30.1 C
Delhi
Friday, May 10, 2024
spot_img
spot_img

ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਖਤਮ ਕਰਨ ਦੀ ਡੂੰਘੀ ਸਾਜਿਸ : ਸੁਖਵਿੰਦਰ ਕੋਟਲੀ

ਜਲੰਧਰ, 7 ਜਨਵਰੀ, 2020 –

ਪੰਜਾਬ ਦੀ ਕਾਂਗਰਸ ਸਰਕਾਰ ਨੇ ਗਰੀਬ ਵਿਰੋਧੀ ਫੈਸਲਾ ਲੈਂਦਿਆਂ ਸਿੱਖਿਆ ਦੇ ਮਿਆਰ ਨੂੰ ਖਤਮ ਕਰਨ ਦੀ ਡੂੰਘੀ ਸ਼ਾਜਿਸ਼ ਕੀਤੀ ਹੈ ਇਸ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਦਲਿਤ ਆਗੂ ਸੁਖਵਿੰਦਰ ਸਿੰਘ ਕੋਟਲੀ ਬਹੁਜਨ ਫਰੰਟ ਨੇ ਆਖਿਆਂ ਸਰਕਾਰ ਵੱਲੋਂ ਹੁਣ ਸਰਕਾਰੀ ਸਕੂਲਾਂ ਵਿੱਚ 8ਵੀਂ ਤੇ 10ਵੀਂ ਦੇ ਵਿਦਿਆਰਥੀ 33% ਨੰਬਰਾਂ ਦੀ ਥਾਂ ਤੇ 20% ਵਾਲੇ ਨੂੰ ਪਾਸ ਕਰੇਗੀ ਇਸ ਫ਼ੈਸਲੇ ਨੂੰ ਮੰਦਭਾਗਾ ਤੇ ਦਲਿਤ ਵਿਰੋਧੀ ਆਖਦਿਆਂ ਸੁਖਵਿੰਦਰ ਕੋਟਲੀ ਨੇ ਦੱਸਿਆ ਕਿਹਾ ਕਿ ਹੁ ਗ਼ਰੀਬਾਂ ਦੇ ਬੱਚੇ ਜੱਜ, ਇੰਜਨੀਅਰ, ਵਕੀਲ, ਡਾਕਟਰ ਤੇ ਵਿਗਿਆਨੀ ਨਹੀਂ ਬਣ ਸਕਣਗੇ ਕਿਉਂਕਿ ਇਕ ਬੁਨਿਆਦ ਨੂੰ ਹੀ ਖਤਮ ਕਰਨ ਦੀਆ ਸ਼ਾਜਿਸ਼ਾਂ ਹੋ ਰਹੀਆਂ ਹਨ ।

ੳਹਨਾਂ ਕਿਹਾ ਕਿ ਸਰਕਾਰ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਚੰਗੀ ਮਿਆਰੀ ਸਿੱਖਿਆ ਦੇ ਪ੍ਰਬੰਧ ਨੂੰ ਯਕੀਨੀ ਬਣਾਵੇ ।

ਉਹਨਾਂ ਆਖਿਆ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕੀਤਾ ਜਾਵੇ ਤੇ ਸੁਚੱਜੇ ਪ੍ਰਬੰਧ ਕਰਕੇ ਗਰੀਬ ਵਿਦਿਆਰਥੀਆ ਦੇ ਭਵਿੱਖ ਨੂੰ ਬਚਾਇਆ ਜਾਵੇ ਕਿਉਂਕਿ 95% ਬੱਚੇ ਸਰਕਾਰੀ ਸਕੂਲਾਂ ਵਿੱਚ ਗ਼ਰੀਬਾਂ ਦੇ ਪੜਦੇ, ਪ੍ਰਾਈਵੇਟ ਸਕੂਲਾਂ ਵਿੱਚ ਫ਼ੀਸਾਂ ਦੇਣ ਲਈ ਗਰੀਬ ਮਾਪੇ ਅਸਮਰਥ ਹਨ ।

ਲਾਜ਼ਮੀ ਦੇ ਚੰਗੀ ਸਿੱਖਿਆ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ੁੰਮੇਵਾਰੀ ਹੈ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION