32.1 C
Delhi
Saturday, May 25, 2024
spot_img
spot_img
spot_img

ਭਾਖ਼ੜਾ ਨਹਿਰ ’ਚ ਡਿੱਗੀ ਕਾਰ – ਤਿੰਨ ਨੌਜਵਾਨ ਡੁੱਬੇ, ਗੋਤਾਖ਼ੋਰਾਂ ਵੱਲੋਂ ਭਾਲ ਜਾਰੀ

ਯੈੱਸ ਪੰਜਾਬ
ਆਨੰਦਪੁਰ ਸਾਹਿਬ, 22 ਜੂਨ, 2019:
ਲੰਘੀ ਰਾਤ ਗੰਗੂਵਾਲ ਪਾਵਰ ਹਾਊਸ ਨੇੜੇ ਵਾਪਰੇ ਹਾਦਸੇ ਦੌਰਾਨ ਇਕ ਕਾਰ ਭਾਖ਼ੜਾ ਨਹਿਰ ਵਿਚ ਜਾ ਡਿੱਗੀ। ਇਸ ਕਾਰ ਵਿਚ ਚਾਰ ਨੌਜਵਾਨ ਦੋਸਤ ਸਵਾਰ ਸਨ ਜਿਨ੍ਹਾਂ ਵਿਚੋਂ ਤਿੰਨ ਡੁੱਬ ਗਏ ਸਮਝੇ ਜਾਂਦੇ ਹਨ ਜਦਕਿ ਇਕ ਤੈਰ ਕੇ ਬਾਹਰ ਆਉਣ ਵਿਚ ਸਫ਼ਲ ਰਿਹਾ।

ਪੁਲਿਸ ਅਤੇ ਭਾਖ਼ੜਾ ਬਿਆਸ ਮੈਨੇਜਮੈਂਟ ਬੋਰਡ ਦੇ ਗੋਤਾਖ਼ੋਰਾਂ ਵੱਲੋਂ ਤਿੰੱਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਪਤਾ ਲੱਗਾ ਹੈ ਕਿ ਇਸ ਕਾਰ ਨੂੰ ਅਨੂਪ ਸਿੰਘ ਨਾਂਅ ਦਾ ਨੌਜਵਾਨ ਚਲਾ ਰਿਹਾ ਸੀ ਅਤੇ ਇਹ ਸਾਰੇ ਗੁਰਦੁਆਰਾ ਸਹੇਲਾ ਘੋੜਾ ਤੋਂ ਬੀਕਾਪੁਰ ਜਾ ਰਹੇ ਸਨ।

ਚਾਰਾਂ ਨੌਜਵਾਨਾਂ ਵਿਚੋਂ ਕੇਵਲ ਗਗਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਰਾਰੀ ਬੀਕਾਪੁਰ ਹੀ ਨਹਿਰ ਵਿਚੋਂ ਤੈਰ ਕੇ ਬਾਹਰ ਰਹਿਣ ਵਿਚ ਸਫ਼ਲ ਰਿਹਾ ਜਦਕਿ ਉਸਦੇ ਤਿੰਨੇ ਸਾਥੀ ਤੇਜ਼ ਵਹਾਅ ਕਰਕੇ ਰੁੜ੍ਹ ਗਏ।

ਕਾਰ ਚਾਲਕ ਅਨੂਪ ਸਿੰਘ ਤੋਂ ਇਲਾਵਾ ਤੇਜ਼ ਵਹਾਅ ਵਿਚ ਵਹਿ ਗਏ ਨੌਜਵਾਨਾਂ ਵਿਚ ਪਰਮਿੰਦਰ ਪਾਲ ਸਿੰਘ ਪੁੱਤਰ ਕਾਂਸ਼ੀ ਰਾਮ ਵਾਸੀ ਬਰਾਰੀ ਬੀਕਾਪੁਰ ਅਤੇ ਹਰਪ੍ਰੀਤ ਸਿੰਘ ਵਾਸੀ ਚਿਤਾੜਾ ਜ਼ਿਲ੍ਹਾ ਊਨਾ ਸ਼ਾਮਿਲ ਹਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION