31.1 C
Delhi
Monday, May 6, 2024
spot_img
spot_img

ਬਾਦਲ ਦਲ ਦੇ ਸਰਗਰਮ ਯੂਥ ਆਗੂ ਤਰਲੋਚਨ ਸਿੰਘ ਤੋਚੀ ਬਾਬਾ ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ `ਚ ਹੋਏ ਸ਼ਾਮਿਲ

ਯੈੱਸ ਪੰਜਾਬ
ਚੰਡੀਗੜ੍ਹ, 21 ਸਤੰਬਰ 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਮੰਗਲਵਾਰ ਬਾਦਲ ਦਲ ਨੂੰ ਕਰਾਰਾ ਝਟਕਾ ਦਿੰਦਿਆਂ ਸਮਰਾਲਾ (ਲੁਧਿਆਣਾ) ਦੇ ਵੱਡੇ ਅਤੇ ਸਰਗਰਮ ਯੂਥ ਆਗੂ ਸ: ਤਰਲੋਚਨ ਸਿੰਘ (ਤੋਚੀ ਬਾਬਾ) ਨੂੰ ਦਰਜਨਾਂ ਅਹੁਦੇਦਾਰਾਂ ਸਮੇਤ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ। ਤੋਚੀ ਬਾਬਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਾਰਟੀ ਵਿੱਚ ਰਸਮੀ ਸ਼ਮੂਲੀਅਤ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਰਵਾਈ ਅਤੇ ਦਾਅਵਾ ਕੀਤਾ ਕਿ ਤੋਚੀ ਬਾਬਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਾਰਟੀ ਵਿੱਚ ਆਮਦ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਇਨ੍ਹਾਂ ਸਭ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ `ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਤੋਚੀ ਬਾਬਾ ਅਤੇ ਉਨਾਂ ਦੇ ਸਾਥੀਆਂ ਦੀ ਸ਼ਮੂਲੀਅਤ ਨਾਲ ਜਿ਼ਲ੍ਹਾ ਲੁਧਿਆਣਾ ਦਿਹਾਤੀ ਵਿੱਚ ਬਾਦਲ ਦਲ ਦਾ ਪੂਰੀ ਤਰ੍ਹਾਂ ਲੱਕ ਟੁੱਟ ਗਿਆ ਹੈ।

ਇਸ ਮੌਕੇ `ਤੇ ਤਰਲੋਚਨ ਸਿੰਘ ਉਰਫ਼ ਤੋਚੀ ਬਾਬਾ ਨੇ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ, ਸ: ਪਰਮਿੰਦਰ ਸਿੰਘ ਢੀਂਡਸਾ, ਸ: ਹਰਸੁਖਇੰਦਰ ਸਿੰਘ (ਬੱਬੀ ਬਾਦਲ), ਸ: ਮਨਪ੍ਰੀਤ ਸਿੰਘ ਤਲਵੰਡੀ ਸਮੇਤ ਸਮੁੱਚੀ ਲੀਡਰਸਿ਼ਪ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਉਹ 2022 ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਰਕਾਰ ਬਣਾਉਣ ਲਈ ਪਾਰਟੀ ਦੇ ਵਿਧੀ-ਵਿਧਾਨ `ਚ ਰਹਿੰਦਿਆਂ ਦਿਨ-ਰਾਤ ਇੱਕ ਕਰ ਦੇਣਗੇ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਏ ਯੂਥ ਆਗੂਆਂ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਬਾਦਲ ਵਿੱਚ ਚਾਪਲੂਸਾਂ ਦਾ ਬੋਲਬਾਲਾ ਅਤੇ ਜ਼ਮੀਨੀ ਪੱਧਰ `ਤੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਕੋਈ ਸੁਣਵਾਈ ਅਤੇ ਕਦਰ ਨਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀਆਂ ਤਾਨਾਸ਼ਾਹੀ ਨੀਤੀਆਂ ਅਤੇ ਪੰਥਕ ਸੋਚ ਤੋਂ ਦੂਰ ਜਾਣ ਕਰਕੇ ਉਨ੍ਹਾਂ ਨੇ ਬਾਦਲ ਦਲ ਤੋਂ ਕਿਨਾਰਾ ਕਰ ਲਿਆ ਹੈ।

ਇਸ ਮੌਕੇ `ਤੇ ਤੋਚੀ ਬਾਬਾ ਨਾਲ ਅਜੀਤ ਸਿੰਘ ਸਹੋਤਾ ਭਮੱਦੀ, ਬੇਅੰਤ ਸਿੰਘ ਘੁੰਗਰਾਲੀ, ਮਨਪ੍ਰੀਤ ਸਿੰਘ ਭਮੱਦੀ, ਸੁਖਵਿੰਦਰ ਸਿੰਘ ਮਾਛੀਵਾੜਾ, ਦਲਜੀਤ ਸਿੰਘ ਹੈਬੋਵਾਲ, ਯਾਦਵਿੰਦਰ ਸਿੰਘ ਲੱਖੋਵਾਲ, ਗੁਰਜੰਟ ਸਿੰਘ ਰਾਜੇਵਾਲ ਜੱਟਾ, ਯੁਵਰਾਜ ਸਿਘ ਮਾਛੀਵਾੜਾ, ਬੰਤ ਸਿੰਘ ਖੰਨਾ, ਸੁਖਦੀਪ ਸਿੰਘ ਖੰਨਾ, ਗੁਰਮੁੱਖ ਸਿੰਘ ਖੰਨਾ, ਹਰਪਾਲ ਸਿੰਘ ਖੰਨਾ, ਗੁਰਜੀਤ ਸਿੰਘ ਮਦਨੀਪੁਰ, ਜਤਿੰਦਰ ਸਿੰਘ ਖਾਲਸਾ ਅਤੇ ਬੁਟਾ ਖਾਨ ਧਮੋਟ ਆਦਿ ਪਾਰਟੀ ਵਿੱਚ ਸ਼ਾਮਿਲ ਹੋਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION