ਯੈੱਸ ਪੰਜਾਬ
ਜਲੰਧਰ, 2 ਜੂਨ, 2019:
ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਿਚ ਤਾਇਨਾਤ ਇਕ ਸਬ ਇੰਸਪੈਕਟਰ ਨੇ ਸਨਿਚਰਵਾਰ ਰਾਤ ਖੁਦਕੁਸ਼ੀ ਕਰ ਲਈ।
ਵਿਪਨ ਕੁਮਾਰ ਨਾਂਅ ਦੇ ਇਸ ਸਬ ਇੰਸਪੈਕਟਰ ਨੇ ਸਨਿਚਰਵਾਰ ਰਾਤ ਲਗਪਗ 1.30 ਵਜੇ ਮਾਡਲ ਹਾਊਸ ਸਥਿਤ ਆਪਣੇ ਘਰ ਦੇ ਬਾਹਰ ਇਨੋਵਾ ਗੱਡੀ ਵਿਚ ਬੈਠਿਆਂ ਸਰਵਿਸ ਰਿਵਾਲਵਰ ਨਾਲ ਗੋਲੀ ਚਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਗੋਲੀ ਚੱਲਣ ਦੀ ਆਵਾਜ਼ ਸੁਣਕੇ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਆਏ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਏ.ਡੀ.ਸੀ.ਪੀ. ਸ:ਪਰਮਿੰਦਰ ਸਿੰਘ ਭੰਡਾਲ, ਏ.ਸੀ.ਪੀ.ਵੈਸਟ ਸ: ਬਰਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਬ ਇੰਸਪੈਕਟਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਕੋਈ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।