ਅੱਜ-ਨਾਮਾ
ਬੋਲਿਆ ਬੋਨੀ ਅਜਨਾਲੇ ਵਿੱਚ ਬੜਾ ਤਿੱਖਾ,
ਮਾਰ ਗਿਆ ਬਾਦਲਾਂ`ਤੇ ਕਰੜੀ ਸੱਟ ਬੇਲੀ।
ਚੁਣ-ਚੁਣ ਨੁਕਸ ਗਿਣਾਏ ਸਨ ਬਾਦਲਾਂ ਦੇ,
ਕੱਢ ਰਿਹਾ ਜਿੱਦਾਂ ਸੀ ਅੰਦਰਲਾ ਵੱਟ ਬੇਲੀ।
ਹੋਈਆਂ ਹਾਰਾਂ ਦੇ ਮਿਹਣੇ ਸਨ ਬਹੁਤ ਮਾਰੇ,
ਅਕਾਲੀ ਨੀਤੀ ਵੀ ਸਾਰੀ ਗਿਆ ਛੱਟ ਬੇਲੀ।
ਚਰਚਾ ਲੋਕ ਕਈ ਮਗਰ ਸਨ ਬਹੁਤ ਕਰਦੇ,
ਕੀਤੀ ਇਹਨਾਂ ਵੀ ਕਿਹੜੀ ਕੋਈ ਘੱਟ ਬੇਲੀ।
ਬਾਦਲ ਮਾੜਾ ਤਾਂ ਆਖੀ ਜਾਏ ਬੁਰਾ ਬੇਸੱਕ,
ਆਪਣੀ ਫਾਈਲ ਵੀ ਕਦੀ ਇਹ ਪੜ੍ਹੇ ਬੇਲੀ।
ਹਕੂਮਤੀ ਦੌਰ ਦੀ ਕਰੇ ਕੁਝ ਯਾਦ ਇਹ ਵੀ,
ਪਿਉ-ਪੁੱਤ ਕਿਤੇ ਵੀ ਕਦੇ ਨਹੀਂ ਖੜੇ ਬੇਲੀ।
-ਤੀਸ ਮਾਰ ਖਾਂ
ਫਰਵਰੀ 13, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ