32.8 C
Delhi
Monday, May 13, 2024
spot_img
spot_img

ਮਨੀਸ਼ ਤਿਵਾੜੀ ਨੇ ਚਮਕੌਰ ਸਾਹਿਬ ਦੇ ਪਿੰਡਾਂ ਦੇ ਵਿਕਾਸ ਲਈ 52 ਲੱਖ ਰੁਪਏ ਦੇ ਫੰਡ ਤਕਸੀਮ ਕੀਤੇ

ਯੈੱਸ ਪੰਜਾਬ
ਰੋਪੜ/ਸ੍ਰੀ ਚਮਕੌਰ ਸਾਹਿਬ, 26 ਮਈ, 2021 –
ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਹਲਕੇ ਦੇ ਵਿਕਾਸ ਲਈ ਪਿੰਡਾਂ ਨੂੰ ਵਿਕਾਸ ਕਾਰਜਾਂ ਵਾਸਤੇ ਫੰਡ ਜਾਰੀ ਕਰਨ ਦਾ ਸਿਲਸਿਲਾ ਜਾਰੀ ਹੈ। ਜਿਨ੍ਹਾਂ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਦਾਣਾ ਮੰਡੀ, ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ 52 ਲੱਖ ਰੁਪਏ ਦੇ ਫੰਡ ਤਕਸੀਮ ਕੀਤੇ ਗਏ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਾਸਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ। ਸੂਬੇ ਦੀ ਕਾਂਗਰਸ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ।

ਇਸਦੇ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ, ਜਿਨ੍ਹਾਂ ਵਿੱਚੋਂ ਪਿੰਡ ਖੋਖਰ ਨੂੰ 8 ਲੱਖ ਰੁਪਏ ਦੇ ਨਾਲ ਖੇਡ ਮੈਦਾਨ, ਪਿੰਡ ਮੋਹਨ ਮਾਜਰਾ ਨੂੰ 3 ਲੱਖ ਰੁਪਏ ਨਾਲ ਸ਼ਮਸ਼ਾਨਘਾਟ ਤੇ 7 ਲੱਖ ਰੁਪਏ ਨਾਲ ਗਲੀਆਂ, ਨਾਲੀਆਂ ਅਤੇ ਫਿਰਨੀ; ਪਿੰਡ ਜਗਤਪੁਰ ਨੂੰ 4 ਲੱਖ ਨਾਲ ਟੋਭੇ ਤੇ 4 ਲੱਖ ਰੁਪਏ ਨਾਲ ਐਸ.ਸੀ ਸ਼ਮਸ਼ਾਨਘਾਟ; ਪਿੰਡ ਸੁਰਤਾਪੁਰ ਨੂੰ 8 ਲੱਖ ਰੁਪਏ ਨਾਲ ਸ਼ਮਸ਼ਾਨਘਾਟ; ਪਿੰਡ ਦਾਊਦਪੁਰ ਕਲਾਂ ਨੂੰ 3 ਲੱਖ ਰੁਪਏ ਨਾਲ ਸ਼ਮਸ਼ਾਨਘਾਟ, 3 ਲੱਖ ਰੁਪਏ ਨਾਲ ਗਲੀਆਂ, ਨਾਲੀਆਂ ਤੇ ਫਿਰਨੀ ਅਤੇ 2 ਲੱਖ ਰੁਪਏ ਨਾਲ ਨਿਕਾਸੀ ਨਾਲੇ; ਪਿੰਡ ਭਾਓਵਾਲ ਨੂੰ 5 ਲੱਖ ਰੁਪਏ ਨਾਲ ਸ਼ਮਸ਼ਾਨਘਾਟ ਅਤੇ ਪਿੰਡ ਬਾਮਾ ਕੁਲੀਆ ਨੂੰ 5 ਲੱਖ ਰੁਪਏ ਨਾਲ ਗਲੀਆਂ-ਨਾਲੀਆਂ ਦੇ ਨਿਰਮਾਣ ਵਾਸਤੇ ਫੰਡ ਜਾਰੀ ਕੀਤੇ ਗਏ ਹਨ।

ਇਸ ਮੌਕੇ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਦਾਇਤ ਦਿੱਤੀ ਕਿ ਫੰਡਾਂ ਦਾ ਇਸਤੇਮਾਲ ਸੁਚੱਜੇ ਤਰੀਕੇ ਨਾਲ ਕੀਤਾ ਜਾਵੇ ਅਤੇ ਵਰਤੋਂ ਸਬੰਧੀ ਸਰਟੀਫਿਕੇਟ ਜਲਦੀ ਤੋਂ ਜਲਦੀ ਜਮ੍ਹਾ ਕਰਵਾਏ ਜਾਣ, ਤਾਂ ਜੋ ਹੋਰ ਫੰਡ ਜਾਰੀ ਹੋ ਸਕਣ।

ਉਥੇ ਹੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਵਚਨਬੱਧ ਹੈ ਅਤੇ ਕੋਰੋਨਾ ਮਹਾਮਾਰੀ ਕਾਰਨ ਬਣੇ ਹਾਲਾਤਾਂ ਦੇ ਬਾਵਜੂਦ ਵਿਕਾਸ ਦੇ ਕੰਮ ਜਾਰੀ ਹਨ, ਤਾਂ ਜੋ ਪਿੰਡਾਂ ਵਿੱਚ ਵੀ ਸ਼ਹਿਰਾਂ ਵਾਂਗ ਸੁਵਿਧਾਵਾਂ ਮਿਲ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਮਿਉਂਸਪਲ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਬੰਗੂ, ਅਮਨਦੀਪ ਕੌਰ ਚੇਅਰਮੈਨ ਬਲਾਕ ਸਮਿਤੀ ਸ੍ਰੀ ਚਮਕੌਰ ਸਾਹਿਬ, ਡਾ ਮੋਹਿਤ ਕਲਿਆਣ ਬੀਡੀਪੀਓ, ਸਰਪੰਚ ਜਸਵਿੰਦਰ ਕੌਰ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਲੈੰਬਰ ਦਾਸ, ਮਨਜੀਤ ਸਿੰਘ, ਗੁਰਜੀਤ ਸਿੰਘ, ਮੰਨਤ ਕੁਮਾਰ ਮੌਂਟੀ ਐੱਮ.ਸੀ ਵੀ ਮੌਜੂਦ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION