29 C
Delhi
Monday, May 6, 2024
spot_img
spot_img

ਮਾਮਲਾ ਜੇਲ੍ਹ ਵਿੱਚੋਂ ਕੈਦੀ ਦੇ ਫ਼ਰਾਰ ਹੋਣ ਦਾ: ਹਰਜੋਤ ਬੈਂਸ ਵੱਲੋਂ ਡੀ.ਐਸ.ਪੀ. ਸਣੇ 4 ਮੁਅੱਤਲ, ਸਖ਼ਤ ਕਾਰਵਾਈ ਦੇ ਨਿਰਦੇਸ਼

ਯੈੱਸ ਪੰਜਾਬ
ਚੰਡੀਗੜ, 6 ਅਕਤੂਬਰ, 2022:
ਕੈਦੀ ਦੇ ਫਰਾਰ ਹੋਣ ਸਬੰਧੀ ਮਾਮਲੇ ਵਿਚ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ਾਂ ਤਹਿਤ ਜੇਲ ਵਿਭਾਗ ਨੇ ਅੱਜ ਡਿਪਟੀ ਸੁਪਰਡੈਂਟ ਸੁਰੱਖਿਆ ਪਟਿਆਲਾ ਜੇਲ, ਵਾਰੰਟ ਅਫਸਰ ਪਟਿਆਲਾ ਅਤੇ ਦੋ ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਜੇਲ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ.(ਸੁਰੱਖਿਆ) ਵਰੁਣ ਸ਼ਰਮਾ , ਪਟਿਆਲਾ ਜੇਲ ਦੇ ਅਸਿਸਟੈਂਟ ਸੁਪਰਡੈਟ- ਕਮ- ਵਾਰੰਟ ਅਫਸਰ ਹਰਬੰਸ ਸਿੰਘ, ਜੇਲ ਵਾਰਡਰ ਸਤਪਾਲ ਸਿੰਘ ਬੈਲਟ ਨੰਬਰ 707 ਅਤੇ ਮਨਦੀਪ ਸਿੰਘ ਬੈਲਟ ਨੰਬਰ 562 ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਜੇਲ ਸੁਪਰਡੈਂਟ ਪਟਿਆਲਾ ਮਨਜੀਤ ਸਿੰਘ ਟਿਵਾਣਾ ਅਤੇ ਅਸਿਸਟੈਂਟ ਜੇਲ ਸੁਪਰਡੈਂਟ ਪਟਿਆਲਾ ਜਗਜੀਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਪਟਿਆਲਾ ਜੇਲ ਦੇ ਘੱਗਾ ਬਲਾਕ ਦੇ ਦੇਦਨਾ ਪਿੰਡ ਦਾ ਰਹਿਣ ਵਾਲਾ ਅਮਰੀਕ ਸਿੰਘ ਪਟਿਆਲਾ ਜੇਲ ਵਿਚ ਸਜਾ ਕੱਟ ਰਿਹਾ ਸੀ, ਜਿਥੋਂ ਉਹ ਇਲਾਜ ਦੇ ਬਹਾਨੇ ਰਜਿੰਦਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜੇਲ ਸਟਾਫ ਦੀ ਲਾਵਪ੍ਰਵਾਹੀ ਕਾਰਨ ਉਕਤ ਕੈਦੀ ਹਸਪਤਾਲ ਵਿਚੋਂ ਭੱਜਣ ਵਿੱਚ ਕਾਮਯਾਬ ਹੋਇਆ।

ਇਸ ਕੈਦੀ ਨੂੰ ਪਟਿਆਲਾ ਜੇਲ ਤੋਂ ਰਜਿੰਦਰਾ ਹਸਪਤਾਲ ਵਿਚ ਤਬਦੀਲ ਕਰਨ ਦੌਰਾਨ ਰਾਜ ਸਰਕਾਰ ਵਲੋਂ ਤੈਅ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ ਸੀ ।

ਜੇਲ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION