34.1 C
Delhi
Saturday, May 4, 2024
spot_img
spot_img

ਪੰਜਾਬ ਕੈਡਰ ਦੀ IPS ਅਧਿਕਾਰੀ ਕੰਵਰਦੀਪ ਕੌਰ ਨੇ SSP ਚੰਡੀਗੜ੍ਹ ਵਜੋਂ ਅਹੁਦਾ ਸੰਭਾਲਿਆ

ਯੈੱਸ ਪੰਜਾਬ
ਚੰਡੀਗੜ੍ਹ, 9 ਮਾਰਚ, 2023:
ਪੰਜਾਬ ਕੈਡਰ ਦੀ ਆਈ.ਪੀ.ਐੱਸ.ਅਧਿਕਾਰੀ ਕੰਵਰਦੀਪ ਕੌਰ ਨੇ ਚੰਡੀਗੜ੍ਹ ਦੇ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲ ਲਿਆ ਹੈ।

ਉਹਨਾਂ ਨੇ ਮੰਗਲਵਾਰ ਸਵੇਰੇ ਆਪਣੇ ਅਹੁਦੇ ਦਾ ਚਾਰਜ ਰਸਮੀ ਤੌਰ ’ਤੇ ਸੰਭਾਲਣ ਉਪਰੰਤ ਫ਼ੌਰੀ ਤੌਰ ’ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2013 ਬੈੱਚ ਦੀ ਆਈ.ਪੀ.ਐੱਸ. ਅਧਿਕਾਰੀ ਫਿਰੋਜ਼ਪੁਰ ਵਿਖ਼ੇ ਐਸ.ਐਸ.ਪੀ.ਵਜੋਂ ਤਾਇਨਾਤ ਸੀ। ਕੰਵਰਦੀਪ ਕੌਰ ਨੇ ਉਸ ਤੋਂ ਪਹਿਲਾਂ ਐੱਸ.ਐੱਸ.ਪੀ. ਕਪੂਰਥਲਾ ਅਤੇ ਮਲੇਰਕੋਟਲਾ ਵਜੋਂ ਵੀ ਸੇਵਾ ਨਿਭਾਈ ਹੈ।

ਕੰਵਰਦੀਪ ਕੌਰ ਨੂੰ ਇਸ ਅਹਿਮ ਅਹੁਦੇ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਇਕ ਤਿੰਨ ਅਧਿਕਾਰੀਆਂ ਦੇ ਪੈਨਲ ਵਿੱਚੋਂ ਚੁਣੇ ਗਏ ਹਨ।

ਕੰਵਰਦੀਪ ਕੌਰ ਚੰਡੀਗੜ੍ਹ ਦੇ ਐੱਸ.ਐੱਸ.ਪੀ. ਦਾ ਅੁਦਾ ਸੰਭਾਲਣ ਵਾਲੀ ਦੂਜੀ ਮਹਿਲਾ ਅਧਿਕਾਰੀ ਹੈ। ਇਸ ਤੋਂ ਪਹਿਲਾਂ 2008 ਬੈੱਚ ਦੀ ਆਈ.ਪੀ.ਐੱਸ.ਅਧਿਕਾਰੀ ਨੀਲਾਂਬਰੀ ਵਿਜੇ ਜਗਦਲੇ 2017 ਤੋਂ 2020 ਤਕ ਚੰਡੀਗੜ੍ਹ ਦੇ ਅਹੁਦੇ ’ਤੇ ਰਹਿਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION