27.1 C
Delhi
Sunday, May 5, 2024
spot_img
spot_img

ਭਾਜਪਾ ਤੇ ਕਾਂਗਰਸ ਨੂੰ ਦਲਿਤ ਪਛੜੇ ਵਰਗਾਂ ਦੇ ਮੁੱਦਿਆ ਉੱਤੇ ਲਿਆਉਣਾ ਬਸਪਾ ਦੀ ਤਾਕਤ: ਜਸਵੀਰ ਸਿੰਘ ਗੜ੍ਹੀ

ਯੈੱਸ ਪੰਜਾਬ
ਚੰੜੀਗੜ, ਜਲੰਧਰ, ਫਗਵਾੜਾ, 17 ਜਨਵਰੀ, 2022 –
ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਲਿਤ ਵਿਰੋਧੀ ਭਾਜਪਾ ਅਤੇ ਕਾਂਗਰਸ ਨੂੰ ਦਲਿਤ-ਪਿਛੜੇ ਵਰਗਾਂ ਦੇ ਮੁੱਦਿਆਂ ਨੂੰ ਲੈਕੇ ਕੇਂਦਰ ਸਰਕਾਰ ਨੂੰ ਪੱਤਰ ਤੇ ਪੱਤਰ ਲਿਖ ਰਹੀ ਹੈ ਅਤੇ ਪੰਜਾਬ ਵਿੱਚ ਦਲਿਤ ਚਿਹਰੇ ਅਤੇ ਦਲਿਤ ਮੁੱਦਿਆਂ ਦੀ ਰਾਜਨੀਤੀ ਕਰ ਰਹੀ ਹੈ। ਇਹ ਬਹੁਜਨ ਸਮਾਜ ਪਾਰਟੀ ਦੀ ਪੰਜਾਬ ‘ਚ ਲਗਾਤਾਰ ਵੱਧ ਰਹੀ ਤਾਕਤ ਦੇ ਚਲਦੇ ਹੋ ਰਿਹਾ ਹੈ।

ਉਨ੍ਹਾ ਕਿਹਾ ਕਿ ਕਾਂਗਰਸ ਵਲੋਂ ਦਲਿਤ ਮੁੱਖਮੰਤਰੀ ਦੇ ਨਾਮ ਦੀ ਘੋਸ਼ਣਾ ਕਰਨਾ ਅਤੇ ਦਲਿਤ ਸਮਾਜ ਨਾਲ ਜੁੜੇ ਮੁੱਦਿਆਂ ਨੂੰ ਵਾਰ-ਵਾਰ ਚੁੱਕਣਾ ਅਤੇ ਪੰਜਾਬ ਦੀ ਰਾਜਨੀਤੀ ਨੂੰ ਦਲਿਤਾਂ ਅਤੇ ਪਿਛੜੇ ਵਰਗ ਦੇ ਆਲੇ-ਦੁਆਲੇੇ ਘੁਮਾਉਣਾ ਇਹ ਦਸਦਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਸਮੁਚੀ ਟੀਮ ਸ਼ਾਨਦਾਰ ਕੰਮ ਕਰ ਰਹੀ ਹੈ।

ਮੌਜੂਦਾ ਹਾਲਾਤ ਉੱਤੇ ਬੋਲਦੇ ਹੋਏ ਸ ਗੜ੍ਹੀ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦਾ ਸੋਧਿਆ ਐਲਾਨ ਕੀਤਾ ਜਿਸ ਵਿੱਚ ਪੰਜਾਬ ‘ਚ ਨਿਰਧਾਰਤ 14ਫਰਵਰੀ ਮਤਦਾਨ ਦੀ ਮਿਤੀ 20ਫਰਵਰੀ ਨੂੰ ਕੀਤਾ ਹੈ, ਉਸ ਲਈ ਸਮੂਹ ਬਹੁਜਨ ਸਮਾਜ ਪਾਰਟੀ, ਰਵਿਦਾਸੀਆ ਕੌਮ ਜਿੱਥੇ ਸਵਾਗਤ ਕਰਦੀ ਹੈ, ਉਥੇ ਹੀ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਹੈ।

ਸ. ਗੜ੍ਹੀ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਵ 16 ਫਰਵਰੀ ਨੂੰ ਹਨ ਜਿਸ ਤਹਿਤ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤ ਬਨਾਰਸ ਉੱਤਰਪ੍ਰਦੇਸ਼ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮਸਥਲੀ ਤੇ ਨਤਮਸਤਕ ਹੋਣ ਲਈ ਜਾਣ ਦੀ ਸੰਭਾਵਨਾ ਹੈ। ਅਜਿਹੇ ਵਿੱਚ 14 ਫਰਵਰੀ ਨੂੰ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਣ ਤੋਂ ਵਾਂਝੇ ਰਹਿ ਜਾਣਗੇ ਅਤੇ ਇਸ ਲੋਕਤੰਤਰ ਦੇ ਇਸ ਮਹਾਪਰਵ ਦਾ ਆਨੰਦ ਵੀ ਨਹੀਂ ਲੈ ਸਕਣਗੇ।

ਗੜ੍ਹੀ ਨੇ ਕਿਹਾ ਕਿ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਵਿੱਚ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਨੂੰ ਅੱਗੇ ਵਧਾਉਣ ਨੂੰ ਲੈ ਕੇ ਬਸਪਾ ਵਲੋਂ ਸਭ ਤੋਂ ਪਹਿਲਾਂ ਫਗਵਾੜਾ ਐਸਡੀਐਮ ਦੇ ਜਰੀਏ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਪੰਜਾਬ ਦੀ ਚੋਣ ਦੀਆਂ ਤਾਰੀਖਾਂ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਸੀ।ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ 5 ਦਿਨਾਂ ਬਾਅਦ ਜਦਕਿ ਭਾਜਪਾ ਵਲੋਂ 8 ਦਿਨਾਂ ਬਾਅਦ ਪ੍ਰੈਸ ਕਾਨਫਰੰਸ ਕਰ ਚੋਣ ਕਮਿਸ਼ਨ ਨੂੰ ਪੰਜਾਬ ਦੇ ਵਿਧਾਨਸਭਾ ਚੋਣਾਂ ਨੂੰ ਅੱਗੇ ਵਧਾਉਣ ਲਈ ਪੱਤਰ ਲਿਖਣਾ ਪਿਆ ਜੋਕਿ ਬਹੁਜਨ ਸਮਾਜ ਦੀ ਇਕ ਨੈਤਿਕ ਜਿੱਤ ਹੈ।

ਸ. ਗੜ੍ਹੀ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ 700 ਕਨਾਲ ਵਿੱਚ ਬਣਾਇਆ ਪ੍ਰਾਚੀਨ ਸ਼੍ਰੀ ਗੁਰੂ ਰਵਿਦਾਸ ਜੀ ਮੰਦਿਰ ਬਾਬਰੀ ਮਸਜਿਦ ਦੀ ਤਰ੍ਹਾ ਕੇਂਦਰ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਆੜ ਵਿੱਚ ਬੁਲਡੋਜਰ ਚਲਾਕੇ ਡੇਗ ਦਿੱਤਾ। ਉਹਨਾਂ ਨੇ ਕਿਹਾ ਕਿ ਕੋਰਟਾਂ ਵਿਚ ਹੋਏ ਸਮਝੌਤੇ ਤਹਿਤ 8 ਮਰਲੇ ਦੀ ਜਗ੍ਹਾ ਰਵਿਦਾਸੀਆ ਕੌਮ ਨੂੰ ਪੂਜਾ ਕਰਨ ਲਈ ਮਿਲੀ ਸੀ।

ਉਸ ਉੱਤੇ ਵੀ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਕਰੋੜ 34 ਲੱਖ ਰੁਪਏ 30 ਸਾਲਾਂ ਦੀ ਲੀਜ ਲਈ ਦੇਣ ਲਈ ਪੱਤਰ ਜਾਰੀ ਕੀਤਾ ਜਿਸਦੀ ਆਖਰੀ ਤਾਰੀਖ ਦਸੰਬਰ ਮਹੀਨੇ ਵਿੱਚ ਗੁਜ਼ਰ ਚੁਕੀ ਹੈ। ਸ. ਗੜ੍ਹੀ ਨੇ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਦਲਿਤ ਹਿਤੈਸ਼ੀ ਸੀ ਤਾਂ ਜਦੋਂ ਦਿੱਲੀ ਦੇ ਤੁਗਲਕਾਬਾਦ ਵਿੱਚ ਬਣੇ ਪ੍ਰਾਚੀਨ ਮੰਦਿਰ ਨੂੰ ਗਿਰਾਇਆ ਜਾ ਰਿਹਾ ਸੀ ਤਾਂ ਉਸਨੂੰ ਰੋਕਿਆ ਕਿਉਂ ਨਹੀਂ ਗਿਆ। ੳਦੋਂ ਭਾਜਪਾ ਪਾਰਟੀ ਕਿਉਂ ਸੁੱਤੀ ਰਹੀ।

ਭਾਜਪਾ ਦੇ ਨੇਤਾਵਾਂ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੰਦਿਰ ਨੂੰ ਗਿਰਾਏ ਜਾਣ ਤੋਂ ਰੋਕਣ ਲਈ ਪੱਤਰ ਕਿਓਂ ਨਹੀਂ ਲਿਖੇ। ਸ. ਗੜ੍ਹੀ ਨੇ ਕਿਹਾ ਕਿ ਉਸ ਸਮੇਂ ਵੀ ਬਹੁਜਨ ਸਮਾਜ ਪਾਰਟੀ ਦੇ ਨੇਤਾ, ਵਰਕਰਾਂ ਅਤੇ ਸਮਰਥਕਾਂ ਨੇ ਸੰਤ ਸਮਾਜ ਤੇ ਸੰਗਤ ਦੇ ਅਸ਼ੀਰਵਾਦ ਦੇ ਨਾਲ ਸੜਕਾਂ ਤੇ ਉਤਰਕੇ ਤੁਗਲਕਾਬਾਦ ਸੰਘਰਸ਼ ਨੂੰ ਲੜਿਆ ਗਿਆ। ਗੜ੍ਹੀ ਨੇ ਕਿਹਾ ਕਿ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਗਿਰਾਉਣ ਵਾਲੀ ਭਾਜਪਾ ਸਰਕਾਰ ਅੱਜ ਦਲਿਤ ਅਤੇ ਪਿਛੜੇ ਵਰਗ ਦੀ ਰਾਜਨੀਤੀ ਕਰ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION