40.1 C
Delhi
Saturday, May 25, 2024
spot_img
spot_img
spot_img

ਪੰਜਾਬ ਰਾਜ ਅਧਿਆਪਕ ਗਠਜੋੜ ਦੀ ਸਰਕਾਰ ਵਲੋਂ ਗਠਿਤ ਕਮੇਟੀ ਨਾਲ ਮੀਟਿੰਗ, ਕਈ ਮੰਗਾਂ ’ਤੇ ਬਣੀ ਸਹਿਮਤੀ ਪਰ 15 ਅਗਸਤ ਤਕ ਦਿੱਤਾ ਅਲਟੀਮੇਟਮ

ਯੈੱਸ ਪੰਜਾਬ
ਚੰਡੀਗੜ੍ਹ, 22 ਜੁਲਾਈ, 2021 –
ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਕੱਲ੍ਹ ਸਿਸਵਾਂ ਫਾਰਮ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਆਪਣੀਆਂ ਅਹਿਮ ਮੰਗਾਂ ਦੇ ਹੱਲ ਲਈ ਅੜੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਦਾ ਰੋਹ ਵੇਖਦਿਆਂ ਪੰਜਾਬ ਸਰਕਾਰ ਵਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਭਵਨ ਚੰਡੀਗੜ੍ਹ ਪੈੱਨਲ ਮੀਟਿੰਗ ਹੋਈ।

ਜਿਸ ਵਿੱਚ ਸਰਕਾਰ ਵਲੋਂ ਗਠਿਤ ਕੀਤੀ ਕਮੇਟੀ ਦੇ ਸਾਰੇ ਪ੍ਰਮੁੱਖ ਸਕੱਤਰ ਜਿਨ੍ਹਾਂ ‘ਚ ਕੇ. ਏ. ਪੀ. ਸਿਨਹਾ ਪ੍ਰਮੁੱਖ ਸਕੱਤਰ ਵਿੱਤ ਵਿਭਾਗ, ਵਿਵੇਕ ਪ੍ਰਤਾਪ ਪ੍ਰਮੁੱਖ ਸਕੱਤਰ ਪ੍ਰਸੋਨਲ ਹੁਸਨ ਲਾਲ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਵਿਭਾਗ ਅਤੇ ਮੈਡਮ ਗੁਰਪ੍ਰੀਤ ਕੌਰ ਸਪਰਾ ਸਕੱਤਰ ਵਿੱਤ ਵਿਭਾਗ , ਜਗਦੀਪ ਸਿੰਘ ਐਸ ਡੀ ਐਮ ਮੋਹਾਲੀ ਤੇ ਹੋਰ ਅਧਿਕਾਰੀ ਸ਼ਾਮਿਲ ਸਨ।

ਸਰਕਾਰ ਨਾਲ ਪਹਿਲੇ ਪੜਾਅ ਦੀ ਹੋਈ ਮੀਟਿੰਗ ਚ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਆਗੂਆਂ ਨੇ ਆਪਣੀਆਂ ਅਹਿਮ ਮੰਗਾਂ ਤਹਿਤ ਅਧਿਆਪਕਾਂ ਪੇ ਸਕੇਲਾਂ ਲਈ ਦਿੱਤਾ 2.25 ਗੁਣਾਂਕ ਨੂੰ ਮੁੱਢੋਂ ਨਿਕਾਰ ਕੇ ਨਾਮਨਜ਼ੂਰ ਕਰਦਿਆਂ ਵੱਧ ਗੁਣਾਂਕ 3.01 ਗੁਣਾਂਕ 1-1-2016 ਤੋਂ ਮੰਗ ਕਰਨ ਤੇ ਕਮੇਟੀ ਵੱਲੋ ਸਹਿਮਤੀ ਪ੍ਰਗਟ ਕਰਦਿਆਂ ਪਿਛਲੇ ਪੰਜਵੇ ਕਮਿਸ਼ਨ ਦੇ ਆਰ ਸੀ ਨਈਅਰ ਦੇ ਪੇ ਸਕੇਲ ਸੋਧ ਪੱਤਰ ਅਨੁਸਾਰ ਪੇ ਕਮਿਸ਼ਨ ਵੱਲੋ ਅਧਿਆਪਕਾਂ ਨੂੰ ਦਿਤੇ ਸੋਧੇ ਪੇ ਸਕੇਲ ਲਾਗੂ ਕੀਤੇ ਜਾਣ ਤੇ ਸਹਿਮਤੀ ਦੇ ਦਿੱਤੀ।

ਇਸਦੇ ਨਾਲ ਹੀ ਪੇ-ਕਮਿਸ਼ਨ ਵੱਲੋ ਦਿਤੇ ਮੈਡੀਕਲ ਭੱਤਾ ਮੋਬਾਈਲ ਭੱਤਾ ਹਾਇਰ ਅੇਜੂਕਸ਼ਨ ਭੱਤਾ ਦੇਣ ਤੇ ਵੀ ਪੂਰਨ ਸਹਿਮਤੀ ਦੇ ਦਿਤੀ। ਗਠਜੋੜ ਦੇ ਆਗੂਆਂ ਨੇ ਕਿਹਾ ਕਿ ਏਜੰਡੇ ‘ਚ ਬਾਕੀ ਸ਼ਾਮਿਲ ਸਭ ਮੰਗਾਂ ਦਾਾ ਵੀ ਸਰਕਾਰ ਫੌਰੀ ਤੌਰ ਤੇ ਹੱਲ ਕਰੇ।

ਹੈਡ ਟੀਚਰਜ਼, ਮਾਸਟਰ ਕੇਡਰ , ਲੈਕਚਰਾਰ ਦੇ ਵਧੇ ਸਕੇਲ ਲਾਗੂੂਕੀਤੇ ਜਾਣ, ਘਟਾਏ ਤੇ ਕਈ ਬੰਦ ਕੀਤੇ ਭੱਤੇ, ਬਾਰਡਰ ਭੱਤਾ ਅਤੇ ਡੀ ਏ ਦਾ ਬਕਾਇਆ ਦੇਣ, ਈ ਸੀ ਪੀ ਲਾਗੂ ਕਰਦਿਆਂ ਅਗਲਾ ਗ੍ਰੇਡ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਤੇ ਕੇਂਦਰੀ ਪੈਟਰਨ ਸਕੇਲ ਨਾ ਦੇ ਕੇ ਛੇਵੇਂ ਪੇ ਕਮਿਸ਼ਨ ਦੇ ਦਾਇਰੇ ਵਿੱਚ ਲਿਆਉਣ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਖਾਲੀ ਅਸਾਮੀਆਂ ਜਲਦ ਭਰਨ ਪਰਾਾਇਮਰੀ ਪੱਧਰ ਤੇ ਹੈਡ ਟੀਚਰਜ ਦੀਆਂ ਘਟਾਈਆਂ 1904 ਅਸਾਮੀਆਂ ਬਹਾਲ ਕਰਨ ਤੇ ਸੈੈਕੰਡਰੀ ਪੱਧਰ ਤੇ ਪੀ ਟੀ ਆਈ , ਮਾਸਟਰ, ਲੈਕਚਰਾਰਾਂ, ਕਲਰਕ, ਦੀ ਖਤਮ ਅਸਾਮੀਆਂ ਬਹਾਲ ਕਰਨ, 1-1-2015 ਨੋਟੀਫੀਕੇਸ਼ਨ ਰੱਦ ਕਰਕੇ ਪਰਖ਼ ਕਾਲ ਦੋ ਸਾਲ ਕਰਨ ਅਤੇ ਪਹਿਲੀ ਅਸਾਮੀ ਤੇ ਕੰਮ ਦੇ ਸਮੇ ਨੂੰ ਪਰੋਬੇਸ਼ਨ ਪੀਰੀਅਡ ਦਾ ਹਿੱਸਾਂ ਮੰਨਿਆ ਜਾਵੇ।

ਬਾਰਡਰ ਏਰੀਆ ਭੱਤਾ ਸਾਇੰਸ ਪਰੈਕਟੀਕਲ ਭੱਤਾ ਤੇ ਅਧਿਆਪਕਾਂ ਨੂੰ NPA ਦਿਤਾ ਜਾਵੇ, ਮੈਡੀਕਲ ਭੱਤਾ ਵਧਾਉਣ ਤੇ ਮੈਡੀਕਲ ਰਿਬਰਸਮੈਂਟ ਦੀ ਜਗਾ ਮੈਡੀਕਲ ਕਾਰਡ ਬਣਾਏ ਜਾਣ,ਪੇ ਕਮਿਸ਼ਨ ਦੇ ਬਕਾਏ ਦੋ ਕਿਸ਼ਤਾਂ ਚ ਦਿਤੇ ਜਾਣ, ਸੀਨੀਅਰ ਜੂਨੀਆਰ ਦੀ ਅਨਾਮਲੀ ਦੂਰ ਕਰਨ ਲਈ ਡੀ ਡੀ ਡੀ ਪੱਧਰ ਤੇ ਸ਼ਕਤੀਆਂਦੇਣ ਦੀ ਮੰਗ ਕੀਤੀ ਤੇ ਉਹਨਾਂ ਭਰੋਸਾ ਦਿਵਾਇਆ ਗਿਆ।

ਕਮੇਟੀ ਮੈਂਬਰਜ ਵੱਲੋ ਗੱਠਜੋੜ ਦੀਆ ਬਾਕੀ ਮੰਗਾਂ ਲਈ ਜਲਦ ਦੂਸਰੇ ਗੇੜ ‘ਚ ਮਨਿਸਟਰਜ ਦੀ ਰੱਖੀ ਜਾ ਰਹੀ ਮੀਟਿੰਗ ਚ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ।

ਅੱਜ ਦੀ ਮੀਟਿੰਗ ਚ ਪੰਜਾਬ ਰਾਜ ਅਧਿਆਪਕ ਗਠਜੋੜ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ, ਬਲਦੇਵ ਸਿੰਘ ਬੁੱਟਰ, ਰਣਜੀਤ ਸਿੰਘ ਬਾਠ, ਪ੍ਰਗਟਜੀਤ ਸਿੰਘ ਕਿਸ਼ਨਪੁਰਾਾ, ਅਮਰਜੀਤ ਸਿੰਘ ਕੰਬੋਜ, ਵਾਸ਼ਿਗਟਨ ਸਿੰਘ ਸਮੀਰੋਵਾਲ, ਹਰਜੀਤ ਸਿੰਘ ਸੈਣੀ, ਸਰਬਜੀਤ ਸਿੰਘ ਭਾਵੜਾ, ਸੁਖਜਿੰਦਰ ਸਿੰਘ ਸਠਿਆਲਾ, ਗੁਰਿੰਦਰ ਸਿੰਘ ਘੁੱਕੇਵਾਲੀ, ਤੇਜਿੰਦਰ ਸਿੰਘ ਮੋਹਾਲੀ ਹਰਚਰਨ ਸਿੰਘ ਸ਼ਾਾਹ, ਅਨਿਲ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਸ਼ਾਤਪੁਰੀ, ਸਤਨਾਮ ਸਿੰਘ ਬਾਈ , ਮਹਿੰਦਰ ਸਿੰਘ ਰਾਣਾ ਤੇ ਹੋਰ ਆਗੂ ਸ਼ਾਮਿਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION