32.8 C
Delhi
Sunday, April 28, 2024
spot_img
spot_img

ਮੌਸਮ ਬਦਲਿਆ, ਲੱਗੀ ਆ ਵਧਣ ਗਰਮੀ, ਵੇਲਿਉਂ ਪਹਿਲਾਂ ਪੰਜਾਬ ਵੱਲ ਆਈ ਬੇਲੀ

ਅੱਜ-ਨਾਮਾ

ਮੌਸਮ ਬਦਲਿਆ, ਲੱਗੀ ਆ ਵਧਣ ਗਰਮੀ,
ਵੇਲਿਉਂ ਪਹਿਲਾਂ ਪੰਜਾਬ ਵੱਲ ਆਈ ਬੇਲੀ।

ਸਰਦੀ ਚਾਹੀਦੀ ਕਣਕ ਲਈ ਅਜੇ ਤੀਕਰ,
ਆਈ ਹੈ ਗਰਮੀ ਤਾਂ ਨੀਂਦ ਉਡਾਈ ਬੇਲੀ।

ਓਧਰ ਉਲਟਾ ਬਾਜ਼ਾਰ ਵਿੱਚ ਅਸਰ ਡਿੱਠਾ,
ਕਈਆਂ ਦੀ ਗਰਮੀ ਨੇ ਸੇਲ ਵਧਾਈ ਬੇਲੀ।

ਪੱਖਾ, ਕੂਲਰ ਜਾਂ ਏ ਸੀ ਹਨ ਵਿਕਣ ਲੱਗੇ,
ਜਾਂਦੀ ਮਰਜ਼ੀ ਦੀ ਕੀਮਤ ਆ ਲਾਈ ਬੇਲੀ।

ਇੱਕ ਨੂੰ ਮੌਸਮ ਦੀ ਮਾਰ ਦਾ ਫਿਕਰ ਡਾਢਾ,
ਇੱਕ ਨੂੰ ਮੌਸਮ ਦੀ ਮਿਹਰ ਦਾ ਚਾਅ ਬੇਲੀ।

ਚੜ੍ਹਦੀ ਕੀਮਤ ਦੀ ਇੱਕ ਲਈ ਖੁਸ਼ੀ ਬੇਲੀ,
ਇੱਕ ਨੂੰ ਡਿੱਗਦਾ ਦਿੱਸੇ ਪਿਆ ਭਾਅ ਬੇਲੀ।

-ਤੀਸ ਮਾਰ ਖਾਂ
ਮਾਰਚ 10, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION