32.8 C
Delhi
Sunday, April 28, 2024
spot_img
spot_img

ਪੰਜ ਪਾਣੀਆਂ ਦੀਆਂ ਧਰਤੀ ’ਤੇ ਪਾਣੀ ਦਾ ਸੰਕਟ ਪੈਦਾ ਹੋਣਾ ਬੇਹੱਦ ਚਿੰਤਾਜਨਕ – ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀਆਂ ਵਿਸ਼ੇ ’ਤੇ ਬਟਾਲਾ ਵਿਖੇ ਹੋਈ ਵਿਚਾਰ ਗੋਸ਼ਟੀ

ਯੈੱਸ ਪੰਜਾਬ
ਬਟਾਲਾ, 12 ਜੂਨ, 2022:
ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਪੰਥ ਸੇਵਕ ਜਥਾ ਮਾਝਾ ਅਤੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਸਹਿਯੋਗ ਨਾਲ ਅੱਜ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀਆਂ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟਿ ਵਿੱਚ ਉੱਦਮੀ ਕਿਸਾਨ ਵੀਰ, ਪੰਥਕ ਸ਼ਖਸੀਅਤਾਂ ਅਤੇ ਸਮਾਜ ਸੇਵੀਆਂ ਵੱਲੋਂ ਸ਼ਿਰਕਤ ਕੀਤੀ ਗਈ। ਗੋਸ਼ਟਿ ਦੇ ਦੌਰਾਨ ਪੰਜਾਬ ਦੀ ਪਾਣੀ ਦੀ ਸਮੱਸਿਆ ਸਬੰਧੀ ਸਾਡੀਆਂ ਬਣਦੀਆਂ ਨਿੱਜੀ ਅਤੇ ਸਮੂਹਿਕ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਗਈ।

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਦੇ ਬੁਲਾਰੇ ਦਮਨਜੀਤ ਕੌਰ ਵੱਲੋਂ ਪਾਣੀ ਦੀਆਂ ਹਾਲਤਾਂ ਤੇ ਛਪੀਆਂ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਅੰਕੜੇ ਪੇਸ਼ ਕਰ ਕੇ ਜਾਗਰੂਕ ਕੀਤਾ ਗਿਆ ਜਿਸ ਵਿਚ ਉਹਨਾਂ ਨੇ ਪੰਜਾਬ ਦੇ ਖਾਸ ਕਰ ਗੁਰਦਾਸਪੁਰ ਜ਼ਿਲ੍ਹੇ ਦੇ ਪਾਣੀ ਦੀ ਸਮੱਸਿਆ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਰੁੱਖਾਂ ਥੱਲੇ ਘਟ ਰਹੇ ਰਕਬੇ ਬਾਲੇ ਵੀ ਚਿੰਤਾ ਪ੍ਰਗਟਾਈ।

ਇਸ ਤੋਂ ਇਲਾਵਾ ਮਲਕੀਤ ਸਿੰਘ ਬਸੰਤ ਕੋਟ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਧਰਤੀ ਹੇਠਲੇ ਰਸਾਇਣਾਂ ਕਰਕੇ ਪੰਜਾਬ ਦਾ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਜ਼ਮੀਨ ਹੇਠਲਾ ਪਾਣੀ ਵੀ ਬੜੀ ਤੇਜ਼ੀ ਨਾਲ ਘਟ ਰਿਹਾ ਹੈ ਜਿਸ ਕਰਕੇ ਜ਼ਮੀਨ ਹੇਠਲੇ ਪਾਣੀ ਵਿੱਚ ਰਸਾਇਣ ਵੀ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਾਉਣ ਲਈ ਇੱਕ ਤਾਂ ਪਾਣੀ ਨੂੰ ਘੱਟ ਕੱਢਿਆ ਜਾਣਾ ਚਾਹੀਦਾ ਹੈ ਉਸ ਤੋਂ ਇਲਾਵਾ ਬਰਸਾਤ ਦੇ ਪਾਣੀ ਨੂੰ ਹਾਰਵੈਸਟ ਕੀਤਾ ਜਾਵੇ ਅਤੇ ਸਭ ਤੋਂ ਜਰੂਰੀ ਵੱਧ ਤੋਂ ਵੱਧ ਜੰਗਲਾਂ ਹੇਠ ਰਕਬਾ ਲਿਆਂਦਾ ਜਾਵੇ ਤਾਂ ਜੋ ਬਰਸਾਤਾਂ ਚੰਗੀਆਂ ਹੋ ਸਕਣ।

ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ ਨੇ ਪਾਣੀ ਦੀ ਸੰਭਾਲ ਸਬੰਧੀ ਆਪਣੇ ਨੁਕਤੇ ਦੱਸਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਪੰਚਾਇਤਾਂ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਵਾਮ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਾਰਿਆਂ ਦਾ ਇਸ ਨੇਕ ਕਾਰਜ ਵਿੱਚ ਸਹਿਯੋਗ ਲਿਆ ਜਾਵੇ। ਸਰਪੰਚ ਪੰਥਦੀਪ ਸਿੰਘ ਛੀਨਾ ਨੇ ਆਪਣੇ ਪਿੰਡ ਵਿੱਚ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾ ਬਾਰੇ ਵੀ ਦੱਸਿਆ।

ਗੁਰਮੁੱਖ ਸਿੰਘ ਰੰਗੀਲਪੁਰ ਨੇ ਝੋਨੇ ਹੇਠੋਂ ਰਕਬਾ ਕੱਢ ਕੇ ਰਿਵਾਇਤੀ ਫਸਲਾਂ ਹੇਠ ਲਿਆਉਣ ਦੀ ਗੱਲ ਕਹੀ। ਹਰਪ੍ਰੀਤ ਸਿੰਘ ਨੇ ਪਾਣੀ ਨੂੰ ਜਮੀਨਦੋਜ਼ ਕਰਕੇ ਮੁੜ ਵਰਤੋਂ ਵਿੱਚ ਲਿਆਉਣ ’ਤੇ ਜ਼ੋਰ ਦਿੱਤਾ। ਪੰਥ ਸੇਵਕ ਜੱਥਾ ਮਾਝੇ ਵੱਲੋਂ ਸੁਖਦੀਪ ਸਿੰਘ ਨੇ ਪਾਣੀ ਨੂੰ ਕੁਦਰਤੀ ਨਿਆਮਤ ਸਮਝਦੇ ਹੋਏ ਸਭ ਨੂੰ ਅੱਗੇ ਆ ਕੇ ਇਸ ਪਾਸੇ ਹੰਭਲਾ ਮਾਰਨ ਵਾਸਤੇ ਪ੍ਰੇਰਿਆ। ਜਾਗਰੂਕਤਾ ਕੇਂਦਰ ਵੱਲੋਂ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਥੇਬੰਦਕ ਹੋ ਕੇ ਸਮੱਸਿਆ ਦੇ ਨਿਵਾਰਨ ਲਈ ਸਭ ਨੂੰ ਸੱਦਾ ਦਿੱਤਾ ਗਿਆ।

ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਇੰਦਰਜੀਤ ਸਿੰਘ ਹਰਪੁਰਾ ਨੇ ਪਾਣੀ ਦੀ ਸੰਭਾਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਉਹ ਬੇਸ਼ਕੀਮਤੀ ਨਿਆਮਤ ਹੈ ਜਿਸ ਨੂੰ ਬਣਾਇਆ ਤਾਂ ਨਹੀਂ ਜਾ ਸਕਦਾ ਪਰ ਸਾਂਭਿਆ ਜਾ ਸਕਦਾ ਹੈ। ਮੰਡੀ ਬੋਰਡ ਦੇ ਐਕਸੀਅਨ ਬਲਦੇਵ ਸਿੰਘ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਵਿੱਚ ਆਏ ਵਿਗਾੜਾਂ ਨੂੰ ਠੀਕ ਕੀਤਾ ਜਾ ਸਕੇ।

ਇਸ ਮੌਕੇ ਗ੍ਰਾਮ ਰੋਜ਼ਗਾਰ ਸੇਵਕ ਦਲਜੀਤ ਸਿੰਘ ਬਮਰਾਹ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦੀ ਯੋਜਨਾ ਚਲਾਈ ਜਾ ਰਹੀ ਹੈ ਜਿਸ ਵਿੱਚ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇਗਾ। ਕੈਮੀਕਲ ਵਿਭਾਗ ਦੇ ਪ੍ਰੋਫੈਸਰ ਜਸਬੀਰ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡੀ ਸਮੂਹਿਕ ਜਿੰਮੇਵਾਰੀ ਹੈ ਅਤੇ ਇਸ ਲਈ ਸਾਂਝੇ ਯਤਨਾ ਦੀ ਲੋੜ ਹੈ।

ਇਸ ਮੌਕੇ ਠੇਕੇਦਾਰ ਕੁਲਵਿੰਦਰ ਸਿੰਘ ਜੱਸਲ, ਪਟਵਾਰੀ ਹਰਸਿਮਰਨ ਸਿੰਘ, ਲਾਲ ਸਿੰਘ ਹਰਪੁਰਾ, ਸੁਖਦੇਵ ਸਿੰਘ ਹਰਪੁਰਾ, ਗੁਰਦਰਸ਼ਨ ਸਿੰਘ, ਮਨਜੀਤ ਸਿੰਘ ਬਮਰਾਹ, ਗੁਰਜੀਤ ਸਿੰਘ ਹੈਪੀ, ਅਨੁਰਾਗ ਮਹਿਤਾ, ਜਰਮਨਜੀਤ ਸਿੰਘ ਬਾਜਵਾ, ਗੁਰਿੰਦਰਪਾਲ ਸਿੰਘ ਸਾਬੀ ਹਰਚੋਵਾਲ ਆਦਿ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION