32.8 C
Delhi
Monday, May 13, 2024
spot_img
spot_img

ਬੇਅਦਬੀ ਮਾਮਲੇ ‘ਚ ਦੋਸ਼ੀ ਬਿੱਟੂ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਸਿੱਖ ਨੌਜਵਾਨਾਂ ‘ਤੇ ਅਣਮਨੁਖੀ ਤਸ਼ਦਦ ਨਾ ਕੀਤਾ ਜਾਵੇ : ਦਮਦਮੀ ਟਕਸਾਲ

ਅਮ੍ਰਿਤਸਰ 27 ਜੂਨ, 2019:
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਥਿਤ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਕੈਦੀਆਂ ‘ਤੇ ਪੁੱਛਗਿੱਛ ਦੇ ਨਾਮ ‘ਤੇ ਅਣਮਨੁਖੀ ਤਸ਼ਦਦ ਨਾ ਕਰਨ ਅਤੇ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਪਰਿਵਾਰਕ ਮੈਬਰਾਂ ਤੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਲਈ ਪੁਲੀਸ ਪ੍ਰਸ਼ਾਸਨ ਤੇ ਸਰਕਾਰ ਨੂੰ ਕਿਹਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਅਤੇ ਭਾਈ ਅਜੈਬ ਸਿੰਘ ਅਭਿਆਸੀ ਦੀ ਮੌਜੂਦਗੀ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਉਕਤ ਮਾਮਲਾ ਨਿਰੋਲ ਅਪਰਾਧਿਕ ਨਾ ਹੋ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਕਿਸੇ ਵੀ ਧਰਮ ਦੇ ਗ੍ਰੰਥਾਂ ਅਤੇ ਧਾਰਮਿਕ ਸਮਗਰੀ ਦੀ ਬੇਅਦਬੀ ਬਹੁਤ ਹੀ ਗਲਤ ਅਤੇ ਨਾ ਸਹਿਣਯੋਗ ਵਰਤਾਰਾ ਹੈ। ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਸਿੱਖਾਂ ਲਈ ਅਸਹਿ ਹੈ। ਬਰਗਾੜੀ ਅਤੇ ਹੋਰਨਾਂ ਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਭਾਵੇ ਕਿ ਕੋਈ ਸਿੱਖ ਜੇਲ ‘ਚ ਬੈਠਾ ਹੋਵੇ ਜਾਂ ਬਾਹਰ।

ਅਜਿਹੇ ਵਿਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਤਰਾਂ ਵੀ ਨਿਆਂਸੰਗਤ ਨਹੀਂ ਕਿਹਾ ਜਾ ਸਕਦਾ। ਉਹਨਾਂ ਸਿੱਖ ਨੌਜਵਾਨਾਂ ‘ਤੇ ਅਣਮਨੁਖੀ ਤਸ਼ਦਦ ਕਰਨ ਦੀ ਥਾਂ ਉਹਨਾਂ ਵਲੋਂ ਅਜਿਹੇ ਵਾਰਦਾਤ ਨੂੰ ਅੰਜਾਮ ਦੇਣ ਪਿਛੇ ਲੁਕੀ ਸਿੱਖ ਮਾਨਿਸਿਕਤਾ ਅਤੇ ਧਾਰਮਿਕ ਭਾਵਨਾਵਾਂ ਦਾ ਵੀ ਖਿਆਲ ਰਖਣ ਲਈ ਪੁਲੀਸ ਨੂੰ ਕਿਹਾ।

ਉਹਨਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਵਲ ਵੀ ਜੋਰ ਦਿਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਲਭਣ ਦੀ ਵੀ ਅਪੀਲ ਕੀਤੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਵਲੋਂ ਸਥਾਪਿਤ ਸਿੱਟ ਨੇ ਮਹਿੰਦਰਪਾਲ ਬਿੱਟੂ ਤੇ ਸਾਥੀਆਂ ਨੂੰ ਬੇਅਦਬੀ ਲਈ ਦੋਸ਼ੀ ਮੰਨਿਆ ਹੈ।

ਉਸ ਪ੍ਰਤੀ ਸਿੱਖ ਨੌਜਵਾਨਾਂ ‘ਚ ਰੋਸ ਜਾਗਣਾ ਕੁਦਰਤੀ ਹੈ। ਦਮਦਮੀ ਟਕਸਾਲ ਮੁਖੀ ਨੇ ਮਹਿੰਦਰਪਾਲ ਬਿੱਟੂ ਹੱਤਿਆ ਮਾਮਲੇ ਦੇ ਕਥਿਤ ਦੋਸ਼ੀ ਗੁਰਸੇਵਕ ਸਿੰਘ, ਮਨਿੰਦਰ ਸਿੰਘ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਅਤੇ ਪਰਿਵਾਰਾਂ ਦੀ ਇਛਾ ਅਨੁਸਾਰ ਹਰ ਸੰਭਵ ਕਾਨੂਨੀ ਮਦਦ ਦੇਣ ਪ੍ਰਤੀ ਵਚਨਬਧ ਹੋਣ ਦੀ ਗਲ ਵੀ ਆਖੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION