29.1 C
Delhi
Sunday, May 5, 2024
spot_img
spot_img

ਬੇਰੁਜ਼ਗਾਰ ਮੁਨੀਸ਼ ਫ਼ਾਜ਼ਿਲਕਾ ਤੀਜੇ ਦਿਨ ਵੀ ਵਰ੍ਹਦੇ ਮੀਂਹ ’ਚ ਟੈਂਕੀ ’ਤੇ ਡਟਿਆ ਰਿਹਾ, ਬੇਰੋਜ਼ਗਾਰਾਂ ਨੇ ਕੀਤਾ ਰੋਸ ਮਾਰਚ, ਸਾੜੇ ਪੁਤਲੇ

ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 23 ਅਗਸਤ, 2021:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਬੇਰੁਜ਼ਗਾਰਾਂ ਦਾ ਰੁਜ਼ਗਾਰ ਲਈ ਪੱਕਾ ਮੋਰਚਾ ਚੱਲ ਰਿਹਾ ਹੈ ਤੇ ਨਾਲ ਹੀ ਬੇਰੁਜ਼ਗਾਰ ਮਨੀਸ਼ ਕੁਮਾਰ ਫਾਜ਼ਿਲਕਾ ਜੋ ਬੀ. ਐੱਡ. ਟੈੱਟ ਪਾਸ ਹੈ, ਸਰਕਾਰ ਦੀਆਂ ਰੁਜ਼ਗਾਰ ਸੰਬੰਧੀ ਗਲਤ ਨੀਤੀਆਂ ਦੇ ਕਾਰਨ ਅੱਕ ਕੇ 21 ਅਗਸਤ ਨੂੰ ਸਿਵਲ ਹਸਪਤਾਲ ਦੀ ਟੈਂਕੀ ਤੇ ਚੜ੍ਹਿਆ ਹੋਇਆ ਹੈ। ਅੱਜ ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੰਗਰੂਰ ਟੈਂਕੀ ਤੋਂ ਲੈਕੇ ਬਰਨਾਲਾ ਚੌਂਕ ਤੱਕ ਰੋਸ਼ ਮਾਰਚ ਕਰਕੇ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਪੰਜਾਬ ਦੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਵੱਲੋਂ ਆਪਣੇ ਸੁਨਹਿਰੀ ਭਵਿੱਖ ਦੀ ਆਸ ਨੂੰ ਲੈ ਕੇ ਕਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅਤੇ ਕਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾ ਦੇ ਗੇਟਾਂ ਨੂੰ ਖੜਕਾਇਆ ਗਿਆ ਹੈ ਤਾਂ ਜੋ ਇਹ ਆਪਣੀ ਯੋਗਤਾ ਦੇ ਅਨੁਸਾਰ ਰੁਜ਼ਗਾਰ ਪ੍ਰਾਪਤ ਕਰ ਕੇ ਆਪਣੇ ਭੱਵਿਖ ਨੂੰ ਵਧੀਆ ਬਣਾ ਸਕਣ।

ਜਦ ਵੀ ਬੇਰੁਜ਼ਗਾਰਾਂ ਉਕਤ ਥਾਵਾਂ ਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਕੱਠੇ ਹੋ ਕੇ ਜਾਂਦੇ ਹਨ ਤਾਂ ਪ੍ਰਸ਼ਾਸਨ ਦੇ ਵੱਲੋਂ ਬੇਰੁਜ਼ਗਾਰਾਂ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਤਹਿ ਕਰਵਾ ਦਿੱਤੀ ਜਾਂਦੀ ਹੈ। ਪਰ ਅਫ਼ਸੋਸ ਬੇਰੁਜ਼ਗਾਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਨਾਲ ਸੈਂਕੜੇ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ ਹਨ। ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਤੇ ਰੁਜ਼ਗਾਰ ਸੰਬੰਧੀ ਝੂਠੇ ਲਾਰੇ ਲਗਾ ਕੇ ਆਪਣਾ ਡੰਗ ਟਪਾ ਰਹੀ ਹੈ।

ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਮਨੀਸ਼ ਕੁਮਾਰ ਫਾਜ਼ਿਲਕਾ ਨੇ ਕਿਹਾ ਕਿ ਜਦੋਂ ਤਕ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੇ ਵਿਸ਼ਿਆਂ ਦੀਆਂ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਮੋਰਚੇ ਵਿਚ ਸ਼ਾਮਿਲ ਬਾਕੀ ਜੱਥੇਬੰਦੀ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਦ ਤੱਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਚੱਲ ਰਿਹਾ ਪੱਕਾ ਮੋਰਚਾ ਅਤੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਧਰਨਾ ਜਾਰੀ ਰਹੇਗਾ।

ਬੀਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਖੁਦ ਟੈਂਕੀ ਤੇ ਚੜ੍ਹ ਕੇ ਮੁਨੀਸ਼ ਫਾਜ਼ਲਿਕਾ ਦਾ ਹਾਲ ਜਾਨਣ ਗਏ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਵੱਲੋਂ 25 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।

ਇਸ ਸਮੇੰ ਅਮਨ ਸੇਖਾ,ਬਲਕਾਰ ਸਿੰਘ, ਕੁਲਵੰਤ ਲੌਂਗੋਵਾਲ, ਕਿਰਨ ਈਸੜਾ, ਗਗਨਦੀਪ ਕੌਰ, ਅਲਕਾ ਰਾਣੀ, ਜੱਗੀ ਜੋਧਪੁਰ, ਨਿਰਮਲ ਸਿੰਘ, ਹਰਦਮ ਸਿੰਘ, ਰਣਬੀਰ ਨਦਾਮਪੁਰ, ਹ‍ਾਕਮ ਸਿੰਘ, ਹਰਦੀਪ ਕੌਰ ਮਲੇਰਕੋਟਲਾ, ਦਰਸ਼ਨ ਸਿੰਘ, ਲਖਵੀਰ ਸਿੰਘ, ਗੁਰਵੀਰ ਸਿੰਘ, ਸ਼ੁਮਿੰਦਰਪਾਲ , ਜਗਤਾਰ ਸਿੰਘ, ਪ੍ਰੀਤ ਕੌਰ, ਸ਼ਸਪਾਲ ਸਿੰਘ, ਬਿੰਦਰਪਾਲ ਕੌਰ, ਸੰਦੀਪ ਕੌਰ, ਕੁਲਦੀਪ ਖਡਿਆਲ, ਹਰਦੀਪ ਭਦੌੜ, ਸੁਨੀਤਾ ਰਾਣੀ, ਮਨਵੀਰ ਕੌਰ, ਸੁਖਪਾਲ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਸੁਖਵੀਰ ਕੌਰ, ਰੇਖਾ ਰਾਣੀ, ਸਿਮਰਜੀਤ ਕੌਰ, ਰਾਜਿੰਦਰ ਕੌਰ, ਮਨਪ੍ਰੀਤ ਕੌਰ, ਕੁਲਦੀਪ ਕੌਰ, ਸੁਖਪਾਲ ਕੌਰ, ਇੰਦਰਜੀਤ ਕੌਰ, ਰਵਿੰਦਰ ਕੌਰ,ਸੰਦੀਪ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਲਕਸ਼ਮੀ ਦੇਵੀ, ਅਮਨਜੋਤ ਕੌਰ, ਸੁਨੀਤਾ ਰਾਣੀ, ਰਾਜਬੀਰ ਕੌਰ, ਮਨਵੀਰ ਕੌਰ ਆਦਿ ਵੱਡੀ ਗਿਣਤੀ ਚ ਬੇਰੁਜ਼ਗਾਰ ਸਾਮਿਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION