37.8 C
Delhi
Sunday, May 5, 2024
spot_img
spot_img

ਮਿਸ਼ਨ ਡਾਇਰੈਕਟਰ, ਐੱਨ.ਐੱਚ.ਐੱਮ. ਵੱਲੋਂ ਪੰਜਾਬ ਦੇ ਕਾਰਪੋਰੇਟਸ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਟੀ.ਬੀ. ਮੁਕਤ ਭਾਰਤ ਮੁਹਿਮ 2025 ਲਈ ਸਹਿਯੋਗ ਕਰਨ ਦੀ ਅਪੀਲ

ਯੈੱਸ ਪੰਜਾਬ
ਚੰਡੀਗੜ੍ਹ, 31 ਅਕਤੂਬਰ, 2022 –
ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਮਿਸ਼ਨ ਡਾਇਰੈਕਟਰ ਡਾ. ਅਭਿਨਵ ਤ੍ਰਿਖਾ ਨੇ ਟੀਬੀ ਮੁਕਤ ਭਾਰਤ ਅਭਿਆਨ ਕਰਨ ਲਈ 2025 ਦੇ ਟੀਚੇ ਨੂੰ ਪੂਰਾ ਕਰਨ ਲਈ 30 ਕਾਰਪੋਰੇਟ ਅਦਾਰਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਪਰਿਆਸ ਬਿਲਡਿੰਗ ਵਿੱਚ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਦਫ਼ਤਰ ਵਿੱਚ ਕਰਵਾਈ ਗਈ। ਇਸ ਵਿੱਚ ਪੰਜਾਬ ਦੇ ਪ੍ਰਮੁੱਖ ਕਾਰਪੋਰੇਟ ਅਦਾਰਿਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਵਿੱਚ ਉਨ੍ਹਾਂ ਨੂੰ ਟੀਬੀ ਮੁਕਤ ਕਰਨ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਸ ਦੌਰਾਨ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਟੀਬੀ ਇਲਾਜ ਯੋਗ ਹੈ। ਇਸ ਦਾ 6-9 ਮਹੀਨੇ ਦਾ ਇਲਾਜ ਹੁੰਦਾ ਹੈ। ਇਸ ਇਲਾਜ ਦੌਰਾਨ ਲਗਾਤਾਰ ਦਵਾਈ ਲੈਣੀ ਜ਼ਰੂਰੀ ਹੁੰਦੀ ਹੈ ਅਤੇ ਇਲਾਜ ਨੂੰ ਵਿਚਕਾਰ ਨਹੀਂ ਛੱਡਣਾ ਹੁੰਦਾ। ਇਸ ਲਈ ਮਰੀਜਾਂ ਦੀ ਮਦਦ ਲਈ ਕਾਰਪੋਰੇਟ ਵੱਲੋਂ 3 ਪ੍ਰਮੁੱਖ ਵਿਸ਼ਿਆਂ ਤੇ ਸਰਕਾਰ ਦੀ ਮਦਦ ਕਰ ਸਕਦੇ ਹਨ। ਇਸ ਵਿੱਚ ਇਲਾਜ ਤੇ ਟੈਸਟ, ਖੁਰਾਕੀ ਮਦਦ ਤੇ ਵੋਕੇਸ਼ਨਲ ਮਦਦ ਕੀਤੀ ਜਾ ਸਕਦੀ ਹੈ।

ਕਾਰਪੋਰੇਟ ਅਦਾਰੇ ਨੂੰ ਟੀਬੀ ਦੇ ਮਰੀਜਾਂ ਨੂੰ ਜ਼ਿਲ੍ਹਾ, ਬਲਾਕ ਜਾਂ ਕੁਝ ਮਰੀਜਾਂ ਦੇ ਇਲਾਜ ਤੇ ਇਲਾਜ ਲਈ ਹੋਰ ਜ਼ਰੂਰੀ ਮਦਦ ਲਈ ਅਪਣਾਉਣ ਤਾਂ ਜੋ ਮਰੀਜ ਅੱਧ ਵਿਚਕਾਰ ਇਲਾਜ ਨਾ ਛੱਡਣ ਅਤੇ ਪੂਰਾ ਇਲਾਜ ਕਰਵਾ ਕੇ ਆਪਣੇ ਖੇਤਰ ਅਤੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ। ਬਿਮਾਰੀ ਵੱਧਣ ਨਾਲ ਆਰਥਿਕ ਤੇ ਸਮਾਜਿਕ ਨੁਕਸਾਨ ਹੁੰਦਾ ਹੈ। ਜੋ ਕਾਰਪੋਰੇਟ ਅਦਾਰੇ ਟੀਬੀ ਮਰੀਜਾਂ ਦੇ ਇਲਾਜ ਲਈ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਆਪ ਨੂੰ ਨਿਕਸ਼ੇ ਪੋਰਟਲ ਤੇ ਜਾ ਕੇ ਰਜਿਸਟਰੇਸ਼ਨ ਕਰਕੇ ਟੀਬੀ ਮਰੀਜਾਂ ਨੂੰ ਗ੍ਰਹਿਣ ਕਰ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਫੋਰਟਿਸ ਹੈਲਥਕੇਅਰ ਲਿਮਿਟਡ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ ਕੁੱਲ 2862 ਟੀਬੀ ਮਰੀਜਾਂ ਨੂੰ ਅਪਣਾਇਆ ਗਿਆ ਹੈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ 256 ਮਰੀਜ, ਰੂਪਨਗਰ ਦੇ 456 ਮਰੀਜ, ਐਸ.ਏ.ਐਸ. ਨਗਰ (ਮੋਹਾਲੀ) ਦੇ 1442 ਮਰੀਜ ਅਤੇ ਹੁਸ਼ਿਆਰਪੁਰ ਦੇ 708 ਮਰੀਜ ਸ਼ਾਮਿਲ ਹਨ, ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਟੀਬੀ ਮਰੀਜਾਂ ਦੀ ਖੁਰਾਕੀ ਮਦਦ ਕੀਤੀ ਜਾਵੇਗੀ।

ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਪੰਜਾਬ ਵਿੱਚ ਟੀਬੀ ਦੇ ਲਗਭਗ 45000 ਮਰੀਜ ਹਨ ਅਤੇ ਸਰਕਾਰ ਵੱਲੋ ਟੀਬੀ ਮਰੀਜਾਂ ਦੇ ਇਲਾਜ ਲਈ ਮਦਦ ਕੀਤੀ ਜਾਂਦੀ ਹੈ। ਮਰੀਜਾਂ ਦਾ ਇਲਾਜ ਟੈਸਟ ਤੇ ਦਵਾਈਆਂ ਮੁਫ਼ਤ ਹਨ ਅਤੇ ਮਰੀਜ ਨੂੰ ਇਲਾਜ ਦੌਰਾਨ ਪੋਸ਼ਟਿਕ ਖੁਰਾਕ ਲਈ 500/- ਰੁਪਏ ਪ੍ਰਤੀ ਮਹੀਨਾ ਦੀ ਮਦਦ ਕੀਤੀ ਜਾਂਦੀ ਹੈ।

ਇਸ ਮੌਕੇ ਤੇ ਸਟੇਟ ਪ੍ਰੋਗਰਾਮ ਅਫ਼ਸਰ (ਟੀਬੀ) ਡਾ. ਰਾਜੇਸ਼ ਭਾਸਕਰ, ਸਟੇਟ ਟੀਬੀ ਐਚਆਈਵੀ ਕੋਆਰਡੀਨੇਟਰ ਡਾ. ਕਿਰਨ ਛਾਬੜਾ, ਵਿਸ਼ਵ ਸਿਹਤ ਸੰਗਠਨ ਦੀ ਕੰਸਲਟੈਂਟ ਡਾ. ਪੂਜਾ ਕਪੂਰ, ਦੀ ਯੂਨੀਅਨ ਸੰਸਥਾ ਦੇ ਟੈਕਨੀਕਲ ਸਪੈਸ਼ਲਿਸਟ ਡਾ. ਸ਼ਾਦਾਬ, ਦੀ ਯੂਨਿਅਨ ਦੇ ਨੁਮਾਇੰਦੇ ਡਾ. ਅਭਿਮਨਿਉ ਤੇ ਹੋਰ ਅਧਿਕਾਰੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION