33.1 C
Delhi
Wednesday, May 8, 2024
spot_img
spot_img

ਪੰਚਾਇਤੀ ਅਤੇ ਨਜ਼ੂਲ ਜ਼ਮੀਨਾਂ ਦੇ ਮਾਮਲੇ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ

ਪਟਿਆਲਾ, 12 ਜੁਲਾਈ, 2022 (ਦਲਜੀਤ ਕੌਰ ਭਵਾਨੀਗੜ੍ਹ )
ਅੱਜ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਗੁਰਵਿੰਦਰ ਬੋੜਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀ ਨਾਜਾਇਜ਼ ਕਬਜ਼ੇ ਹਟਾਉਣ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਬਾਅਦ ਦਲਿਤਾਂ ਨੂੰ ਕਬਜ਼ਾ ਨਾ ਕਰਵਾਉਣ ਅਲਾਟ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਤੁਰੰਤ ਕਰਵਾਉਣ, ਸੰਘਰਸ਼ ਕਮੇਟੀ ਦੇ ਪਿੰਡ ਮੱਲੇਵਾਲ ਦੇ ਆਗੂ ਨੂੰ ਚੌਕੀ ਇੰਚਾਰਜ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਸੁਣਵਾਈ ਨਾ ਕਰਨ ਖ਼ਿਲਾਫ਼ ਅਤੇ ਨਜ਼ੂਲ ਜ਼ਮੀਨ ਦੀ ਕਾਗਜ਼ੀ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਦਾ ਘਿਰਾਓ ਕੀਤਾ ਗਿਆ

ਜਿੱਥੇ ਏ ਡੀ ਸੀ ਪਟਿਆਲਾ ਵੱਲੋਂ ਮੀਟਿੰਗ ਕਰ ਕੇ ਵੱਖ ਵੱਖ ਮਹਿਕਮਿਆਂ ਨਾਲ ਸਬੰਧਤ ਅਫਸਰਾਂ ਨੂੰ ਤੁਰੰਤ ਮਸਲੇ ਹੱਲ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਡੀਡੀਪੀਓ ਸੁਖਚੈਨ ਸਿੰਘ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਅਲਾਟ ਹੋਏ ਪਲਾਟਾਂ ਦੇ ਸਨਅਤ ਪੱਤਰ ਅਤੇ ਕਬਜ਼ੇ ਲਈ ਤੁਰੰਤ ਸਾਰਾ ਰਿਕਾਰਡ ਮੰਗਵਾ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਜਿਨ੍ਹਾਂ ਪਿੰਡਾਂ ਦੀਆਂ ਬੋਲੀਆਂ ਤੋਂ ਬਾਅਦ ਦਲਿਤਾਂ ਨੂੰ ਕਰਜ਼ੇ ਨਹੀਂ ਮਿਲੇ ਉਨ੍ਹਾਂ ਦੀ ਕਾਰਵਾਈ ਲਈ ਵੀ ਪੁਲੀਸ ਸੁਰੱਖਿਆ ਲੈਣ ਲਈ ਤੁਰੰਤ ਨੋਟਿਸ ਜਾਰੀ ਕਰ ਦਿੱਤੇ ਗਏ।

ਉਨ੍ਹਾਂ ਪੰਚਾਇਤਾਂ ਦੀਆਂ ਜ਼ਮੀਨਾਂ ਉੱਪਰ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਅਸਮਰੱਥਾ ਜਿਤਾਉਂਦੇ ਹੋਏ ਇਹ ਕਿਹਾ ਕਿ ਸਰਕਾਰ ਸ਼ਕਤੀ ਬਲ ਦਾ ਪ੍ਰਯੋਗ ਨਾ ਕਰਨ ਦੇ ਹੁਕਮਾਂ ਕਾਰਨ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਰੁਕੇ ਹੋਏ ਹਨ ਅਤੇ ਜਦੋਂ ਸਰਕਾਰ ਵੱਲੋਂ ਉਸ ਦਾ ਹੁਕਮ ਆਵੇਗਾ ਤਾਂ ਉਹ ਇਨ੍ਹਾਂ ਜ਼ਮੀਨਾਂ ਤੇ ਕਬਜ਼ੇ ਤੁਰੰਤ ਕਰਵਾ ਦਿੱਤੇ ਜਾਣਗੇ।

ਮੱਲ੍ਹੇਵਾਲ ਦੇ ਆਗੂ ਨੂੰ ਚੌੰਕੀ ਦੰਦਰਾਲਾ ਦੇ ਇੰਚਾਰਜ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਸੁਣਵਾਈ ਨਾ ਕਰਨ ਸੰਬੰਧੀ ਡੀਐੱਸਪੀ ਨਾਭਾ ਦੀ ਡਿਊਟੀ ਲਗਾਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਿਨਾਂ ਨਜ਼ੂਲ ਜ਼ਮੀਨ ਦੇ ਉਪਰ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਐੱਸ ਡੀ ਐੱਮ ਸਮਾਣਾ ਦੀ ਡਿਊਟੀ ਲਗਾਈ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜ਼ਮੀਨੀ ਘੋਲ ਨੂੰ ਤਿੱਖਾ ਕੀਤਾ ਜਾਵੇਗਾ ਅਤੇ ਹੋਰ ਮਸਲਿਆਂ ਦੇ ਹੱਲ ਲਈ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ।

ਉਪਰੋਕਤ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗਡ਼੍ਹ ਜਸਵੰਤ ਦੁੱਲੜ ਬਲਵੀਰ ਸਰਾਜਪੁਰ ਹਰਿੰਦਰ ਨੋਨੀ ਮੱਲੇਵਾਲ ਛੱਜੂ ਸਿੰਘ ਧਨੌਰੀ ਦੀਪੀ ਕਕਰਾਲਾ ਕਰਮਜੀਤ ਕੌਰ ਸੁਰਾਜਪੁਰ ਕਰਮਜੀਤ ਕਾਹਨਗੜ੍ਹ ਸੁਖਪਾਲ ਸਿੰਘ ਕਾਦਰਾਬਾਦ ਅਮਰ ਸਿੰਘ ਖੇਮ ਸਿੰਘ ਨਰਮਾਣਾ ਇਸਤਰੀ ਜਾਗ੍ਰਤੀ ਮੰਚ ਦੇ ਆਗੂ ਅਮਨ ਕੁਲਦੀਪ ਕੌਰ ਗੈਸ ਏਜੰਸੀ ਵਰਕਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਬਿੱਲਾ ਅਤੇ ਐੱਸਸੀ ਬੀਸੀ ਟੀਚਰ ਯੂਨੀਅਨ ਦੇ ਅਮਰ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION