38.1 C
Delhi
Tuesday, May 7, 2024
spot_img
spot_img

ਮੈਗਾ ਰੁਜਗਾਰ ਮੇਲਿਆਂ ਦਾ ਆਯੋਜਨ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ: ਮੁਹੰਮਦ ਸਦੀਕ

ਯੈੱਸ ਪੰਜਾਬ
ਜੈਤੋ (ਫਰੀਦਕੋਟ) 14 ਸਤੰਬਰ, 2021 –
ਰਾਜ ਦੇ ਨੋਜਵਾਨਾਂ ਲਈ ਵੱਖ ਵੱਖ ਕੰਪਨੀਆਂ ਵਿੱਚ ਨੋਕਰੀਆਂ ਤੋਂ ਇਲਾਵਾ ਸਵੈ ਰੁਜਗਾਰ ਦੇ ਮੋਕੇ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਮੈਗਾ ਰੁਜਗਾਰ ਮੇਲੇ ਹੁਣ ਤੱਕ ਲੱਖਾਂ ਨੋਜਵਾਨਾਂ ਨੂੰ ਨੌਕਰੀਆਂ ਤੇ ਰੁਜਗਾਰ ਦੇਣ ਵਿੱਚ ਸਹਾਈ ਸਿੱਧ ਹੋ ਰਹੇ ਹਨ ਤੇ ਕੈਪਟਨ ਸਰਕਾਰ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਹੈ।

ਇਹ ਪ੍ਰਗਟਾਵਾ ਫਰੀਦਕੋਟ ਤੋਂ ਮੈਂਬਰ ਲੋਕ ਸਭਾ ਜਨਾਬ ਮੁਹੰਮਦ ਸਦੀਕ ਨੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਮੈਗਾ ਰੁਜਗਾਰ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ ਡਾ. ਮਨਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।

ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ ਘਰ ਰੁਜਗਾਰ ਤਹਿਤ ਨੋਜਵਾਨਾਂ ਨੂੰ ਵੱਧ ਤੋਂ ਵੱਧ ਕੰਪਨੀਆਂ ਵਿੱਚ ਨੋਕਰੀਆਂ ਦੇਣ ਅਤੇ ਉਨ੍ਹਾਂ ਲਈ ਸਵੈ ਰੁਜਗਾਰ ਦੇ ਮੌਕੇ ਪੈਦਾ ਕਰਨਾ ਵੱਡਾ ਤੇ ਸਲਾਹੁਣਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਇਸ ਰੁਜਗਾਰ ਮੇਲੇ ਵਿੱਚ ਨੋਜਵਾਨਾਂ ਨੂੰ ਲਾਹਾ ਮਿਲੇਗਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਸਰਕਾਰੀ ਭਰਤੀ ਪ੍ਰਕਿਰਿਆਂ ਲਈ ਮੁਫਤ ਆਨਲਾਈਨ ਕੋਚਿੰਗ ਅਤੇ ਮੇਰਾ ਕੰਮ ਮੇਰਾ ਮਾਣ ਸਕੀਮ ਤਹਿਤ ਨੋਜਵਾਨਾਂ ਦੀ ਰਜਿਸਟਰੇਸ਼ਨ ਵੀ ਕੀਤੀ ਗਈ। ਇਸ ਮੇਲੇ ਵਿੱਚ ਕੁੱਲ 17 ਕੰਪਨੀਆਂ ਦੇ ਨੁਮਾਇੰਦਿਆ ਹਾਜ਼ਰ ਹੋਏ ਅਤੇ ਜਿਲੇ ਦੇ ਵੱਡੀ ਗਿਣਤੀ ਵਿੱਚ 1115 ਤੋਂ ਵੱਧ ਪ੍ਰਾਰਥੀਆਂ ਵੱਲੋਂ ਨੌਕਰੀਆਂ/ਸਵੈ ਰੁਜਗਾਰ ਲਈ ਰਜਿਸਟਰੇਸ਼ਨ ਕਰਵਾਈ ਗਈ।

ਜਿੰਨਾ ਵਿੱਚੋਂ 1241 ਪ੍ਰਾਰਥੀਆਂ ਨੂੰ ਇਨ੍ਹਾਂ ਕੰਪਨੀਆਂ ਵੱਲੋਂ ਨੌਕਰੀ ਦੇ ਸਹਿਮਤੀ ਪੱਤਰ ਜਾਰੀ ਕੀਤੇ ਗਏ ਜਿਸ ਵਿੱਚ ਕੰਪਨੀਆਂ ਵੱਲੋਂ ਵਰਚੁਅਲ ਤੌਰ ਤੇ ਲਈ ਗਈ ਇੰਟਰਵਿਊ ਸਮੇਤ ਕੁੱਲ 1241 ਸਹਿਮਤੀ ਪੱਤਰ ਜਾਰੀ ਕੀਤੇ ਗਏ। ਇਸੇ ਤਰ੍ਹਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਮੁਫਤ ਮੁਕਾਬਲੇ ਦੀ ਪ੍ਰਕਿਰਿਆ ਲਈ 37 ਤੋਂ ਵੱਧ ਨੋਜਵਾਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।

ਇਸ ਮੌਕੇ ਸ੍ਰੀ ਸੂਰਜ ਭਾਰਦਵਾਜ ਕਾਂਗਰਸੀ ਆਗੂ, ਸ੍ਰੀ ਹਰਮੇਸ਼ ਕੁਮਾਰ ਜਿਲਾ ਰੁਜਗਾਰ ਤੇ ਕਾਰੋਬਾਰ ਬਿਉਰੋ ਅਫਸਰ ਮੈਡਮ ਨੀਤੂ ਪਲੇਸਮੈਂਟ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION