34.1 C
Delhi
Friday, May 10, 2024
spot_img
spot_img

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ‘ਚ ਕਲਾਸਾਂ ਸਤੰਬਰ ‘ਚ ਸ਼ੁਰੂ ਹੋਣਗੀਆਂ: ਰਾਣਾ ਸੋਢੀ

ਪਟਿਆਲਾ, 14 ਅਗਸਤ, 2019 –
ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਬਣਾਈ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਮਾਲ ਰੋਡ ਵਿਖੇ ਮਹਿੰਦਰਾ ਕੋਠੀ ‘ਚ ਬਣਾਏ ਜਾ ਰਹੇ ਆਰਜ਼ੀ ਕੈਂਪਸ ‘ਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਰਾਜਾ ਰਣਧੀਰ ਸਿੰਘ ਅਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਵੀ ਹਾਜ਼ਰ ਸਨ।

ਖੇਡ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆ ਕਿਹਾ ਕਿ ਆਰਜ਼ੀ ਕੈਂਪਸ ਦਾ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਕੇ ਸਤੰਬਰ ਮਹੀਨੇ ਵਿਚ ਕਲਾਸਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ ਖਿਡਾਰੀਆਂ ਨੂੰ ਹਰੇਕ ਬੁਨਿਆਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ।

ਖੇਡ ਮੰਤਰੀ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਸਾਇੰਸ, ਸਪੋਰਟਸ ਟੈਕਨੌਲੋਜੀ ਅਤੇ ਸਾਰੀਆਂ ਖੇਡਾਂ ਦੇ ਲਈ ਉਚ ਪੱਧਰੀ ਸਿਖਲਾਈ ਦੇ ਵੱਖ-ਵੱਖ ਖੇਤਰਾਂ ਵਿਚ ਗਿਆਨ ਅਤੇ ਹੁਨਰ ਵਾਸਤੇ ਯੋਗਤਾ ਅਤੇ ਸਮਰੱਥਾ ਪੈਦਾ ਕਰੇਗੀ। ਇਹ ਯੂਨੀਵਰਸਿਟੀ ਵਧੀਆਂ ਕੋਚਿੰਗ ਸੁਵਿਧਾਵਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਤੋਂ ਇਲਾਵਾ ਉਭਰਦੇ ਐਥਲੀਟਾਂ ਨੂੰ ਉੱਚ ਦਰਜੇ ਦਾ ਸੰਸਥਾਈ ਸਮਰਥਨ ਮੁਹਈਆ ਕਰਵਾਏਗੀ ਤਾਂ ਜੋ ਉਭਰ ਰਹੇ ਅਥਲੀਟਾਂ ਦੇ ਹੁਨਰ ਨੂੰ ਮੁਢਲੇ ਪੜਾਅ ‘ਤੇ ਸਹੀ ਦਿਸ਼ਾ ਵਿਚ ਲਿਜਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਪਟਿਆਲਾ-ਭਾਦਸੋਂ ਰੋਡ ‘ਤੇ ਪਿੰਡ ਸਿੱਧੂਵਾਲ ਵਿਖੇ ਸਰਕਾਰ ਵੱਲੋਂ 100 ਏਕੜ ਜਮੀਨ ਲੈ ਲਈ ਗਈ ਹੈ ਅਤੇ ਛੇਤੀ ਹੀ ਉਥੇ ਉਸਾਰੀ ਕਰਕੇ ਵਿਸ਼ਵ ਪੱਧਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮਾਲ ਰੋਡ ਵਿਖੇ ਮਹਿੰਦਰਾ ਕੋਠੀ ਵਿਖੇ ਯੂਨੀਵਰਸਿਟੀ ਦੇ ਬਣਾਏ ਜਾ ਰਹੇ ਆਰਜ਼ੀ ਕੈਂਪਸ ਵਿਚ ਪ੍ਰਬੰਧਕੀ ਬਲਾਕ ਚੱਲੇਗਾ ਜਦਕਿ ਹਾਲ ਦੀ ਘੜੀ ਕਲਾਸਾਂ ਪ੍ਰੋ. ਗੁਰਸੇਵਕ ਸਿੰਘ ਫਿਜ਼ੀਕਲ ਕਾਲਜ ਵਿਖੇ ਲਗਾਈਆਂ ਜਾਣਗੀਆਂ।

ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਆਲਾ ਦਰਜੇ ਦੀ ਯੂਨੀਵਰਸਿਟੀ ਚੋਟੀ ਦੇ ਖਿਡਾਰੀਆਂ ਦੇ ਨਾਲ-ਨਾਲ ਹੋਰ ਹੋਣਹਾਰ ਖਿਡਾਰੀਆਂ ਲਈ ਸੈਂਟਰ ਆਫ ਐਕਸੀਲੈਂਸ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਖੋਜ ਦਾ ਪਾਸਾਰ ਵੀ ਕਰੇਗੀ। ਇਹ ਸੰਸਥਾ ਖੇਡ ਤਕਨਾਲੋਜੀ ਦੇ ਖੇਤਰ ਅਤੇ ਸਾਰੀਆਂ ਖੇਡਾਂ ਦੀ ਉਤਮ ਸਿਖਲਾਈ ਦੇ ਵੱਖ-ਵੱਖ ਪੱਧਰਾਂ ‘ਤੇ ਗਿਆਨ ਦੇ ਵਿਕਾਸ, ਹੁਨਰ ਅਤੇ ਮੁਕਾਬਲਿਆਂ ਲਈ ਸਮਰਥਾ ਪੈਦਾ ਕਰੇਗੀ।

ਇਸ ਮੌਕੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਰਾਜਾ ਰਣਧੀਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਅਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਕਾਂਗਰਸ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਜ਼ਿਲ੍ਹਾ ਕਾਂਗਰਸ ਮਹਿਲਾਂ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿਲੋਂ, ਡਾ. ਮਨਮੋਹਨ ਸਿੰਘ, ਮਨੁੱਖੀ ਅਧਿਕਾਰ ਸੈਲ ਦੇ ਉਪ ਚੇਅਰਮੈਨ ਸ੍ਰੀ ਰਾਮ ਕੁਮਾਰ ਸਿੰਗਲਾ, ਪ੍ਰੋ. ਸੁਖਦੇਵ ਮਹਿਤਾ, ਪ੍ਰੋ. ਸੰਤੋਖ ਸਿੰਘ, ਬਲਾਕ ਪ੍ਰਧਾਲ ਸ੍ਰੀ ਨਰੇਸ਼ ਦੁੱਗਲ, ਐਕਸੀਅਨ ਪੀ.ਡਬਲਿਓ.ਡੀ. ਸ੍ਰੀ ਨਵੀਨ ਮਿਤਲ, ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰਤੀ ਸਿੰਘ ਹੁੰਦਲ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION