ਯੈੱਸ ਪੰਜਾਬ
ਚੰਡੀਗੜ੍ਹ, 12 ਅਗਸਤ, 2021:
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ: ਬੀਰ ਦਵਿੰਦਰ ਸਿੰਘ ਅੱਜ ਪੰਜਾਬ ਦੇ ਲੋਕਪਾਲ ਸੇਵਾਮੁਕਤ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਉਨ੍ਹਾਂ ਦੇ ਦਫ਼ਤਰ ਵਿਖ਼ੇ ਮਿਲੇ ਅਤੇ ਪੰਜਾਬ ਦੇ ਸਨਅਤਾਂ ਬਾਰੇ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ਼ ਇਕ ਪਟੀਸ਼ਨ/ਸ਼ਿਕਾਇਤ ਉਨ੍ਹਾਂ ਨੂੰ ਸੌਂਪੀ।
ਸ: ਬੀਰਦਵਿੰਦਰ ਸਿੰਘ ਵੱਲੋਂ ਸੌਂਪੀ ਇਹ ਸ਼ਿਕਾਇਤ ਜੇ.ਸੀ.ਟੀ.ਇਲੈਕਟਰਾਨਿਕਸ ਦੀ 31 ਏਕੜ ਜ਼ਮੀਨ ਦੇ ਕਥਿਤ ਘੁਟਾਲੇ ਸੰਬੰਧੀ ਹੈ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਦੋ ਹੋਰ ਪ੍ਰਮੁੱਖ ਆਗੂ ਸੇਵਾਮੁਕਤ ਜਸਟਿਸ ਨਿਰਮਲ ਸਿੰਘ ਅਤੇ ਸਾਬਕਾ ਐਮ.ਪੀ. ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ ਵੀ ਇਸ ਮੌਕੇ ਸ: ਬੀਰਦਵਿੰਦਰ ਸਿੰਘ ਦੇ ਨਾਲ ਸਨ।
ਇਸ ਪਟੀਸ਼ਨ ਨੂੰ ਪੜ੍ਹਣ ਲਈ ਇੱਥੇ ਕਲਿੱਕ ਕਰੋ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ