32.8 C
Delhi
Sunday, April 28, 2024
spot_img
spot_img

ਪੰਜਾਬ ਨੂੰ ਫਸਲੀ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ ਵਿੱਚ ਪਹਿਲਾ ਸਥਾਨ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪ੍ਰਾਪਤ ਕੀਤਾ ਸਨਮਾਨ

ਯੈੱਸ ਪੰਜਾਬ
ਚੰਡੀਗੜ, 19 ਦਸੰਬਰ, 2021:
ਪੰਜਾਬ ਦੇ ਖੇਤੀਬਾੜੀ ਵਿਭਾਗ ਨੂੰ ਫਸਲੀ ਰਹਿੰਦ-ਖੂੰਹਦ ਦੇ ਸੁਚੱਜੇ ਤੇ ਪ੍ਰਭਾਵੀ ਪ੍ਰਬੰਧਨ ਲਈ ਐਵਾਰਡ ਪ੍ਰਾਪਤ ਹੋਇਆ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ੍ਰੀ ਸੁਸ਼ੀਲ ਕੁਮਾਰ ਨੇ ਐਤਵਾਰ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਇਸ ਮਹੱਤਵਪੂਰਨ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਹਰ ਪੰਜਾਬੀ ਕਿਸਾਨ ਵੱਲੋਂ, ਇਹ ਐਵਾਰਡ ਹਾਸਲ ਕੀਤਾ।

ਪੰਜਾਬ ਸਰਕਾਰ ਨੇ ਸਹਿਕਾਰੀ (ਪੀਏਸੀਐਸ), ਗ੍ਰਾਮ ਪੰਚਾਇਤਾਂ, ਐਫ.ਪੀ.ਓਜ, ਰਜਿਸਟਰਡ ਕਿਸਾਨ ਸਮੂਹਾਂ ਅਤੇ ਵਿਅਕਤੀਗਤ ਕਿਸਾਨਾਂ ਨੂੰ 86000 ਤੋਂ ਵੱਧ ਪਰਾਲੀ ਪ੍ਰਬੰਧਨ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ।

ਕਿਸਾਨਾਂ ਨੂੰ ਸਿਖਲਾਈ ਕੈਂਪਾਂ, ਕੰਧ ਚਿੱਤਰਾਂ, ਸਕੂਲੀ ਬੱਚਿਆਂ ਦੀ ਭਾਸ਼ਨ ਮੁਕਾਬਲੇ, ਲੇਖ ਲਿਖਣ ਮੁਕਾਬਲੇ, ਪੋਸਟਰ ਮੁਕਾਬਲੇ, ਖੇਤੀ ਮਸ਼ੀਨਰੀ ਸਬੰਧੀ ਪੇਸ਼ਕਾਰੀਆਂ ਅਤੇ ਮੋਬਾਈਲ ਵੈਨਾਂ ਰਾਹੀਂ ਰਾਹੀਂ ਪਿੰਡ ਪਿੰਡ ਜਾ ਕੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਨਜਿੱਠਣ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ।

ਸੂਬੇ ਨੇ ‘ਪ੍ਰੋਗਰੈਸਿਵ ਐਗਰੀ ਲੀਡਰਸ਼ਿਪ ਸਮਿਟ- 2021’ ਦੌਰਾਨ ਪਰਾਲੀ ਪ੍ਰਬੰਧਨ ਰਾਹੀਂ ਟਿਕਾਊ ਖੇਤੀ ਵਿਕਾਸ ਦੇ ਯਤਨਾਂ ਨੂੰ ਮਾਨਤਾ ਦਿੱਤੀ ਹੈ।

ਕ੍ਰਿਸ਼ੀ ਉਦਯਾਮੀ ਕ੍ਰਿਸ਼ਕ ਵਿਕਾਸ ਚੈਂਬਰ, ਡਾ. ਯਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫੋਰੈਸਟਰੀ (ਯੂਐਚਐਫ), ਨੌਨੀ ਅਤੇ ਸਿੱਕਮ ਸਟੇਟ ਕੋਆਪ੍ਰੇਟਿਵ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਅੱਜ ਯੂਨੀਵਰਸਿਟੀ ਵਿਖੇ ਪ੍ਰੋਗਰੈਸਿਵ ਐਗਰੀਕਲਚਰ ਲੀਡਰਸ਼ਿਪ ਸਮਿਟ-2021 ਕਰਵਾਇਆ ਗਿਆ।

ਇਸ ਸੰਮੇਲਨ ਦੌਰਾਨ ਮੁੱਖ ਮਹਿਮਾਨ ਸ੍ਰੀ ਪਰਸ਼ੋਤਮ ਰੁਪਾਲਾ, ਕੇਂਦਰੀ ਮੱਛੀ ਪਾਲਣ ਅਤੇ ਪਸ਼ੂ ਪਾਲਣ ਮੰਤਰੀ, ਵਰਿੰਦਰ ਕੰਵਰ, ਰਾਜ ਦੇ ਖੇਤੀਬਾੜੀ ਮੰਤਰੀ, ਜੇਪੀ ਦਲਾਲ, ਹਰਿਆਣਾ ਦੇ ਖੇਤੀਬਾੜੀ ਮੰਤਰੀ ਸਮੇਤ ਕਈ ਹੋਰ ਮਾਇਨਾਜ਼ ਮਹਿਮਾਨ ਸ਼ਾਮਲ ਹੋਏ।

ਇਸ ਤੋਂ ਇਲਾਵਾ, ਮੇਜ਼ਬਾਨ ਯੂਨੀਵਰਸਿਟੀ ਦੇ ਡਾ. ਪਰਵਿੰਦਰ ਕੌਸ਼ਲ ਸਮੇਤ ਚਾਰ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਹਿਸਾਰ, ਜੰਮੂ ਅਤੇ ਬਰੇਲੀ ਦੇ ਨਾਲ-ਨਾਲ ਖੇਤੀ-ਉਦਯੋਗ ਦੇ ਨੁਮਾਇੰਦੇ ਅਤੇ ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗਾਂ ਦੇ ਨੀਤੀਘਾੜੇ ਵੀ ਮੌਜੂਦ ਸਨ।

ਸੂਬਿਆਂ ਨੂੰ ਲੀਡਰਸ਼ਿਪ ਐਵਾਰਡ:
ਜ਼ਿਕਰਯੋਗ ਹੈ ਕਿ ਰਾਜਾਂ, ਅਗਾਂਹਵਧੂ ਕਿਸਾਨਾਂ ਅਤੇ ਪਿੰਡਾਂ, ਸੂਬਿਆਂ, ਵਿਦਿਅਕ ਸੰਸਥਾਵਾਂ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਕਾਰਪੋਰੇਟਾਂ, ਕਿਸਾਨ ਉਤਪਾਦਕ ਸੰਗਠਨਾਂ ਅਤੇ ਹੋਰਾਂ ਨੂੰ ਉੱਤਰੀ ਰਾਜਾਂ ਵਿੱਚ ਵੱਖ-ਵੱਖ ਹਿੱਸੇਦਾਰਾਂ ਨੂੰ ਸਥਾਈ ਖੇਤੀ ਦੇ ਵਿਕਾਸ ਲਈ ਕੀਤੀ ਅਣਥੱਕ ਮਿਹਨਤ ਅਤੇ ਨਿਰੰਤਰ ਯਤਨਾਂ ਲਈ ‘ ਕ੍ਰਿਸ਼ੀ ਉਦਯਮੀ ਕ੍ਰਿਸ਼ਕ ਰਤਨ ਐਵਾਰਡ’ ਦਿੱਤਾ ਗਿਆ ਹੈ।

ਇਸ ਸੰਮੇਲਨ ਨੇ ਰਾਜਾਂ ਨੂੰ ਪ੍ਰਮੁੱਖ ਪ੍ਰੋਗਰਾਮਾਂ ਅਤੇ ਸਬੰਧਤ ਨੀਤੀਗਤ ਪਹਿਲਕਦਮੀਆਂ ਨੂੰ ਸਾਂਝਾ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਹੈ ਜਿਸਦਾ ਉਦੇਸ ਕਿਸਾਨਾਂ ਅਤੇ ਉਨਾਂ ਦੀ ਭਲਾਈ ਲਈ ਇੱਕ ਅਨੁਕੂਲ ਲਾਭਕਾਰੀ ਵੈਲਿਊ ਚੇਨ ਬਣਾਉਣਾ ਹੈ। ਵੱਖ-ਵੱਖ ਸ੍ਰੇਣੀਆਂ ਵਿੱਚ ਉੱਤਮਤਾ ਹਾਸਲ ਕਰਨ ਲਈ ਵੱਖ-ਵੱਖ ਰਾਜਾਂ ਨੂੰ ਲੀਡਰਸ਼ਿਪ ਐਵਾਰਡ ਦਿੱਤੇ ਗਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION