42.8 C
Delhi
Friday, May 17, 2024
spot_img
spot_img

ਬੋਲਿਆ ਕੱਲ੍ਹ ਕਪਤਾਨ ਸੀ ਅੱਜ ਰਾਵਤ, ਕਰ`ਤੀ ਦੋਵਾਂ ਨੇ ਸਿਰੇ ਦੀ ਬਾਤ ਮੀਆਂ

ਅੱਜ-ਨਾਮਾ

ਬੋਲਿਆ ਕੱਲ੍ਹ ਕਪਤਾਨ ਸੀ ਅੱਜ ਰਾਵਤ,
ਕਰ`ਤੀ ਦੋਵਾਂ ਨੇ ਸਿਰੇ ਦੀ ਬਾਤ ਮੀਆਂ।

ਦੋਵਾਂ ਦੂਜੇ ਨੂੰ ਦਿੱਤੇ ਸਨ ਬਹੁਤ ਮਿਹਣੇ,
ਪੀੜ੍ਹੀ ਹੇਠ ਨਹੀਂ ਮਾਰੀ ਹੈ ਝਾਤ ਮੀਆਂ।

ਕੋੜਮਾ ਪਾਟਿਆ ਪੂਰਾ ਈ ਕਾਂਗਰਸ ਦਾ,
ਖਿੱਲਰੀ ਜਾਪ ਰਹੀ ਕੁੱਲ ਜਮਾਤ ਮੀਆਂ।

ਚਸਕੇ ਨਾਲ ਆ ਲੋਕੀਂ ਅਖਬਾਰ ਪੜ੍ਹਦੇ,
ਕੱਢਦੇ ਆਪ ਨੇ ਅਰਥ ਅਰਥਾਤ ਮੀਆਂ।

ਸੋਸ਼ਲ ਮੀਡੀਆ ਲੋਕਾਂ ਦੇ ਸਿਰੀਂ ਵੜਿਆ,
ਚਰਚਾ ਕਰਦੀ ਆ ਪਿੰਡਾਂ ਦੀ ਸੱਥ ਮੀਆਂ।

ਸਮਝ ਸਕਣ ਤਾਂ ਲੈਣ ਖਾਂ ਸਮਝ ਲੀਡਰ,
ਆਪਣੀ ਇੱਜ਼ਤ ਆ ਆਪਣੇ ਹੱਥ ਮੀਆਂ।

-ਤੀਸ ਮਾਰ ਖਾਂ
ਅਕਤੂਬਰ 2, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION