36.1 C
Delhi
Friday, May 10, 2024
spot_img
spot_img

ਪੰਜਾਬ ਅੰਦਰ ਜੇ ਰੇਤ ਮਾਫ਼ੀਆ ਦਾ ਖ਼ਾਤਮਾ ਹੋ ਜਾਵੇ ਤਾਂ ਹਜ਼ਾਰਾਂ ਨੌਜਵਾਨਾਂ ਨੂੰ ਮਿਲ ਸਕਦੈ ਰੁਜ਼ਗਾਰ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 6 ਜੁਲਾਈ, 2021 –
ਜੇਕਰ ਪੰਜਾਬ ਅੰਦਰ ਰੇਤ ਮਾਫੀਆ ਦਾ ਖਾਤਮਾ ਹੋ ਜਾਵੇ ਤਾਂ ਹਜਾਰਾ ਨੋਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਜਿਸ ਲਈ ਸਰਕਾਰ ਨੂੰ ਸਾਫ ਨੀਅਤ ਨਾਲ ਰੇਤ ਦੀਆਂ ਖੱਡਾਂ ਤੋਂ ਰੇਤਾ ਕੱਢ ਕੇ ਵੇਚਣ ਦੀ ਪ੍ਰਕਿਰਿਆ ਨੂੰ ਸੰਗਠਿਤ ਕਰਨਾ ਪਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਅਤੇ ਨੋਜਵਾਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਨੋਜਵਾਨਾਂ ਨਾਲ ਮੀਟਿੰਗ ਕਰਦਿਆ ਆਖੇ ਉਹਨਾਂ ਕਿਹਾ ਕਿ ਜਦੋਂ ਤੋਂ ਬਾਦਲ ਦਲ ਦੀ ਸਰਕਾਰ ਹੋਂਦ ਵਿੱਚ ਆਈ ਉੱਦੋ ਤੋਂ ਹੀ ਪੰਜਾਬ ਵਿੱਚ ਰੇਤ ਮਾਫੀਆ ਹੋਦ ਵਿਚ ਆਇਆ ਜਿਸ ਦੀ ਕਮਾਈ ਪੰਜਾਬ ਦੇ ਖਜ਼ਾਨੇ ਵਿੱਚ ਜਾਣ ਦੀ ਥਾਂ ਸੁਖਬੀਰ, ਮਜੀਠੀਆ ਦੀਆ ਜੇਬਾ ਵਿੱਚ ਜਾਣ ਲੱਗੀ ।

ਉਨ੍ਹਾਂ ਕਿਹਾ ਕਿ ਮਾਫੀਆ ਰਾਜ ਖਤਮ ਕਰਨ ਦੀਆ ਸਹੁੰਆ ਚੁੱਕ ਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਾਫੀਆ ਰਾਜ ਨੂੰ ਖਤਮ ਕਰਨ ਦੀ ਬਜਾਏ ਉਨ੍ਹਾਂ ਨੂੰ ਪੁਸਤ ਪਨਾਹ ਦਿੱਤੀ ਅਤੇ ਕਮਾਈ 25/75 ਦੇ ਹਿਸਾਬ ਨਾਲ ਵੰਡੀ ਜਾਣ ਲੱਗ ਪਈ। ਬੱਬੀ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਸਰਮਾਏ ਨੂੰ ਖਤਮ ਕਰ ਕਰੋੜਾਂ ਰੁਪਏ ਹਜਮ ਕਰਨ ਵਾਲੇ ਕਿਵੇ ਅੱਜ ਰੇਤੇ ਦੀਆਂ ਖੱਡਾਂ ਵਿੱਚ ਗੇੜੇ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਉਨ੍ਹਾਂ ਕੈਪਟਨ ਸਰਕਾਰ ਤੇ ਵਰਦਿਆ ਕਿਹਾ ਕਿ ਜੇਕਰ ਰੇਤ ਮਾਫੀਆ ਨੂੰ ਖਤਮ ਕਰਨਾ ਹੈ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣਾ ਹੈ ਤਾਂ ਸਭ ਤੋਂ ਪਹਿਲਾਂ ਰੇਤ ਵਿੱਚ ਅਪਣੀਆ ਹਿੱਸੇਦਾਰੀਆ ਨੂੰ ਖਤਮ ਕਰਨਾ ਪਵੇਗਾ ਤਾਂ ਜੋ ਰੇਤੇ ਦੇ ਵਪਾਰ ਦੀ ਕਮਾਈ ਨੂੰ ਕਾਰਪੋਰੇਸ਼ਨ ਬਣਾ ਕੇ ਹਜਾਰਾਂ ਨੋਜਵਾਨਾਂ ਨੂੰ ਰੋਜ਼ਗਾਰ ਮੁਹਾਇਆ ਕਰਵਾਇਆ ਜਾ ਸਕੇਗਾ।

ਇਸ ਮੌਕੇ ਰਮਨਦੀਪ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਬਿੱਲਾ, ਮੇਹਰਬਾਨ ਸਿੰਘ ਭੁੱਲਰ, ਮਨੋਜ ਕੁਮਾਰ, ਲਵਲੀ ਸਿੰਘ, ਮਨੀ ਡੋਗਰਾ, ਮਨਪ੍ਰੀਤ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ,ਮਨਪ੍ਰੀਤ ਸਿੰਘ, ਕੰਵਲਜੀਤ ਸਿੰਘ ਪੱਤੋ, ਸਿਮਰਨਜੀਤ ਸਿੰਘ, ਕਾਲਾ ਬਲੋਗੀ, ਕੁਲਵਿੰਦਰ ਸਿੰਘ, ਹਰਨੇਕ ਸਿੰਘ, ਜਸਵੰਤ ਸਿੰਘ ਠਸਕਾ, ਕੁਲਵਿੰਦਰ ਸਿੰਘ ਰਾਏਪੁਰ, ਪਲਵਿੰਦਰ ਸਿੰਘ, ਸਿੰਕਦਰ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION