31.7 C
Delhi
Monday, May 6, 2024
spot_img
spot_img

ਯੂਥ ਅਕਾਲੀ ਦਲ ਨੇ ਟਾਈਟਲਰ ਦੀ ਨਿਯੁਕਤੀ ਅਤੇ ਉਸਦਾ ਬਚਾਅ ਕਰਨ ’ਤੇ ਗਾਂਧੀ ਪਰਿਵਾਰ ਅਤੇ ਪੰਜਾਬ ਦੇ ਕਾਂਗਰਸ ਆਗੂਆਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਯੈੱਸ ਪੰਜਾਬ
ਸ੍ਰੀ ਮਕਤਸਰ ਸਾਹਿਬ, 1 ਨਵੰਬਰ, 2021:
ਯੂਥ ਅਕਾਲੀ ਦਲ ਨੇ ਕਾਂਗਰਸ ਪਾਰਟੀ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿਚਲੀ ਸਿਖਰਲੀ ਕਮੇਟੀ ਵਿਚ ਮੈਂਬਰਸ਼ਿਪ ਨਿਵਾਜਣ ਦੇ ਫੈਸਲੇ ਖਿਲਾਫ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਇਸ ਫੈਸਲੇ ਖਿਲਾਫ ਰੋਹ ਕਿਉਂ ਨਹੀਂ ਪ੍ਰਗਟਾਇਆ।

ਯੂਥ ਅਕਾਲੀ ਦਲ ਦੇ ਕਾਰਕੁੰਨਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਜਗਦੀਸ਼ ਟਾਈਟਲਰ ਦੇ ਪੁਤਲੇ ਵੀ ਸਾੜੇ।

ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਇਥੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ’ਤੇ ਇਸ ਫੈਸਲੇ ਵਿਚ ਭਾਈਵਾਲ ਹੋਣ ਦਾ ਦੋਸ਼ ਲਗਾਇਆ ਤੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਦਿੱਲੀ ਫੇਰੀ ਵੇਲੇ ਇਸ ਲਈ ਸਹਿਮਤੀ ਦਿੱਤੀ। ਉਹਨਾਂ ਕਿਹਾ ਕਿ ਹਾਲੇ ਤੱਕ ਚੰਨੀ ਨੇ ਉਹਨਾਂ ਦੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਦੋਸ਼ ਸਹੀ ਹਨ।

ਸਰਦਾਰ ਰੋਮਾਣਾ ਨੇ ਕਿਹਾ ਕਿ ਇਸੇ ਤਰੀਕੇ ਸਿੱਧੂ ਨੇ ਬਰਗਾੜੀ ਬੇਅਦਬੀ ਕੇਸ ਦੇ ਮੁਲਜ਼ਮਾਂ ਦੇ ਵਕੀਲ ਰਹੇ ਐਡਵੋਕੇਟ ਜਨਰਲ ਏ ਪੀ ਐਸ ਦਿਓਲ ਦੀ ਨਿਯੁਕਤੀ ਖਿਲਾਫ ਤਾਂ ਸਟੈਂਡ ਲਿਆ ਪਰ ਹਾਲੇ ਤੱਕ ਉਸ ਟਾਈਟਲਰ ਦੀ ਨਿਯੁਕਤੀ ਬਾਰੇ ਆਪਣੀ ਚੁੱਪੀ ਨਹੀਂ ਤੋੜੀ ਜਿਸਦੇ ਹੱਥ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹਨ। ਉਹਨਾਂ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਸਿੱਖ ਕੌਮ ਦੀ ਸਾਂਝੀ ਮਾਨਸਿਕਤਾ ਵਾਲੇ ਇਸ ਮਾਮਲੇ ’ਤੇ ਸਟੈਂਡ ਕਿਉਂ ਨਹੀਂ ਲਿਆ ? ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੁਹਾਡੇ ਵਿਚ ਗਾਂਧੀ ਪਰਿਵਾਰ ਦੇ ਅੱਗੇ ਸੱਚ ਬੋਲਣ ਦੀ ਦਲੇਰੀ ਨਹੀਂ ਰਹੀ ਕਿਉਂਕਿ ਤੁਸੀਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਲੈਣ ਲਈ ਉਹਨਾਂ ਦੇ ਪੈਰਾਂ ਵਿਚ ਬੈਠ ਕੇ ਲਿਲੜੀਆਂ ਕੱਢੀਆਂ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵੀ ਪੜ੍ਹ ਕੇ ਸੁਣਾਈ ਜਿਸ ਵਿਚ ਟਾਈਟਲਰ ਨੁੰ ਦੋਸ਼ੀ ਠਹਿਰਾਇਆ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਕਮਿਸ਼ਨ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ’ਤੇ ਸਾਬਕਾ ਮੰਤਰੀ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਨੇ ਬਣਾਇਆ ਸੀ, ਨੇ ਆਪਣੀ ਰਿਪੋਰਟ ਵਿਚ ਸਪਸ਼ਟ ਕਿਹਾ ਹੈ ਕਿ ਟਾਈਟਲਰ ਸਿੱਖਾਂ ’ਤੇ ਹਮਲੇ ਕਰਨ ਅਤੇ ਉਹਨਾਂ ਦੀਆਂ ਜਾਇਦਾਦਾਂ ਦਾ ਨੁਕਸਾਨ ਕਰਨ ਵਿਚ ਸ਼ਾਮਲ ਸੀ।

ਉਹਨਾਂ ਦੱਸਿਆ ਕਿ ਕਮਿਸ਼ਨ ਨੇ ਗਵਾਹਾਂ ਵਿਚ ਜਸਬੀਰ ਸਿੰਘ ਦਾ ਬਿਆਨ ਵੀ ਦੱਸਿਆ ਹੈ ਕਿ ਉਸਨੇ ਦੱਸਿਆ ਕਿ ਟਾਈਟਲਰ ਮੌਕੇ ’ਤੇ ਆਇਆ ਤੇ ਉਸਨੇ ਕਾਂਗਰਸ ਦੇ ਆਗੂਆਂ ੳਲੋਂ ਉਹਨਾਂ ਦੇ ਹਲਕੇ ਵਿਚ ਸਿੱਖਾਂ ਦਾ ਵੱਡੀ ਗਿਣਤੀ ਵਿਚ ਕਤਲੇਆਮ ਕਰਨ ਦੀ ਉਹਨਾਂ ਦੀ ਹਦਾਇਤ ਦੀ ਪਾਲਣਾ ਨਾ ਕਰਨ ’ਤੇ ਝਾੜ ਵੀ ਪਾਈ। ਉਹਨਾਂ ਕਿਹਾ ਕਿ ਕਮਿਸ਼ਨ ਨੇ ਸਪਸ਼ਟ ਕਿਹਾ ਹੈ ਕਿ ਟਾਈਟਲਰ ਦੇ ਖਿਲਾਫ ਠੋਸ ਸਬੂਤ ਮੌਜੂਦ ਹਨ ਤੇ ਉਸਨੇ ਕੇਂਦਰ ਸਰਕਾਰ ਨੂੰ ਟਾਈਟਲਰ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਵੀ ਆਖਿਆ ਸੀ।

ਸਰਦਾਰ ਰੋਮਾਣਾ ਨੇ ਕਿਹਾ ਕਿ ਉਸ ਵੇਲੇ ਯੂ ਪੀ ਏ ਸਰਕਾਰ ਨੇ ਟਾਈਟਲਰ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਹੁਦ ਗਾਂਧੀ ਪਰਿਵਾਰ ਨੇ ਉਸਨੁੰ ਦਿੱਲੀ ਕਾਂਗਰਸ ਦਾ ਪਰਮਾਨੈਂਡ ਇਨਵਾਇਟੀ ਬਣਾ ਕੇ ਉਸਨੂੰ ਸਿਆਸੀ ਤੌਰ ’ਤੇ ਨਵਾਂ ਜੀਵਨ ਬਖ਼ਸ਼ਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਪਹਿਲਾਂ 1984 ਦੇ ਸਿੱਖ ਕਤੇਆਮ ਦੇ ਹੋਰ ਦੋਸ਼ੀਆਂ ਦਾ ਵੀ ਬਚਾਅ ਕੀਤਾ ਤੇ ਉਹਨਾਂ ਨੁੰ ਪ੍ਰੋਮੋਟ ਕੀਤਾ ਭਾਵੇਂ ਉਹ ਟਾਈਟਲਰ, ਸੱਜਣ ਕੁਮਾਰ ਜਾਂ ਕਮਲ ਨਾਥ ਹੀ ਕਿਉਂ ਨਾ ਸੀ।

ਯੂਥ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ 1984 ਦੇ ਸਰਕਾਰ ਦੀ ਸ਼ਹਿ ’ਤੇ ਹੋਏ ਕਤਲੇਆਮ ਦੇ ਮਾਮਲੇ ਵਿਚ ਸਾਰੇ ਪੀੜਤਾਂ ਨੁੰ ਮੁਆਵਜ਼ਾ ਮਿਲਣ ਤੇ ਮੁੜ ਵਸੇਬਾ ਹੋਣ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਸੁੱਟੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਹਨਾਂÇ ਕਹਾ ਕਿ ਜੇਕਰ ਸੀ ਬੀ ਆਈ ਨੇ ਇਸ ਕੇਸ ਦੀ ਮੁੜ ਜਾਂਚ ਕੀਤੀ ਤਾਂ ਉਹ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਕਾਰਨ ਕੀਤੀ। ਉਹਨਾਂ ਕਿਹਾ ਕਿ ਅਸੀਂ ਮਨੁੱਖਤਾ ਦੇ ਖਿਲਾਫ ਇਸ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੇ ਹੱਕ ਵਿਚ ਡਟੇ ਹਾਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION