ਅੱਜ-ਨਾਮਾ
ਕਾਂਗਰਸ ਵਿੱਚੋਂ ਅਸਤੀਫੇ ਹਨ ਤੇਜ਼ ਹੋ ਗਏ,
ਇੱਕ ਦੇ ਬਾਅਦ ਰਿਹਾ ਦੂਜਾ ਵੀ ਭੱਜ ਬੇਲੀ।
ਬਹੁਤੇ ਇਹੋ ਜਿਹੇ, ਮਾਣਿਆ ਰਾਜ ਜੀਹਨਾਂ,
ਛਕ-ਛਕ ਮਾਲ ਉਹ ਗਏ ਸਨ ਰੱਜ ਬੇਲੀ।
ਬੀਤੇ ਸਮਿਆਂ ਦੀ ਟੌਹਰ ਰਹੀ ਬਹੁਤ ਪਿੱਛੇ,
ਪੁੱਛ-ਗਿੱਛ ਰਹੀ ਨਹੀਂ ਖਾਸ ਹੈ ਅੱਜ ਬੇਲੀ।
ਮਿਲ-ਜੁਲ ਪਾਪ ਕਮਾਏ ਬਈ ਸਾਰਿਆਂ ਨੇ,
ਕਮਜ਼ੋਰੀ ਰਾਹੁਲ ਦੀ ਦੱਸ ਰਹੇ ਪੱਜ ਬੇਲੀ।
ਕੁਝ ਦਿਨ ਰਹਿਣਗੇ ਬਾਹਰ, ਤੇ ਤਾੜ ਮੌਕਾ,
ਸਾਰਿਆਂ ਮੋਦੀ ਦਿਆਂ ਦਰਾਂ ਨੂੰ ਜਾਵਣਾ ਈ।
ਨਿੰਦਿਆ ਭੁੱਲ ਕੇ ਲੱਗਣਗੇ ਗਾਉਣ ਸੋਹਲੇ,
ਕਦੀ ਵੀ ਸ਼ਰਮ ਨੇ ਕੋਲ ਨਹੀਂ ਆਵਣਾ ਈ।
-ਤੀਸ ਮਾਰ ਖਾਂ
ਅਗਸਤ 27, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ