28.1 C
Delhi
Thursday, May 9, 2024
spot_img
spot_img

ਬਲਬੀਰ ਸਿੱਧੂ ਨੇ 63 ਸਪੈਸ਼ਲਿਸਟ ਡਾਕਟਰਾਂ ਤੇ 235 ਪੇੈਰਾ ਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ

ਚੰਡੀਗੜ੍ਹ, 29 ਨਵੰਬਰ, 2019:

ਸਪੈਸ਼ਲਿਸਟਾਂ ਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਅੱਜ ਵੱਡੀ ਗਿਣਤੀ ਵਿਚ ਰਾਸਟਰੀ ਸਿਹਤ ਮਿਸਨ ਪੰਜਾਬ ਅਧੀਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 63 ਸਪੈਸ਼ਲਿਸਟਾਂ ਤੇ 235 ਪੈਰਾ-ਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵੱਡੀ ਗਿਣਤੀ ਨਾਲ ਭਰਤੀ ਕੀਤੀ ਹੈ ਜਿਸ ਅਧੀਨ ਅੱਜ 23 ਗਾਇਨਾਕਾਲੋਜਿਸਟ (ਔਰਤਾਂ ਦੇ ਰੋਗਾਂ ਦੇ ਮਾਹਿਰ), 18 ਪੈਡਿਆਟ੍ਰੀਸ਼ਨ (ਬੱਚਿਆ ਦੇ ਡਾਕਟਰ), 12 ਮੈਡੀਸਨ, 5 ਸਰਜਨ, ਤੇ 5 ਸਾਈਕਾਈਟ੍ਰਿਸਟ (ਮਨੋਰੋਗਾਂ ਦੇ ਮਾਹਿਰ) ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਨਿਯੁਕਤੀ ਪੱਤਰ ਦਿੰਦਿਆਂ ਡਾਇਰੈਕਟਰ ਐਨ.ਐਚ.ਐਮ ਨੂੰ ਸਪੈਸ਼ਲਿਸਟਾਂ ਦੇ ਘਰ ਦੇ ਨੇੜੇ ਦੇ ਸਟੇਸ਼ਨ ਜਾਰੀ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਡਾਕਟਰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਸਕਣ।

ਇਸ ਸਮਾਗਮ ਵਿਚ ਸਪੈਸ਼ਲਿਟਾਂ ਤੋਂ ਇਲਾਵਾ 13 ਸਾਈਕਾਲੋਜਿਸਟ (ਮਨੋਵਿਗਿਆਨੀ), 33 ਟੀ.ਬੀ. ਹੈਲਥ ਵਿਜ਼ੀਟਰ, 35 ਫਾਰਮਾਸਿਸਟ, 29 ਲੈਬ ਟਕਨੀਸ਼ੀਅਨ, 34 ਸੀਨਅਰ ਟ੍ਰੀਟਮੈਂਟ ਸੁਪਰਵਾਈਜ਼ਰ ਤੇ 91 ਕੰਪਿਊਟਰ ਅਪਰੇਟਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਰਾਸਟਰੀ ਸਿਹਤ ਮਿਸਨ ਪੰਜਾਬ ਅਧੀਨ ਉਕਤ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਪਾਰਦਰਸੀ ਤਰੀਕੇ ਨਾਲ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲਗਭਗ 4,000 ਦੇ ਕਰੀਬ ਮੈਡੀਕਲ ਤੇ ਪੈਰਾਮੈਡੀਕਲ ਅਤੇ ਹੋਰ ਕਲੈਰੀਕਲ ਅਤੇ ਮਿਨੀਸਟਰੀਅਲ ਸਟਾਫ ਦੀ ਭਰਤੀ ਵੀ ਕੀਤੀ ਜਾ ਚੁਕੀ ਹੈ ਜਿਸ ਨਾਲ ਹਸਪਤਾਲਾਂ ਦੀ ਕਾਰਗੁਜ਼ਾਰੀ ਵਿਚ ਵਿਆਪਕ ਪੱਧਰ ‘ਤੇ ਸੁਧਾਰ ਹੋਇਆ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਭਾਰਤ ਸਰਕਾਰ ਵਲੋਂ 2023 ਤੱਕ ਕੁੱਲ 2950 ਸਬ-ਸੈਂਟਰਾਂ ਨੂੰ ਹੈਲਥ ਅਤੇ ਵੈਲਨੈਸ ਸੈਂਟਰਾਂ ਵੱਜੋਂ ਤਬਦੀਲ ਕਰਨ ਦਾ ਟੀਚਾ ਦਿੱਤਾ ਗਿਆ ਹੈ ਜਦਕਿ ਸਰਕਾਰ ਦੇ ਉੱਦਮਾਂ ਸਦਕਾ ਇਹ ਟੀਚਾ ਸਾਲ 2021 ਤੱਕ ਪੂਰਾ ਕਰ ਲਿਆ ਜਾਵੇਗਾ।

ਜਿਸ ਲਈ 1000 ਕਮਿਊਨਿਟੀ ਹੈਲਥ ਅਫਸਰ ਦੀਆਂ ਅਸਾਮੀਆਂ ਦਾ ਇਸਤਿਹਾਰ ਵੀ ਦਿੱਤਾ ਜਾ ਚੁੱਕਾ ਹੈ ਅਤੇ 900 ਦੇ ਕਰੀਬ ਕਮਿਊਨਿਟੀ ਹੈਲਥ ਅਫਸਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦਸੰਬਰ 2019 ਤੱਕ 700 ਹੋਰ ਕਮਿਊਨਿਟੀ ਹੈਲਥ ਅਫਸਰਾਂ ਦਾ ਕੋਰਸ ਪੂਰਾ ਹੋਣ ਉਪਰੰਤ ਭਰਤੀ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION