36.1 C
Delhi
Friday, May 10, 2024
spot_img
spot_img

ਬਲਬੀਰ ਸਿੱਧੂ ਵਲੋਂ ਸਿਵਲ ਸਰਜਨਾਂ ਨੂੰ ਕਰੋਨਾ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ

ਯੈੱਸ ਪੰਜਾਬ
ਚੰਡੀਗੜ, 21 ਜਨਵਰੀ, 2021:
ਸੂਬੇ ਭਰ ਵਿਚ ਕੋਰੋਨਾ ਟੀਕਾਕਰਣ ਮੁੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਟੀਕਾ ਲਗਾਉਣ ਵਾਲੀਆਂ ਥਾਂਵਾਂ ਅਤੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਹੰਭਲਾ ਮਾਰਨ।

ਪੰਜਾਬ ਭਵਨ ਵਿਖੇ ਸਿਵਲ ਸਰਜਨਜ਼ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਟੀਕਾਕਰਣ ਵਾਲੀਆਂ ਥਾਵਾਂ ਦੀ ਗਿਣਤੀ ਪਹਿਲਾਂ ਹੀ 59 ਤੋਂ ਵਧਾ ਕੇ 127 ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸਰਕਾਰੀ ਅਤੇ ਨਿੱਜੀ ਸਿਹਤ ਸੰਭਾਲ ਕੇਂਦਰਾਂ ਅਤੇ ਲਾਭਪਾਤਰੀਆਂ ਨੂੰ ਯਕੀਨੀ ਤੌਰ ਤੇ ਕਵਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੱਲ ਰਹੇ ਮੌਜੂਦਾ ਸੈਸ਼ਨ ਦੌਰਾਨ ਵੈਕਸੀਨੇਟਰ ਮਾਡਿਊਲ ਵਿੱਚ ‘ਅਲਾਟ ਲਾਭਪਾਤਰੀ ਦੀ ਅਤੇ ਲਾਈਵ ਦੀ ਵਿਸ਼ੇਸ਼ਤਾ ਨੂੰ ਸ਼ਾਮਲ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਸੈਸ਼ਨ ਸਾਈਟਾਂ ਤੇ ਤਾਇਨਾਤ ਸਟਾਫ ਦੀ ਵੱਧ ਤੋਂ ਵੱਧ ਵਰਤੋਂ ਦੀ ਸਹੂਲਤ ਲਈ ਇਹ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ ਤਾਂ ਜੋ ਉਹ ਹਰ ਸੈਸ਼ਨ ਵਿੱਚ ਵੱਧ ਤੋਂ ਵੱਧ ਲਾਭਪਾਤਰੀਆਂ (ਸਿਹਤ ਸੰਭਾਲ ਕਰਮਚਾਰੀ) ਦਾ ਟੀਕਾਕਰਣ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਕੇਵਲ ਡਾਟਾਬੇਸ ‘ਤੇ ਭੇਜੇ ਗਏ ਲਾਭਪਾਤਰੀਆਂ ਦਾ ਹੀ ਟੀਕਾਕਰਣ ਕਰਨ ਦੀ ਤਜਵੀਜ਼ ਸੀ ਪਰ ਹੁਣ ਨਵੇਂ ਲਾਭਪਾਤਰੀਆਂ ਨੂੰ ਚੱਲ ਰਹੇ ਸੈਸ਼ਨਾਂ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਸ੍ਰੀ ਸਿੱਧੂ ਨੇ ਕਿਹਾ ਕਿ 12 ਜਨਵਰੀ ,2021 ਨੂੰ 2.04 ਲੱਖ ਅਤੇ 19 ਜਨਵਰੀ,2021 1.96 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਗਈਆਂ ਜਦਕਿ ਹੁਣ ਤੱਕ 12,467 ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਚੱਲ ਰਹੇ ਰੁਟੀਨ ਟੀਕਾਕਰਣ ਪ੍ਰੋਗਰਾਮ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਹਸਪਤਾਲਾਂ ਵਿੱਚ ਹਰੇਕ ਪੱਧਰ ‘ਤੇ ਵੈਕਸੀਨ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਘੱਟ ਤੋਂ ਘੱਟ ਵੈਕਸੀਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।

ਸਿਵਲ ਸਰਜਨਾਂ ਨੂੰ ਟੀਕਾਕਰਣ ਮੁਹਿੰਮ ਦੀ ਨਿੱਜੀ ਤੌਰ ‘ਤੇ ਸਮੀਖਿਆ ਕਰਨ ਦੀ ਹਦਾਇਤ ਕਰਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਉਹ ਜ਼ਿਲਾ ਟੀਕਾਕਰਣ ਅਫਸਰਾਂ, ਸੈਸ਼ਨ ਸਾਈਟ ਤੇ ਵੈਕਸੀਨ ਕੋਲਡ ਚੇਨ ਇੰਚਾਰਜਾਂ ਨਾਲ ਰੋਜ਼ਾਨਾ ਮੀਟਿੰਗਾਂ ਕਰਨ ਤਾਂ ਜੋ ਨਿਰਧਾਰਤ ਟੀਚੇ ਅਨੁਸਾਰ ਟੀਕਾਕਰਣ ਮੁਹਿੰਮ ਨੂੰ ਨੇਪਰੇ ਚਾੜਿਆ ਜਾ ਸਕੇ।

ਉਹਨਾਂ ਕਿਹਾ ਮੌਜੂਦਾ ਸਮੇਂ ਸੂਬੇ ਵਿੱਚ 25 ਤੋਂ 30 ਹਜ਼ਾਰ ਆਰਟੀਪੀਸੀਆਰ ਟੈਸਟ ਕਰਨ ਦੀ ਸਮਰੱਥਾ ਹੈ ਜਿਸ ਲਈ ਸਿਵਲ ਸਰਜਨ ਰੈਪਿਡ ਐਂਟੀਜਨ ਟੈਸਟ ਦੀ ਥਾਂ ‘ਤੇ ਆਰਟੀਪੀਸੀਆਰ ਟੈਸਟਾਂ ਨੂੰ ਤਵੱਜੋ ਦੇਣ। ਉਹਨਾਂ ਕਿਹਾ ਕਿ ਐਮਰਜੈਂਸੀ ਜਾਂ ਐਕਸੀਡੈਂਟ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਟਰੂਨੈਟ ਟੈਸਟ ਕੀਤਾ ਜਾਵੇ ਜਾਂ ਫਿਰ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇ।

ਸ੍ਰੀ ਹੁਸਨ ਲਾਲ ਨੇ ਸਪੱਸ਼ਟ ਕੀਤਾ ਕਿ ਜਿਹੜੇ ਸਿਹਤ ਕਰਮਚਾਰੀ ਖੁਦ ਨੂੰ ਕੋਵਿਨ ਪੋਰਟਲ ‘ਤੇ ਰਜਿਸਟਰ ਨਹੀਂ ਕਰਵਾ ਸਕੇ ਉਹ ਹੁਣ ਵੀ ਆਸਾਨੀ ਨਾਲ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਡਰੱਗ ਵੇਅਰਹਾਊਸਾਂ ਵਿੱਚ ਕਰੋਨਾ ਫਤਿਹ ਕਿੱਟਸ ਦਾ ਲੋੜੀਂਦਾ ਭੰਡਾਰ ਮੌਜੂਦ ਹੈ ਜੋ ਕੋਵਿਡ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਹੈ।

ਉਹਨਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਕਰੋਨਾ ਕਿੱਟਸ ਨੂੰ ਬਿਨਾਂ ਕਿਸੇ ਦੇਰੀ ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਮਰੀਜ਼ਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਉਹ ਨਿੱਜੀ ਦਿਲਚਸਪੀ ਦਿਖਾਉਂਦੇ ਹੋਏ ਕੋਵਿਡ ਪ੍ਰੋਗਰਾਮ ਦੇ ਅਮਲ ਨੂੰ ਜਮੀਨੀ ਪੱਧਰ ‘ਤੇ ਚੈੱਕ ਕਰਨਗੇ ਜਿਸਦੇ ਰਿਪੋਰਟ ਉਹ ਡਾਇਰੈਕਟੋਰੇਟ ਹੈਲਥ ਸਰਵਿਸਿਸ ਨੂੰ ਨਿਯਮਿਤ ਰੂਪ ਵਿੱਚ ਪੇਸ਼ ਕਰਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION