ਅੱਜ-ਨਾਮਾ
ਮੁੱਦਾ ਉੱਛਲ ਪਿਆ ਫੇਰ ਹੈ ਪਾਣੀਆਂ ਦਾ,
ਅਦਾਲਤੀ ਹੁਕਮਾਂ ਨੇ ਗੱਲ ਚਲਾਈ ਬੇਲੀ।
ਲਾਇਆ ਕੇਂਦਰ ਆ ਦੋਸ਼ ਪੰਜਾਬ ਉੱਪਰ,
ਫਿਰ ਤੋਂ ਪਹਿਲਾਂ ਦੀ ਰੀਤ ਨਿਭਾਈ ਬੇਲੀ।
ਲਿਆ ਹੈ ਫੇਰ ਤੋਂ ਪੱਖ ਹਰਿਆਣੀਆਂ ਦਾ,
ਠਿੱਬੀ ਮੁੜ-ਮੁੜ ਪੰਜਾਬ ਨੂੰ ਲਾਈ ਬੇਲੀ।
ਏਧਰ ਆਗੂ ਪੰਜਾਬ ਵਿੱਚ ਲੜਨ ਬੇਸੱਕ,
ਪਾਣੀਆਂ ਬਾਰੇ ਪਰ ਸਾਂਝੀ ਲੜਾਈ ਬੇਲੀ।
ਮੁੱਦਾ ਮੂਲ ਵੀ ਜਿਨ੍ਹਾਂ ਨੂੰ ਪਤਾ ਕੋਈ ਨਹੀਂ,
ਨਾਅਰਾ ਲੜਨ ਦਾ ਉਹ ਵੀ ਲਾਉਣਗੇ ਈ।
ਪੱਥਰ ਬੇੜੀ ਵਿੱਚ ਜਿਨ੍ਹਾਂ ਸਨ ਆਪ ਪਾਏ,
ਲੀਡਰੀ ਹੋਰਾਂ ਤੋਂ ਵੱਧ ਚਮਕਾਉਣਗੇ ਈ।
-ਤੀਸ ਮਾਰ ਖਾਂ
ਸਤੰਬਰ 08, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ