27.1 C
Delhi
Sunday, May 5, 2024
spot_img
spot_img

ਬੇਅਦਬੀ ਦੀਆਂ ਘਟਨਾਵਾਂ ਸਿੱਖ ਕੌਮ ਵਿਰੁੱਧ ਗ਼ਹਿਰੀ ਸਾਜ਼ਿਸ਼: ਪੀਰਮੁਹੰਮਦ

ਯੈੱਸ ਪੰਜਾਬ
ਪਟਿਆਲਾ 13 ਅਕਤੂਬਰ, 2020:
ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਰਨਲ ਸਕੱਤਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਸ੍ ਜਗਰੂਪ ਸਿੰਘ ਚੀਮਾ ਵੱਲੋਂ ਪਿੰਡ ਤਰਖਾਣ ਮਾਜ਼ਰਾ ਨੇੜੇ ਸਰਹਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਇਕ ਨੀਚ ਅਨਸਰ ਵਲੋਂ ਕੀਤੀ ਬੇਅਦਬੀ ਦੀ ਘਟਨਾ ਦਾ ਸਖਤ ਨੋਟਿਸ ਲੈਦਿਆ ਪ੍ਰਸਾਸ਼ਨ ਤੋ ਮੰਗ ਕੀਤੀ ਹੈ ਕਿ ਦੋਸ਼ੀ ਨੌਜਵਾਨ ਤੇ ਤੁਰੰਤ 302 ਤੇ 295A ਦਾ ਤੇ ਹੋਰ ਬਣਦੀਆ ਧਾਰਾਵਾਂ ਲਾ ਕੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ।

ਫੈਡਰੇਸ਼ਨ ਵਲੋਂ ਇਹੋ ਜਿਹੇ ਅਨਸਰਾ ਨੂੰ ਸਖਤ ਸਬਦਾਂ ਚ ਤਾੜਨਾਂ ਕਰਦੇ ਹੋਏ ਕਿਹਾ ਕਿ ਸਿੱਖ ਸੰਗਤ ਦੇ ਜਜਬਾਤਾ ਨੂੰ ਠੇਸ ਪਹੁਚਾਉਣ ਵਾਲੇ ਲੋਕਾਂ ਨੂੰ ਗੁਰੂ ਸਾਹਿਬ ਦਾ ਨਿਰਾਦਰ ਕਰਨ ਤੋਂ ਬਾਜ ਆਉਣਾ ਚਾਹੀਦਾ ਤੇ ਇਸ ਤਰਾ ਦੇ ਘਟਨਾਕ੍ਰਮ ਕਰਕੇ ਵਾਰ ਵਾਰ ਸੰਗਤ ਦੇ ਸਬਰ ਨੂੰ ਨਾ ਪਰਖਣ ਤੇ ਕਿਸਾਨਾ ਦੇ ਸੰਘਰਸ਼ ਵੇਲੇ ਅਜਿਹੀਆਂ ਮੰਦਭਾਗੀ ਘਟਨਾਵਾਂ ਕਰਕੇ ਪੰਜਾਬ ਦੇ ਅਮਨ ਸ਼ਾਤੀ ਨੂੰ ਖਰਾਬ ਕਰਨ ਪਿਛੇ ਪਹਿਲਾ ਵਾਗ ਗਹਿਰੀ ਸਾਜਿਸ਼ ਹੈ ।

ਉਹਨਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੁਰੱਖਿਆ ਦੇ ਪੁੱਖਤੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਚ’ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।

ਇਸ ਦੌਰਾਨ ਫੈਡਰੇਸ਼ਨ ਆਗੂ ਸ੍ਰਾ ਰਜਵੰਤ ਸਿੰਘ ਭੰਗੂ ਜਰਨਲ ਸਕੱਤਰ, ਸ੍ਰ ਗੁਰਪ੍ਰੀਤ ਸਿੰਘ ਧਾਲੀਵਾਲ ਮੀਤ ਪ੍ਰਧਾਨ ਵੱਲੋ ਵੀ ਕਰੜੇ ਸਬਦਾਂ ਚ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਫੈਡਰੇਸ਼ਨ ਨੇਤਾਵਾ ਨੇ ਫਤਿਹਗੜ੍ਹਸਾਹਿਬ ਦੀ ਬਾਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਜਿਸ ਨੇ ਇਕਮੱਤ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਕੇਸ ਦੀ ਪੈਰਵੀ ਨਾ ਕਰਨ ਦਾ ਫੈਸਲਾ ਲਿਆ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION