30.1 C
Delhi
Sunday, May 12, 2024
spot_img
spot_img

ਬੱਤੀਆਂ ਬੁਝਾ ਦੋ, ਮੋਮਬੱਤੀਆਂ ਜਗਾ ਲੋ – ਕੋਰੋਨਾ ਦੇ ਖਿਲਾਫ਼ ਜੰਗ ਵਿਚ ਪ੍ਰਧਾਨ ਮੰਤਰੀ ਦਾ 5 ਅਪ੍ਰੈਲ ਲਈ ਸੰਦੇਸ਼ – ਵੇਖ਼ੋ ਵੀਡੀਓ

ਯੈੱਸ ਪੰਜਾਬ
ਨਵੀਂ ਦਿੱਲੀ, 3 ਅਪ੍ਰੈਲ, 2020:
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿਚ ਦੇਸ਼ ਵਾਸੀਆਂ ਦੇ ਰੂਬਰੂ ਹੁੰਦਿਆਂ ਸ਼ੁੱਕਰਵਾਰ ਸਵੇਰੇ ਦਿੱਤੇ ਆਪਣੇ ਵੀਡੀਓ ਸੁਨੇਹੇ ਵਿਚ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਜੰਗ ਵਿਚ ਇਕਜੁੱਟਤਾ ਅਤੇ ਭਾਰਤ ਦੇ ਸੰਕਲਪ ਦਾ ਪ੍ਰਗਟਾਵਾ ਕਰਨ ਲਈ 5 ਅਪ੍ਰੈਲ ਐਤਵਾਰ ਨੂੰ 9 ਮਿਨਟ ਲਈ ਆਪਣੇ ਘਰਾਂ ਦੀਆਂ ਬੱਤੀਆਂ ਬੁਝਾ ਕੇ, ਘਰਾਂ ਦੇ ਬਾਹਰ, ਦਰਵਾਜ਼ਿਆਂ ਜਾਂ ਬਾਲਕੋਨੀਆਂ ਵਿਚ ਖੜ੍ਹੇ ਹੋਣ ਅਤੇ ਮੋਮਬੱਤੀਆਂ, ਦੀਵੇ, ਟਾਰਚਾਂ ਜਾਂ ਮੋਬਾਇਲ ਦੀਆਂ ਫ਼ਲੈਸ਼ਲਾਈਟਾਂ ਜਗਾਉਣ।

ਪ੍ਰਧਾਨ ਮੰਤਰੀ ਨੇ ਲੋਕਾਂ ਤੋਂ ਉਹਨਾਂ ਨੂੰ ਇਹ 9 ਮਿਨਟ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਹ 130 ਕਰੋੜਦੇਸ਼ਵਾਸੀਆਂ ਦੀ ਮਹਾਂਸ਼ਕਤੀ ਦਾ ਜਾਗਰਨ ਹੋਵੇਗਾ ਅਤੇ ਦੇਸ਼ ਦੀ ਕੋਰੋਨਾ ਖਿਲਾਫ਼ ਲੜਾਈ ਦੇ ਮਹਾਂਸੰਕਲਪ ੂਨੂੰ ਨਵੀਂਆਂ ਉਚਾਈਆਂ’ਤੇ ਲੈ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਸਾਰਿਆਂ ਅੰਦਰ ਇਹ ਅਹਿਸਾਸ ਪੈਦਾ ਹੋਵੇਗਾ ਕਿ ਕੋਈ ਵੀ ਇਕੱਲਾ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਸੁਨੇਹਾ ਦਿੱਤਾ ਕਿ ਇਸ ਆਯੋਜਨ ਦੇ ਸਮੇਂ ਕਿਸੇ ਨੇ ਵੀ ਰਸਤੇ ਵਿਚ, ਸੜਕਾਂ ’ਤੇ, ਮੁਹੱਲਿਆਂ ਆਦਿ ਵਿਚ ਇਕੱਠੇ ਨਹੀਂ ਹੋਣਾ ਸਗੋਂ ਇਹ 9 ਮਿੰਟ ਆਪਣੇ ਘਰ ਦੇ ਦਰਵਾਜ਼ ’ਤੇ ਜਾਂ ਫ਼ਿਰ ਬਾਲਕੋਨੀਆਂ ਵਿਚ ਹੀ ਰਹਿ ਕੇ ਇਸ ਕਾਰਜ ਨੂੰ ਅੰਜਾਮ ਦੇਣਾ ਹੈ।

ਸੋਸ਼ਲ ਡਿਸਟੈਂਸਿੰਗ ਦੀ ਲੋੜ ’ਤੇ ਇਕ ਵਾਰ ਫ਼ਿਰ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਇਸ ਬਿਮਾਰੀ ਨਾਲ ਲੜਨ ਦਾ ਰਾਮ ਬਾਣ ਹੈ।

ਉਹਨਾਂ ਨੇ ਲਾਕਡਾਊਨ ਦੇ 9 ਦਿਨ ਪੂਰੇ ਹੋਣ ’ਤੇ ਲੋਕਾਂ ਵੱਲੋਂ ਵਿਖ਼ਾਏ ਅਨੁਸ਼ਾਸ਼ਨ, ਸੇਵਾ ਭਾਵ ਅਤੇ ਸ਼ਾਸ਼ਨ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਨ ਦੇ ਨਾਲ ਨਾਲ 22 ਮਾਰਚ ਦੇ ਜਨਤਾ ਕਰਫ਼ਿਊ ਵਿਚ ਸਹਿਯੋਗ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION