33.1 C
Delhi
Thursday, May 9, 2024
spot_img
spot_img

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 1541 ਕਰੋੜ ਰੁਪਏ ਕੌਣ ਅਦਾ ਕਰੇਗਾ? ਜੁਆਇੰਟ ਐਕਸ਼ਨ ਕਮੇਟੀ ਦਾ ਸਰਕਾਰ ਨੂੰ ਸਵਾਲ

ਬਠਿੰਡਾ, 14 ਜੂਨ, 2020:
ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡਾਂ ਬਾਰੇ ਵਿਚਾਰ ਵਟਾਂਦਰਾਂ ਕਰਨ ਲਈ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀਆਂ 13 ਐਸੋਸਿਏਸ਼ਨਾਂ ਨੇ ਅੱਜ ਵੀਡੀੳ ਕਾਨਫਰਸਿੰਗ ਰਾਹੀ ਇੱਕ ਮੀਟਿੰਗ ਆਯੋਜਿਤ ਕੀਤੀ।

ਇਸ ਮੀਟਿੰਗ ਵਿੱਚ ਸ਼੍ਰੀ ਜਗਜੀਤ ਸਿੰਘ, ਪ੍ਰੈਜ਼ੀਡੈਂਟ, ਬੀ.ਐੱਡ ਫੈਡਰੇਸ਼ਨ; ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋੋਸਏਸ਼ਨ (ਪੁੱਡਕਾ); ਡਾ. ਗੁਰਮੀਤ ਸਿੰਘ ਧਾਲੀਵਾਲ, ਪ੍ਰੈਜ਼ੀਡੈਂਟ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸਿਏਸ਼ਨ; ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰੈਜ਼ੀਡੈਂਟ, ਨਰਸਿੰਗ ਕਾਲੇਜਿਸ ਐਸੋਸਿਏਸ਼ਨ; ਸਰਦਾਰ ਰਜਿੰਦਰ ਧਨੋਆ, ਪੋਲੀਟੈਕਨਿਕ ਐਸੋਸਿਏਸ਼ਨ; ਸ਼੍ਰੀ ਸ਼ਿਮਾਂਸ਼ੂ ਗੁਪਤਾ, ਆਈਟੀਆਈ ਐਸੋਸਿਏਸ਼ਨ; ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਡਾ. ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ਼੍ਰੀ ਵਿਪਨ ਸ਼ਰਮਾ, ਕੰਨਫੈਡਰੇਸ਼ਨ ਆਫ ਅਨਏਡਿਡ ਕਾਲਜਿਜ਼ ਐਸੋਸਿਏਸ਼ਨ; ਸ਼੍ਰੀ ਅਨਿਲ ਚੌਪੜਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ; ਡਾ.ਸਤਵਿੰਦਰ ਸੰਧੂ, ਬੀ.ਐਡ ਐਸੋਸਿਏਸ਼ਨ ਜੀਐਨਡੀਯੂ ਕਾਲਜਿਜ਼ ਆਦਿ ਵੀ ਮੌਜੂਦ ਸਨ।

ਜੈਕ ਦੇ ਬੁਲਾਰੇ ਅਤੇ ਪੰਜਾਬ ਅਨਏਡਿਡ ਕਾਲਜਾਂ ਐਸੋਸੀਏਸ਼ਨ (ਪੂੱਕਾ) ਦੇ ਪ੍ਰਧਾਨ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਕੇਦਰ ਨੇ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ 1850 ਕਰੋੜ ਰੁਪਏ ਵਿੱਚੋ 309 ਕਰੋੜ ਰੁਪਏ ਰਾਜ ਨੂੰ ਦਿੱਤੇ ਸਨ। ਪ੍ਰੰਤੂ ਰਾਜ ਸਰਕਾਰ ਨੇ ਫੰਡ ਅੱਗੇ ਕਾਲਜਾਂ ਨੂੰ ਨਹੀ ਵੰਡੇ। ਜੈਕ ਨੇ ਸਵਾਲ ਕੀਤਾ ਕਿ ਜਦੋ ਕੇਦਰ ਸਰਕਾਰ ਪਹਿਲਾਂ ਹੀ ਅਦਾਇਗੀ ਕਰ ਚੁੱਕੀ ਹੈ ਤਾਂ ਰਾਜ ਸਰਕਾਰ ਫੰਡ ਕਿਉ ਨਹੀ ਵੰਡ ਰਹੀ ਹੈ?

ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸਿਏਸ਼ਨ ਦੇ ਸੀਨਿਅਰ ਮੀਤ ਪ੍ਰਧਾਨ, ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਪਿਛਲੇ 3 ਸਾਲਾਂ ਦੇ ਪੀਐਮਐਸ ਦੀ 1541 ਕਰੋੜ ਰੁਪਏ ਦੀ ਬਣਦੀ ਰਕਮ ਦੀ ਅਦਾਇਗੀ ਕੌਣ ਕਰੇਗਾ। ਫੰਡਾਂ ਦੀ ਅਦਾਇਗੀ ਨਾਂ ਹੋਣ ਦੇ ਕਾਰਣ, ਗਰੀਬ ਐਸਸੀ ਵਿਦਿਆਰਥੀਆਂ ਆਪਣੀ ਪੜਾਈ ਜਾਰੀ ਰਖਣ ਵਿੱਚ ਮੁਸ਼ਕਲ ਹੋ ਰਹੀ ਹੈ।

ਪੁਟਿਆ ਦੇ ਪ੍ਰਧਾਨ, ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕੀ ਕਿ ਸਾਲ 2020–21 ਵਿੱਚ ਕਾਲੇਜਾਂ ਨੂੰ ਐਸਸੀ ਦੇ ਵਿਦਿਆਰਥੀਆਂ ਨੂੰ ਸਕੀਮ ਅਧੀਨ ਬਿਨਾਂ ਫੀਸ ਦੇ ਦਾਖਿਲਾਂ ਦੇਨਾ ਚਾਹੀਦਾ; ਤਾਂ ਫਿਰ ਇਹਨਾਂ ਵਿਦਿਆਰਥੀਆਂ ਲਈ ਫੰਡ ਕਦੋਂ ਜ਼ਾਰੀ ਕੀਤੇ ਜਾਣਗੇ?


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ ਜੀ!
ਲਾਈਕ ਅਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ
ਅੰਗਰੇਜ਼ੀ ਫ਼ੇਸਬੁੱਕ ਪੇਜ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION