ਯੈੱਸ ਪੰਜਾਬ
ਚੰਡੀਗੜ੍ਹ, 22 ਅਪ੍ਰੈਲ, 2022:
ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ 184 ਸ਼ਖਸੀਅਤਾਂ ਦੀ ਸੁਰੱਖ਼ਿਆ ਵਾਪਸੀ ਦੇ ਹੁਕਮ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਕੁਝ ਪ੍ਰਾਈਵੇਟ ਹਸਤੀਆਂ ਸ਼ਾਮਲ ਹਨ।
ਇਸ ਸੰਬੰਧੀ ਹੁਕਮ ਏ.ਡੀ.ਜੀ.ਪੀ. ਸਕਿਉਰਿਟੀ, ਪੰਜਾਬ ਵੱਲੋਂ ਸੁਰੱਖ਼ਿਆ ਨੂੂੰ ਖ਼ਤਰੇ ਸੰਬੰਧੀ ਸਮੀਖ਼ਿਆ ਉਪਰੰਤ ਜਾਰੀ ਕੀਤੇ ਗਏ ਹਨ।
ਇਹ ਸਪਸ਼ਟ ਕੀਤਾ ਗਿਆ ਹ ਕਿ ਅਦਾਲਤੀ ਹੁਕਮਾਂ ’ਤੇ ਮਿਲੀ ਹੋਈ ਸੁਰੱਖ਼ਿਆ ਵਾਪਸ ਨਹੀਂ ਲਈ ਜਾਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ