੱਖ ਸੋਸ਼ਲ ਮੀਡੀਆ ਫ਼ਾਲੋਅਰਜ਼ ਹਨ।

ਉਸਨੇ ਪ੍ਰਿਆ ਨਾਲ 2011 ਵਿੱਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਹੈ ਜਿਸ ਦਾ ਨਾਂਅ ਚਿਰਾਯੂ ਹੈ।

ਉਸਨੇ 2018 ਵਿੱਚ ਆਪਣੀ ਪਹਿਲੀ ਪਤਨੀ ਪ੍ਰਿਆ ਦੀ ਸਹੇਲੀ ਕ੍ਰਿਤਿਕਾ ਨਾਲ 2018 ਵਿੱਚ ਵਿਆਹ ਕਰਵਾਇਆ ਸੀ।

ਉਦੋਂ ਤੋਂ ਹੀ ਇਹ ਚਾਰ ਲੋਕਾਂ ਦਾ ਪਰਿਵਾਰ ਇਕੱਠਾ ਰਹਿ ਰਿਹਾ ਹੈ। ਪਾਇਲ ਅਤੇ ਕ੍ਰਿਤਿਕਾ ਪਹਿਲਾਂ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾਂਦੀਆਂ ਤਸਵੀਰਾਂ ਵਿੱਚ ਇਕੱਠੀਆਂ ਨਜ਼ਰ ਆਉਂਦੀਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION