29.1 C
Delhi
Sunday, May 5, 2024
spot_img
spot_img

ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਬਾਹਰ ਪੰਥਕ ਜਥੇਬੰਦੀਆ ਦਾ ਸਾਤਮਈ ਧਰਨਾ ਕੱਲ 19 ਅਪ੍ਰੈਲ ਨੂੰ 11 ਵਜੇ ਦਿੱਤਾ ਜਾਵੇਗਾ

ਯੈੱਸ ਪੰਜਾਬ
ਚੰਡੀਗੜ੍ਹ, 18 ਅਪ੍ਰੈਲ, 2021:
ਬਰਗਾੜੀ ਬਹਿਬਲ ਕਾਂਡ ਸਬੰਧੀ ਹਾਈਕੋਰਟ ਵੱਲੋ ਕੰਵਰ ਵਿਜੇਪ੍ਰਤਾਪ ਸਿੰਘ ਦੀ ਜਾਚ ਕਮੇਟੀ ਦੀ ਰਿਪੋਰਟ ਰੱਦ ਕਰਨ ਤੋ ਬਾਅਦ ਉਲੀਕੇ ਜਾਣ ਗਏ ਭਵਿੱਖ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ , ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ, ਦਲ ਖਾਲਸਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ, ਸ੍ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਅਕਾਲੀ ਦਲ ਸੰਤੁਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਸਾਝੇ ਰੂਪ ਵਿੱਚ ਕਿਹਾ ਹੈ ਕਿ ਕੱਲ 19 ਅਪ੍ਰੈਲ ਨੂੰ 11 ਵਜੇ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਬਾਹਰ ਰੱਦ ਕੀਤੀ ਜਾਚ ਦੇ ਖਿਲਾਫ ਸਾਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।

ਉਹਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਥਕ ਜਥੇਬੰਦੀਆ ਦੇ ਨੁਮਾਇੰਦਿਆ ਦੀ ਮੀਟਿੰਗ ਲਈ ਸਮਾ ਮੰਗਿਆ ਹੈ ਪਰ ਅਜੇ ਤੱਕ ਮੀਟਿੰਗ ਲਈ ਕੈਪਟਨ ਅਮਰਿੰਦਰ ਸਿੰਘ ਤਰਫੋ ਕੋਈ ਹੁੰਗਾਰਾ ਨਹੀ ਮਿਲਿਆ।

ਪੰਥਕ ਜਥੇਬੰਦੀਆ ਨੇ ਯਾਦ ਕਰਵਾਇਆ ਕਿ ਕੈਪਟਨ ਸਰਕਾਰ ਦੇ ਦੋ ਮੰਤਰੀਆ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਰਗਾੜੀ ਮੋਰਚਾ ਇਹ ਕਹਿਕੇ ਚੁਕਵਾਇਆ ਗਿਆ ਸੀ ਕਿ ਬਹੁਤ ਜਲਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੌਸੀਆ ਖਿਲਾਫ ਕਾਰਵਾਈ ਹੋਵੇਗੀ ਪਰ ਹੋਇਆ ਇਸ ਦੇ ਉੱਲਟ ਬੀਤੇ ਦਿਨੀ ਪੰਥਕ ਇਕੱਠ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਰਾਸਟਰਪਤੀ ਦੇ ਨਾਮ ਲੱਖਾ ਲੋਕਾਂ ਦੇ ਦਸਤਖਤ ਕਰਾਕੇ ਪਟੀਸ਼ਨ ਦਾਇਰ ਕੀਤੀ ਜਾਵੇਗੀ ।

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪੰਥਕ ਆਗੂ ਸ੍ ਗੁਰਦੀਪ ਸਿੰਘ ਬਠਿੰਡਾ ਅਤੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਥਕ ਜਥੇਬੰਦੀਆ ਬਰਗਾੜੀ ਬਹਿਬਲ ਕਾਂਡ ਦੀ ,ਰਿਪੋਰਟ ਹਾਈਕੋਰਟ ਵਿੱਚ ਖਾਰਜ ਹੋਣ ਤੋ ਬਾਅਦ ਬੇਹੱਦ ਖਫਾ ਹਨ ਜੇਕਰ ਪੰਜਾਬ ਸਰਕਾਰ ਇਨਸਾਫ ਪ੍ਰਾਪਤੀ ਲਈ ਕੋਈ ਠੋਸ ਕਦਮ ਨਹੀ ਚੁੱਕਦੀ ਤਾ ਆਉਣ ਵਾਲੇ ਦਿਨਾ ਵਿੱਚ ਫਿਰ ਬਰਗਾੜੀ ਵਾਗ ਫਿਰ ਤੋ ਮੋਰਚਾ ਲਗਾਉਣ ਬਾਰੇ ਵਿਚਾਰ ਹੋ ਸਕਦੀ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION