ਯੈੱਸ ਪੰਜਾਬ
ਮੋਹਾਲੀ, 27 ਦਸੰਬਰ, 2019:
ਪੰਜਾਬ ਸਿੱਖ਼ਿਆ ਵਿਭਾਗ ਵੱਲੋਂ ਅਧਿਆਪਕਾਂ ਦੀ ‘ਰੈਸ਼ਨਲਾਈਜ਼ੇਸ਼ਨ’ ਸੰਬੰਧੀ ਹੁਕਮ ਰੱਦ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ 10 ਸਤੰਬਰ 2019 ਨੂੰ ਇਸ ਅਮਲ ਨੂੰ ਮੁਕੰਮਲ ਕਰਦਿਆਂ ਅਧਿਆਪਕਾਂ ਦੀ ‘ਰੈਸ਼ਨਲੇਜ਼ਾਈਸ਼ੇਨ’ ਸੰਬੰਧੀ ਹੁਕਮ ਕੀਤੇ ਗਏ ਸਨ ਜਿਨ੍ਹਾਂ ਨੂੰ ਅੱਜ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਸਮੂਹ ਜ਼ਿਲ੍ਹਾ ਸਿੱਖ਼ਿਆ ਅਫ਼ਸਰਾਂ ਨੂੰ ਸੂਚਿਤ ਕਰਦਾ ਇਕ ਮੀਮੋ ਵੀ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਦਸਤਖ਼ਤਾਂ ਹੇਠ ਅੱਜ ਹੀ ਜਾਰੀ ਕੀਤਾ ਗਿਆ ਹੈ।