ਯੈੱਸ ਪੰਜਾਬ
ਚੰਡੀਗੜ੍ਹ, 6 ਜਨਵਰੀ, 2021 –
ਸ੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ) ਦੇ ਬੁਲਾਰੇ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕੇਦਂਰ ਦੀਆ ਸਰਕਾਰਾ ਨੇ ਹਮੇਸ਼ਾ ਹੀ ਰਾਜਾ ਦੀ ਖੁਦਮੁਖਤਾਰੀ ਖੋਹਣ ਦੀ ਕੋਸਿਸ ਕੀਤੀ ਹੈ ।ਇਹ ਰਵਾਇਤ ਕੇਦਂਰ ਵਿਚ ਲੰਬਾ ਸਮਾਂ ਰਹੀ ਕਾਂਗਰਸ ਸਰਕਾਰ ਨੇ ਸੁਰੂ ਕੀਤੀ ਸੀ ਤੇ ਮੋਦੀ ਸਰਕਾਰ ਨੇ ਰਾਜਾ ਦੀ ਖੁਦਮੁਖਤਾਰੀ ਖੋਹਣ ਦੀ ਗੱਲ ਸਿਰੇ ਲਾ ਦਿੱਤੀ ਹੈ ।
ਸਿੱਖਿਆ , ਸਿਹਤ , ਖੇਤੀ ਅਤੇ ਬਿਜਲੀ ਸਵਿਧਾਨ ਅਨੁਸਾਰ ਰਾਜ ਸਰਕਾਰ ਦੇ ਖੇਤਰ ਵਿਚ ਆਉਦੇ ਹਨ । ਪਰ ਕੇਦਰ ਸਰਕਾਰ ਨੇ ਹੋਲੀ ਹੋਲੀ ਇਹਨਾਂ ਸਾਰਿਆ ਦਾ ਕੇਦਰੀਕਰਨ ਕਰਕੇ ਆਪਣੇ ਕੰਟਰੋਲ ਵਿਚ ਲੈ ਲਏ ਹਨ ।ਬਾਜਵਾ ਨੇ ਅੱਗੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਪਿਛਲੇ 15 ਸਾਲ ਪੰਜਾਬ ਤੇ ਰਾਜ ਕੀਤਾ ਹੈ ।
ਉਸ ਸਮੇ ਪ੍ਰਕਾਸ ਸਿ਼ਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਸੰਘੀ ਢਾਚੇ ਅਤੇ ਰਾਜਾ ਨੂੰ ਖੁਦਮੁਖਤਾਰੀ ਦੇਣ ਦੀ ਗੱਲ ਨਹੀ ਕੀਤੀ ਹੈ । ਪਿਛਲੇ 6 ਸਾਲ ਤੋ ਹਰਸਿਮਰਤ ਕੋਰ ਬਾਦਲ ਵੀ ਕੇਦਰ ਦੀ ਮੋਦੀ ਸਰਕਾਰ ਵਿਚ ਮੰਤਰੀ ਰਹੀ ਹੈ ਪਰ ਉਸ ਨੇ ਵੀ ਇਹਨਾਂ 6 ਸਾਲਾ ਵਿਚ ਕਦੇ ਵੀ ਰਾਜਾ ਦੀ ਖੁਦਮੁਖਤਾਰੀ ਦੀ ਗੱਲ ਨਹੀ ਕੀਤੀ ਹੈ ।
ਜਦੋ ਵੀ ਮੋਦੀ ਸਰਕਾਰ ਨੇ ਰਾਜਾ ਦੇ ਖੁਦਮੁਖਤਾਰੀ ਦੇ ਅਧਿਕਾਰ ਖੋਹੇ ਹਨ ਤਾਂ ਹਰਸਿਮਰਤ ਕੋਰ ਬਾਦਲ , ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਕੇਦਰ ਦੀ ਮੋਦੀ ਸਰਕਾਰ ਖਿਲਾਫ ਮੂੰਹ ਨਹੀ ਖੋਲਿਆ ਹੈ । ਹੁਣ ਜਦੋ ਬਾਦਲ ਪਰਿਵਾਰ ਸੱਤਾ ਤੋ ਲਾਂਬੇ ਹੋ ਗਿਆ ਹੈ ਤਾਂ ਇਸ ਨੁੰ ਰਾਜਾ ਦੀ ਖੁਦਮੁਖਤਾਰੀ ਦਾ ਚੇਤਾ ਆ ਗਿਆ ਹੈ ।
ਜਿਹੜਾ ਕਿ ਆਪਣੇ ਆਪ ਵਿਚ ਹਾਸੋਹੀਣਾ ਲਗ ਰਿਹਾ ਹੈ । ਬਾਜਵਾ ਨੇ ਅੱਗੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਰਾਜਾ ਦੀ ਖੁਦਮੁਖਤਾਰੀ ਲਈ ਖੇਤਰੀ ਪਾਰਟੀਆ ਨੁੰ ਇਕੱਠਾ ਕਰਕੇ ਕੇਦਰ ਖਿਲਾਫ ਸੰਘਰਸ਼ ਸੁਰੂ ਕਰੇਗਾ ।