38.1 C
Delhi
Tuesday, May 7, 2024
spot_img
spot_img

ਮੇਰਾ ਪਹਿਲਾਂ ਮਕਸਦ ਲੋਕਾਂ ਨੂੰ ਮੁਢਲੀਆਂ ਸੇਵਾਵਾਂ ਪ੍ਰਦਾਨ ਕਰਨਾ ਹੋਵੇਗਾ: ਬੱਬੀ ਬਾਦਲ – ਹਲਕੇ ਵਿੱਚ ਨੁਕੜ ਮੀਟਿੰਗਾਂ ਦਾ ਦੌਰ ਜਾਰੀ

ਯੈੱਸ ਪੰਜਾਬ
ਮੋਹਾਲੀ 4 ਜਨਵਰੀ, 2022 –
ਹਲਕਾਂ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਨਰਲ ਸਕੱਤਰ ਤੇ ਹਲਕਾ ਮੋਹਾਲੀ ਦੇ ਸੇਵਾਦਾਰ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਵਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਰੱਖਦੇ ਹੋਏ ਪਿੰਡ ਰੁੜਕਾ ਦੀ ਬਾਲਕ ਨਾਥ ਕਲੋਨੀ ਵਿੱਚ ਲੋਕਾਂ ਦੀਆਂ ਸਮੱਸਆਵਾਂ ਸੁਣੀਆਂ ।

ਇਸ ਮੌਕੇ ਬੱਬੀ ਬਾਦਲ ਨੇ ਹਾਜ਼ਰੀਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਮੇਰਾ ਪਹਿਲਾਂ ਮਕਸਦ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੋਵੇਗਾ ਜਿਸ ਵਿਚ ਸਿਹਤ ਸੇਵਾਵਾਂ, ਸਕੂਲ ਵਿੱਚ ਪੜਾਈ ਮੁਫ਼ਤ,ਸੱਸਤੀ ਬਿਜਲੀ ਪ੍ਰਦਾਨ ਕਰਨਾ ਹੋਵੇਗਾ। ਬੱਬੀ ਬਾਦਲ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਵਪਾਰੀਕਰਨ ਹੋਣ ਕਰਕੇ ਇਨਾ ਨੂੰ ਵੀ ਮੰਡੀ ਦਾ ਮਾਲ ਬਣਾ ਦਿੱਤਾ ਗਿਆ ਹੈ ।

ਅਮੀਰ ਘਰਾਣੇ ਦੇ ਲੋਕਾਂ ਖਾਸ ਤੇ ਅਤਿ-ਆਧੁਨਿਕ ਸਹੂਲਤਾਂ ਮਿਲਦੀਆਂ ਹਨ ਤੇ ਗਰੀਬ ਵਰਗ ਲਈ ਕੇਵਲ ਬਿਮਾਰੀਆਂ ਰਹਿ ਜਾਂਦੀਆਂ ਹਨ । ਇਸ ਦਾ ਜਿਆਦਾ ਕਾਰਨ ਇਹ ਵੀ ਹੈ ਕਿ ਗਰੀਬ ਵਰਗ ਤੋਂ ਅਮੀਰ ਤੇ ਮਾਹਿਰ ਡਾਕਟਰਾਂ ਦਾ ਖਰਚਾ ਦੇਣਾ ਔਖਾ ਹੁੰਦਾ,ਜਿਸ ਦੇ ਸਿੱਟੇ ਵਜੋਂ ਅੱਜ ਅਮੀਰ ਅਤੇ ਗਰੀਬ ਦਰਮਿਆਨ ਪਾੜਾ ਦਿਨੋ-ਦਿਨ ਵੱਧ ਰਿਹਾ ਹੈ ।

ਉਨਾਂ ਜਿਕਰ ਕਰਦਿਆਂ ਕਿਹਾ ਕਿ ਅਤਿ ਆਧੁਨਿਕ ਸਿਹਤ ਵਿਗਿਆਨ ਖੋਜਾਂ ਨੇ ਹਰ ਬਿਮਾਰੀ ਨੂੰ ਕਾਬੂ ਕਰਨ ਦੀ ਸਮਰੱਥਾ ਪ੍ਰਦਾਨ ਕਰ ਦਿੱਤੀ ਹੈ ਪਰ ਘੋਰ-ਗਰੀਬੀ,ਅਨਪੜਤਾ,ਅਗਿਆਨਤਾ ਦੀ ਦਲਦਲ ਵਿੱਚ ਧਸੀ ਵਸੋਂ ਦੀ ਵੱਡੀ ਬਹੁਗਿਣਤੀ ਇਸ ਮੁੱਢਲੇ ਹੱਕ ਤੋਂ ਵੰਚਿਤ ਹੈ ।

ਮੌਜੂਦਾ ਸਤਾਧਾਰੀ ਕਾਂਗਰਸ ਤੇ ਵਰਦਿਆਂ ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸੀ ਗੱਲਾਂ ਤਾਂ ਬਹੁਤ ਵੱਡੀਆਂ -ਵੱਡੀਆਂ ਕਰਦੇ ਹਨ ਪਰ ਜਮੀਨੀ ਪੱਧਰ ਤੇ ਇਨਾ ਦਾ ਵਿਕਾਸ ਨਾ-ਮਾਤਰ ਤੇ ਖਾਲੀ ਦਾਅਵਿਆਂ ਤੇ ਵਾਅਦਿਆਂ ਦਾ ਟੋਕਰਾ ਹੈ ,ਕਿਉਕਿ ਅਜੇ ਵੀ ਪਿੰਡਾਂ ਦੇ ਪੱਧਰ ਤੇ ਸੜਕਾਂ ਤੋ ਲੋਕ ਬੇਹੱਦ ਦੁਖੀ ਹਨ । ਨਾ ਪੀਣ ਵਾਲਾ ਸਾਫ ਪਾਣੀ ਹੈ,ਨਾ ਪਾਣੀ ਦੀ ਨਿਕਾਸ,ਟੁੱਟੀਆਂ ਸੜਕਾਂ,ਆਦਿ ਮੁਸ਼ਕਲਾਂ ਤੋ ਲੋਕ ਤ੍ਰਾਸ ਤ੍ਰਾਸ ਕਰ ਰਹੇ ਹਨ ।

ਬੱਬੀ ਬਾਦਲ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਮੁੱਢਲੀ ਸਹੂਲਤਾਂ ਦੇਣਾ ਕਿਸੇ ਵੀ ਸਰਕਾਰ ਦਾ ਪਹਿਲਾਂ ਫਰਜ਼ ਹੁੰਦਾ ਹੈ ,ਜੇਕਰ ਦੇਸ਼ ਦਾ ਵਾਸੀ ਸਿਹਤ ਤੇ ਵਿੱਦਿਆ ਪੱਖੋ ਕਮਜ਼ੋਰ ਹੋਵੇਗਾ ਤਾਂ ਦੇਸ਼ ਕਿਵੇ ਤਰੱਕੀ ਦੀ ਰਾਹ ਫੜ ਸਕਦਾ ਹੈ । ਇਸ ਲਈ ਸਾਡੀ ਸਰਕਾਰ ਆਉਣ ਤੇ ਇਸ ਤਜਵੀਜ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਰਣਨੀਤੀਆਂ ਘੜੀਆਂ ਜਾ ਰਹੀਆਂ ਹਨ ਤਾਂ ਜੋ ਮੋਹਾਲੀ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਤੇ ਵਿੱਦਿਆ ਪੱਖੋ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਵੇ ।

ਇਸ ਮੌਕੇ ਅਮਰ ਸਿੰਘ, ਤਰਲੋਕ ਸਿੰਘ, ਜਰਨੈਲ ਸਿੰਘ,ਸੁਨੀਲ ਕੁਮਾਰ, ਜ਼ੋਰਾਂ ਸਿੰਘ, ਤਿਵਾੜੀ, ਰਵਿੰਦਰ ਸਿੰਘ,ਬਾਲ ਕ੍ਰਿਸ਼ਨ,ਦੀਨ ਦਿਆਲ, ਹੰਸਰਾਜ, ਸੁਖਬੀਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਕੁਲਵਿੰਦਰ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਪਰਮਜੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION