ਯੈੱਸ ਪੰਜਾਬ
ਚੰਡੀਗੜ, 7 ਫਰਵਰੀ, 2022 –
ਕੱਲ ਦੇਰ ਸ਼ਾਮ ਲੁਧਿਆਣਾ ਚ ਇੱਕ ਚੈਨਲ ਨੂੰ ਇੰਟਰਵਿਉ ਦਿੰਦੇ ਹੋਏ ਸ. ਚਰਨਜੀਤ ਸਿੰਘ ਚੰਨੀ ਨੇ ਬਸਪਾ ਸੁਪ੍ਰੀਮੋ ਮਾਇਆਵਤੀ ਦੇ ਆਉਣ ਦੀ ਆਹਟ ਵਿੱਚ ਬੌਖਲਾ ਕੇ ਕਿਹਾ ਕਿ ਬਸਪਾ ਨੇ ਆਪਣੇ ਆਪ ਨੂੰ ਅਕਾਲੀਆਂ ਦੇ ਹੱਥ ਵੇਚ ਦਿੱਤਾ ਅਤੇ ਆਪਣੇ ਸਾਰੇ ਅਧਿਕਾਰ ਅਕਾਲੀ ਦਲ ਨੂੰ ਦੇ ਦਿੱਤੇ ਹਨ I
ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੇ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਹਨ੍ਹੇਰੀ ਦੀ ਤਰ੍ਹਾਂ ਚੱਲ ਰਹੀ ਹੈ ਅਤੇ ਇਸ ਹਨ੍ਹੇਰੀ ਵਿੱਚ ਸਾਰੇ ਵਿਰੋਧੀ ਢਹਿ ਜਾਣਗੇ I
ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਬਸਪਾ ਦੇ ਉਮੀਦਵਾਰ ਖੜੇ ਹਨ ਉੱਥੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਨਾਲ ਮਿਲਕੇ ਬਸਪਾ ਦਾ ਵੋਟ ਕੱਟਣ ਦਾ ਕੰਮ ਕਰ ਰਿਹਾ ਹੈ ।
ਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਇਸ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਚੰਨੀ ਇੱਕ ਭੁਲੇਖੇ ਵਿੱਚ ਹਨ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਅਗਲੇ 5 ਸਾਲ ਸੂਬੇ ਉੱਤੇ ਰਾਜ ਕਰਣ ਵਾਲੇ ਹਨ ਪਰ ਹਕੀਕਤ ਇਹ ਹੈ ਕਿ ਭੈਣ ਮਾਇਆਵਤੀ ਦੇ ਆਉਣ ਮਗਰੋਂ ਪੰਜਾਬ ਦਾ ਦੋਆਬਾ ਖੇਤਰ ਇੱਕ ਵਾਰ ਫਿਰ ਬਸਪਾ ਦੇ ਨਾਲ ਆਪਣੀ ਵਫਾਦਾਰੀ ਪੇਸ਼ ਕਰਣ ਨੂੰ ਦਾਨਾ ਮੰਡੀ ਨਵਾਂਸ਼ਹਰ ਵਿੱਚ ਇੱਕਜੁਟ ਹੋ ਰਿਹਾ ਹੈ I
ਊਨਾ ਕਿਹਾ ਕਿ ਕੱਲ ਮਾਇਆਵਤੀ ਦੇ ਆਉਂਦੇ ਹੀ ਚੰਨੀ ਸਹਿਤ ਸਾਰੇ ਵਿਰੋਧੀਆਂ ਨੂੰ ਆਪਣੇ ਸਾਰੇ ਬਿਆਨ ਅਤੇ ਵਹਿਮਾਂ ਦਾ ਜਵਾਬ ਮਿਲ ਜਾਵੇਗਾ I ਗੜੀ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਉਨ੍ਹਾਂ ਦਾ ਗੱਠਜੋਡ਼ ਬਿਲਕੁੱਲ ਸਾਫ਼ ਪਾਕ ਹੈ ਅਤੇ ਇਸ ਵਾਰ ਪੰਜਾਬ ਦੇ ਲੋਕ ਉਨ੍ਹਾਂ ਨੂੰ 20 ਫਰਵਰੀ ਨੂੰ ਵੋਟ ਪਾ ਕੇ ਬਹੁਮਤ ਦੇਣ ਵਾਲੇ ਹਨ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ