28.1 C
Delhi
Thursday, May 9, 2024
spot_img
spot_img

ਭਗਵੰਤ ਮਾਨ ਦੀ ਫ਼ਲਾਈਟ ਮਾਮਲੇ ’ਚ ਏਅਰਲਾਈਨ ਨੇ ਤੋੜੀ ਚੁੱਪੀ, ਕਿਹਾ ਜਹਾਜ਼ ਬਦਲਣ ਕਰਕੇ ਲੇਟ ਹੋਈ ਫ਼ਲਾਈਟ

ਯੈੱਸ ਪੰਜਾਬ
ਨਵੀਂ ਦਿੱਲੀ, 19 ਸਤੰਬਰ, 2022:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਜਰਮਨੀ ਦੌਰੇ ਦੇ ਅੰਤ ’ਤੇ ਉਨ੍ਹਾਂ ਵੱਲੋਂ ਫ਼ਰੈਂਕਫਰਟ ਹਵਾਈ ਅੱਡੇ ਤੋਂ ‘ਲੁਫ਼ਥਾਨਜ਼ਾ ਏਅਰਲਾਈਨਜ਼’ ਦੇ ਜਹਾਜ਼ ’ਤੇ ਚੜ੍ਹਣ ਅਤੇ ਫ਼ਿਰ ਉਤਾਰੇ ਜਾਣ ਦੇ ਮਾਮਲੇ ਵਿੱਚ ‘ਲੁਫ਼ਥਾਨਜ਼ਾ’ ਏਅਰਲਾਈਨਜ਼ ’ਨੇ ਕਿਹਾ ਹੈ ਕਿ ‘ਲੁਫ਼ਥਾਂਜ਼ਾ ਦੀ ਫ਼ਰੈਂਕਫ਼ਰਟ ਤੋਂ ਦਿੱਲੀ ਫ਼ਲਾਈਟ ਆਉਣ ਵਾਲੀ ਫ਼ਲਾਈਟ ਵਿੱਚ ਦੇਰੀ ਅਤੇ ਹਵਾਈ ਜਹਾਜ਼ ਬਦਲੇ ਜਾਣ ਵਿੱਚ ਲੱਗੇ ਸਮੇਂ ਕਾਰਨ ਲੇਟ ਹੋਈ ਸੀ।’

‘ਲੁਫ਼ਥਾਂਜ਼ਾ’ ਵੱਲੋਂ ਇਹ ਸਪਸ਼ਟੀਕਰਨ ਟਵਿੱਟਰ ’ਤੇ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਵਿੱਚ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਪੁੱਛੇ ਗਏ ਕੁਝ ਹੋਰ ਸਵਾਲਾਂ ਦੇ ਜਵਾਬ ਵਿੱਚ ‘ਲੁਫ਼ਥਾਂਜ਼ਾ’ ਨੇ ਇਹ ਵੀ ਕਿਹਾ ਸੀ ਕਿ ‘ਡਾਟਾ ਸੁਰੱਖ਼ਿਆ ਦੇ ਮੱਦੇਨਜ਼ਰ ਏਅਰਲਾੲਨਜ਼ ਸਵਾਰੀਆਂ ਦੀ ਵਿਅਕਤੀਗਤ ਜਾਣਕਾਰੀ ਸਾਂਝੀ ਨਹੀਂ ਕਰਦੀ।’

ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਕੁਝ ਮੰਨੀਆਂ ਪ੍ਰਮੰਨੀਆਂ ਅੰਗਰੇਜ਼ੀ ਅਖ਼ਬਾਰਾਂ, ਚੈਨਲਾਂ ਅਤੇ ਖ਼ਬਰ ਏਜੰਸੀਆਂ ਵੱਲੋਂ ਇਹ ਖ਼ਬਰ ਜਾਰੀ ਕੀਤੀ ਗਈ ਸੀ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੂੰ ਫਰੈਂਕਫਰਟ ਹਵਾਈ ਅੱਡੇ ’ਤੇ ਵਾਪਸੀ ਸਮੇਂ ਇਸ ਕਰਕੇ ਲੁਫ਼ਥਾਂਜ਼ਾ ਏਅਰਲਾਈਨਜ਼ ਦੇ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਇਹ ਵੀ ਕਿਹਾ ਗਿਆ ਕਿ ਸ: ਮਾਨ ਅਤੇ ਉਨ੍ਹਾਂ ਦੇ ਨਾਲ ਗਏ ਵਫ਼ਦ ਦੇ ਮੈਂਬਰ ਵੀ ਜਹਾਜ਼ ਤੋਂ ੳੁੱਤਰੇ ਅਤੇ ਜਹਾਜ਼ ਵਿੱਚ ਲੋਡ ਕੀਤਾ ਉਨ੍ਹਾਂ ਦਾ ਸਮਾਨ ਲਾਹੁਣ ਲੱਗਿਆਂ ਵੀ ਦੇਰ ਹੋਈ।

‘ਆਮ ਆਦਮੀ ਪਾਰਟੀ’ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਸ: ਮਾਨ ਨੇ ਸਿਹਤ ਕਾਰਨਾਂ ਕਰਕੇ ਆਪਣਾ ਪ੍ਰੋਗਰਾਮ ‘ਰੀ ਸ਼ੈਡਿਊਲ’ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ ਅੱਜ ਇਸ ਮਾਮਲੇ ’ਤੇ ਲਗਾਤਾਰ ਸਿਆਸਤ ਭਖ਼ੀ ਰਹੀ। ਭਾਜਪਾ ਦੇ ਸ: ਮਨਜਿੰਦਰ ਸਿੰਘ ਸਿਰਸਾ ਨੇ ਬੀਤੀ ਰਾਤ ਹੀ ਇਸ ਬਾਰੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸ: ਮਾਨ ਦੀ ਕਾਰਵਾਈ ਨਾਲ ਮੁੱਖ ਮੰਤਰੀ ਦੇ ਅਹੁਦੇ ਨੂੰ ਢਾਹ ਲੱਗੀ ਹੈ।

ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ‘ਟਵੀਟ’ ਕਰਕੇ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨੇ ਵੀ ਜਲੰਧਰ ਵਿੱਚ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਘਟਨਾ ਦਾ ਜ਼ਿਕਰ ਕਰਦਿਆਂ ਸਵਾਲ ਉਠਾਏ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION