30.1 C
Delhi
Friday, May 10, 2024
spot_img
spot_img

ਪੰਜਾਬ ’ਚ 75 ‘ਆਮ ਆਦਮੀ ਕਲੀਨਿਕ’ ਖੋਲ੍ਹ ਕੇ ਆਮ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਮੁਹੱਈਆ ਕਰਾਇਆ ਜਾਵੇਗਾ ਚੰਗਾ ਇਲਾਜ: ਜੌੜਾਮਾਜਰਾ

ਯੈੱਸ ਪੰਜਾਬ
ਚੰਡੀਗੜ੍ਹ, 14 ਅਗਸਤ, 2022:
ਪੰਜਾਬ ਸਰਕਾਰ ਦੇ ਲੋਕਾਂ ਦੇ ਘਰ-ਘਰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਦੀ ਵਿੱਚ ਕੁੱਝ ਹੀ ਸਮਾਂ ਬਾਕੀ ਹੈ ਅਤੇ ਲੋਕਾਂ ਵਿੱਚ ਇਸ ਪ੍ਰਤੀ ਭਾਰੀ ਉਤਸ਼ਾਹ ਅਤੇ ਉਮੀਦ ਦੀ ਲਹਿਰ ਹੈ। ਪੰਜਾਬ ਦੇ ਸਿਹਤ ਮੰਤਰੀ, ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਆਵੇਗੀ, ਜਦੋਂ 15 ਅਗਸਤ ਨੂੰ ਸ਼ੁਰੂ ਕੀਤੇ ਜਾਣ ਵਾਲੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਡਾਕਟਰੀ ਸਲਾਹ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ।

ਸਿਹਤ ਵਿਭਾਗ ਨੇ ਪਹਿਲੇ ਪੜਾਅ ਲਈ 100 ਆਮ ਆਦਮੀ ਕਲੀਨਿਕ ਤਿਆਰ ਕਰ ਲਏ ਹਨ ਅਤੇ ਸੋਮਵਾਰ ਨੂੰ ਆਜ਼ਾਦੀ ਦੀ 75 ਵਰ੍ਹੇਗੰਢ ਮੌਕੇ ‘ਤੇ ਕੀਤੇ ਜਾਣ ਵਾਲੇ ਪਹਿਲੇ 75 ਕਲੀਨਿਕਾਂ ਦਾ ਉਦਘਾਟਨ ਕਰਨ ਤੋਂ ਬਾਅਦ ਜਲਦ ਹੀ 25 ਹੋਰ ਅਜਿਹੇ ਕਲੀਨਿਕ ਵੀ ਲੋਕਾਂ ਦੀ ਸੁਵਿਧਾ ਲਈ ਤਿਆਰ ਹੋਣਗੇ।

ਆਮ ਆਦਮੀ ਕਲੀਨਿਕ ਸੂਬੇ ਭਰ ‘ਚ 117 ਹਲਕਿਆਂ ਨੂੰ ਕਵਰ ਕਰਨਗੇ। ਹਰੇਕ ਕਲੀਨਿਕ ਵਿੱਚ 4 ਮੈਂਬਰਾਂ ਦਾ ਸਟਾਫ਼ ਹੋਵੇਗਾ, ਜਿਸ ਵਿੱਚ ਇੱਕ ਐੱਮ ਬੀ ਬੀ ਐਸ ਡਾਕਟਰ ਅਤੇ ਲੈਬ ਟੈਕਨੀਸ਼ੀਅਨ ਸ਼ਾਮਿਲ ਹਨ ਅਤੇ ਇੱਕ ਕਲੀਨਿਕ ਲਗਭਗ 20000 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੋਵੇਗਾ। ਕਲੀਨਿਕ ਬੁਨਿਆਦੀ ਇਲਾਜ ਪ੍ਰਦਾਨ ਕਰਨਗੇ ਅਤੇ ਵਿਸ਼ੇਸ਼ ਲੋੜਾਂ ਦੇ ਮੱਦੇਨਜ਼ਰ ਕਲੀਨਿਕ ਰੈਫਰਲ ਕੇਂਦਰਾਂ ਵੱਜੋਂ ਕੰਮ ਕਰਨਗੇ।

ਸ਼ਹਿਰੀ ਖੇਤਰਾਂ ਵਿੱਚ 65 ਅਤੇ ਪੇਂਡੂ ਖੇਤਰਾਂ ਵਿੱਚ 35 ਕਲੀਨਿਕਾਂ ਲਈ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ। ਕਲੀਨਿਕ 41 ਵੱਖ-ਵੱਖ ਟੈਸਟ ਕਰਨ ਲਈ ਲੈਸ ਹਨ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰਨ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ।

ਸਿਹਤ ਮੰਤਰੀ ਨੇ ਇਸ ਕਦਮ ਨੂੰ ਪੰਜਾਬ ਵਿੱਚ ਸਿਹਤ ਢਾਂਚੇ ਵਿੱਚ ਜਾਨ ਫ਼ੂਕਣ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਲੀਨਿਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਸਟਾਫ਼ ਅਤੇ ਉਪਕਰਨਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।

ਸਰਕਾਰ ਅਗਲੇ ਪੜਾਵਾਂ ਵਿੱਚ ਆਮ ਆਦਮੀ ਕਲੀਨਿਕਾਂ ਵਾਂਗ ਹੀ ਸੂਬੇ ਵਿੱਚ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐਚਸੀ) ਨੂੰ ਸੁਧਾਰਨ ਅਤੇ ਸੁਚੱਜੇ ਢੰਗ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ।

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਨੁਸਾਰ, “ਵੱਡੇ ਪੱਧਰ ‘ਤੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਸਰਕਾਰ ਦੀ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਪਿਛਲੀ ਸਰਕਾਰ ਦੇ ਉਲਟ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਦ੍ਰਿੜ ਵਚਨਬੱਧਤਾ ਦਾ ਪ੍ਰਮਾਣ ਹੈ।”

ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਕਿ ਸੂਬੇ ਵਿੱਚ ਕਿਸੇ ਵੀ ਵਿਅਕਤੀ ਨੂੰ ਚੰਗੇ ਇਲਾਜ ਲਈ ਪੈਸੇ ਦੀ ਚਿੰਤਾ ਨਾ ਕਰਨੀ ਪਵੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION