31.1 C
Delhi
Monday, May 6, 2024
spot_img
spot_img

ਮਨਸੁਖ ਮਾਂਡਵੀਯਾ ਨੇ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ, ਸੰਗਰੂਰ ਦਾ ਦੌਰਾ ਕੀਤਾ

ਯੈੱਸ ਪੰਜਾਬ
ਸੰਗਰੂਰ, 21 ਅਗਸਤ, 2022:
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ, ਸੰਗਰੂਰ ਦਾ ਦੌਰਾ ਕੀਤਾ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ।

ਪ੍ਰੋਜੈਕਟ ਦੇ ਅਮਲ ਦੀ ਰਫ਼ਤਾਰ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਮੰਤਰੀ ਨੇ ਕਿਹਾ, “ਮੈਡੀਕਲ ਉਪਕਰਨਾਂ ਅਤੇ ਸਾਜੋ-ਸਮਾਨ ਦੀ ਖਰੀਦ ਸਮੇਤ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਉਸ ਨਾਲ ਇਹ ਸੈਟੇਲਾਈਟ ਸੈਂਟਰ ਜਨਵਰੀ, 2023 ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ ਅਤੇ ਇਹ ਨਾ ਸਿਰਫ਼ ਸਥਾਨਕ ਲੋਕਾਂ ਲਈ ਸਗੋਂ ਦੂਰ-ਦੂਰ ਤੱਕ ਲੋਕਾਂ ਨੂੰ ਵੱਡੀ ਰਾਹਤ ਮੁਹੱਈਆ ਕਰਵਾਏਗਾ।”

ਪ੍ਰਧਾਨ ਮੰਤਰੀ ਵੱਲੋਂ 15 ਜੁਲਾਈ ਨੂੰ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਤਹਿਤ 75 ਦਿਨਾਂ ਲਈ ਸ਼ੁਰੂ ਕੀਤੀ ਗਈ ‘ਮੁਫ਼ਤ ਅਹਿਤਿਆਤੀ ਟੀਕਾਕਰਨ ਮੁਹਿੰਮ’ ਦੀ ਸਫ਼ਲਤਾ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ, “13 ਕਰੋੜ ਤੋਂ ਵੱਧ ਲੋਕ ਅੱਜ ਤੱਕ ਇੱਕ ਮਹੀਨੇ ਅਤੇ ਤਿੰਨ ਦਿਨਾਂ ਵਿੱਚ ਇਸ ਪਹਿਲਕਦਮੀ ਤਹਿਤ ਟੀਕਾਕਰਨ ਕਰਵਾ ਕੇ ਇਸ ਸਹੂਲਤ ਦਾ ਲਾਭ ਲੈ ਚੁੱਕੇ ਹਨ।” ਮੰਤਰੀ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਖਾਸ ਕਰਕੇ ਕਮਜ਼ੋਰ ਅਬਾਦੀ ਨੂੰ 75 ਦਿਨਾਂ ਦੇ ਬਾਕੀ ਰਹਿੰਦੇ ਦਿਨਾਂ ਵਿੱਚ ਟੀਕਾਕਰਨ ਕਰਵਾਉਣ ਅਤੇ ਕੋਵਿਡ ਸੰਕਟ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਕਰਨ ਦੀ ਅਪੀਲ ਕੀਤੀ।”

ਕੋਵਿਡ ਸੰਕਟ ਨੂੰ ਕਾਬੂ ਕਰਨ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਸ਼ਲਾਘਾਯੋਗ ਭੂਮਿਕਾ ਲਈ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਨੇ ਕਿਹਾ, “ਸਾਡੇ ਦੇਸ਼ ਦੀ ਦੁਨੀਆ ਭਰ ਵਿੱਚ ਦੋ ਚੀਜ਼ਾਂ ਲਈ ਸ਼ਲਾਘਾ ਕੀਤੀ ਗਈ ਹੈ, ਜਿਨ੍ਹਾਂ ਵਿੱਚ 200 ਕਰੋੜ ਤੋਂ ਵੱਧ ਖੁਰਾਕਾਂ ਦੇ ਅੰਕੜੇ ਨੂੰ ਪਾਰ ਕਰਨਾ ਅਤੇ ਕੋਵਿਡ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼ਾਂ ਪਾਲਣਾ ਕਰਨਾ ਸ਼ਾਮਲ ਹੈ।”

‘ਸਾਰਿਆਂ ਲਈ ਕਿਫਾਇਤੀ ਸਿਹਤ’ ਦੀ ਲੋੜ ਦਾ ਸਮਰਥਨ ਕਰਦੇ ਹੋਏ ਮੰਤਰੀ ਨੇ ਸਰਕਾਰ ਦੀਆਂ ਜੈਨਰਿਕ ਦਵਾਈਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਦੇਸ਼ ਭਰ ਵਿੱਚ 8500 ਤੋਂ ਵੱਧ ਜਨ ਔਸ਼ਧੀ ਕੇਂਦਰ, ਜਿਨ੍ਹਾਂ ਵਿੱਚ ਰੋਜ਼ਾਨਾ 20 ਲੱਖ ਤੋਂ ਵੱਧ ਲੋਕ ਆਉਂਦੇ ਹਨ; ਨੈਸ਼ਨਲ ਮੈਡੀਕਲ ਕੌਂਸਲ ਨਾਲ ਜੁੜ ਕੇ ਜਾਗਰੂਕਤਾ ਮੁਹਿੰਮ ਅਤੇ ਲੋਕਾਂ ਨੂੰ ਦਵਾਈ ਵਿੱਚ ਸਾਲਟ ਬਾਰੇ ਜਾਗਰੂਕ ਕਰਨ ਲਈ ਇੱਕ ਐਪ ‘ਜਨ ਔਸ਼ਧੀ ਸੁਗਮ’ ਲਾਂਚ ਕੀਤਾ ਗਿਆ ਹੈ ਤਾਂ ਜੋ ਉਹ ਜੈਨਰਿਕ ਅਤੇ ਬ੍ਰਾਂਡਡ ਦਵਾਈਆਂ ਬਾਰੇ ਵਿਚਾਰ ਕਰਨ ਦੇ ਯੋਗ ਹੋ ਸਕਣ। ਮੰਤਰੀ ਨੇ ਇਹ ਵੀ ਦੱਸਿਆ ਕਿ ‘ਸੈਟੇਲਾਈਟ ਸੈਂਟਰ, ਸੰਗਰੂਰ ਵਿੱਚ ਇੱਕ ਜਨ ਔਸ਼ਧੀ ਕੇਂਦਰ ਵੀ ਖੋਲ੍ਹਿਆ ਜਾਵੇਗਾ।

ਮੰਤਰੀ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪ੍ਰੋਫੈਸਰ ਵਿਵੇਕ ਲਾਲ, ਡਾਇਰੈਕਟਰ ਪੀਜੀਆਈਐੱਮਈਆਰ; ਧਵਨ (ਆਈਆਰਐੱਸ), ਡੀਡੀਏ; ਪ੍ਰੋ. ਵਿਪਨ ਕੌਸ਼ਲ, ਐੱਮਐੱਸ; ਸ੍ਰੀ ਕੁਮਾਰ ਅਭੈ, ਐੱਫਏ; ਪ੍ਰੋ. ਅਸ਼ੋਕ ਕੁਮਾਰ, ਵਧੀਕ ਮੈਡੀਕਲ ਸੁਪਰਡੈਂਟ, ਪੀਜੀਆਈਐੱਮਈਆਰ ਅਤੇ ਨੋਡਲ ਅਫਸਰ, ਸੈਟੇਲਾਈਟ ਸੈਂਟਰ, ਸੰਗਰੂਰ ਸਮੇਤ ਸੀਨੀਅਰ ਫੈਕਲਟੀ ਮੈਂਬਰ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ।

ਮੰਤਰੀ ਦੇ ਸਾਹਮਣੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੂੰ 300 ਬਿਸਤਰਿਆਂ ਵਾਲੇ ਹਸਪਤਾਲ ਵਾਲੇ ਸੈਟੇਲਾਈਟ ਸੈਂਟਰ ਤੋਂ ਜਾਣੂ ਕਰਵਾਇਆ ਗਿਆ ਜਿਸ ਦੀ ਪੀਜੀਆਈਐੱਮਈਆਰ, ਚੰਡੀਗੜ੍ਹ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਮਰੀਜ਼ਾਂ ਦੇ ਸਫ਼ਰ ਦੇ ਸਮੇਂ ਨੂੰ ਘਟਾਉਣ ਦੇ ਇਰਾਦੇ ਨਾਲ ਕਲਪਨਾ ਕੀਤੀ ਗਈ ਸੀ।

ਪ੍ਰੋ ਵਿਵੇਕ ਲਾਲ ਨੇ ਦੱਸਿਆ ਕਿ 25 ਏਕੜ ਜ਼ਮੀਨ ਵਿੱਚ ਫੈਲੇ ਇਸ ਸੈਟੇਲਾਈਟ ਸੈਂਟਰ ਦੀ ਪ੍ਰੋਜੈਕਟ ਲਾਗਤ 449.00 ਕਰੋੜ ਰੁਪਏ ਹੈ। ਫੇਜ਼ 1 ਨੂੰ ਪਹਿਲਾਂ ਹੀ ਅਸਥਾਈ ਓਪੀਡੀ, ਗੈਸਟ ਹਾਊਸ ਅਤੇ ਬਾਉਂਡਰੀ ਵਾਲ ਦੇ ਨਿਰਮਾਣ ਨਾਲ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਫੇਜ 2 ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸੈਟੇਲਾਈਟ ਸੈਂਟਰ ਦੇ ਅਗਲੇ ਸਾਲ ਦੇ ਸ਼ੁਰੂ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੀ ਉਮੀਦ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION