38.1 C
Delhi
Sunday, May 12, 2024
spot_img
spot_img

‘ਪਾਣੀ ਚ ਮਧਾਣੀ ‘ ਫਿਲਮ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

ਯੈੱਸ ਪੰਜਾਬ
ਚੰਡੀਗੜ੍ਹ, 15 ਅਕਤੂਬਰ, 2021:
ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਨੇ ‘ਪਾਣੀ ਚ ਮਧਾਣੀ’ ਦਾ ਟ੍ਰੇਲਰ ਪੇਸ਼ ਕੀਤਾ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦਾ ਧਮਾਕੇਦਾਰ ਪਟਾਕਾ ਹੈ| ‘ਪਾਣੀ ਚ ਮਧਾਣੀ ‘ ਪਹਿਲਾਂ ਹੀ ਦਰਸ਼ਕਾਂ ਵਿੱਚ ਪ੍ਰਸਿੱਧ ਹੋ ਚੁੱਕੀ ਹੈ ਕਿਉਂਕਿ ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਸੁਰਖੀਆਂ ਵਿੱਚ ਹੈ ਅਤੇ ਨੀਰੂ ਬਾਜਵਾ ਦਾ ਸਦਾਬਹਾਰ ਮੋਹ ਵੱਡੇ ਪਰਦੇ ਤੇ ਤੁਹਾਡੇ ਦਿਲਾਂ ਨੂੰ ਚੋਰੀ ਕਰਨ ਲਈ ਤਿਆਰ ਹੈ| ਇਹ ਫਿਲਮ ਇਸ ਦੀਵਾਲੀ ‘ਤੇ 4 ਨਵੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ’ ਚ ਵਿਖਾਈ ਜਾਵੇਗੀ।

12 ਸਾਲਾਂ ਬਾਅਦ ਮਸ਼ਹੂਰ ਜੋੜਾ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਇਕੱਠੇ ਵੱਡੇ ਪਰਦੇ ਨੂੰ ਸਾਂਝਾ ਕਰਦੇ ਨਜ਼ਰ ਆਉਣਗੇ। ਮੁੱਖ ਜੋੜੀ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ (ਦਾਦੂ) ਨੇ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਨੇ ਪੂਰੇ ਫਿਲਮ ਦਾ ਨਿਰਮਾਣ ਕੀਤਾ ਹੈ| ਸੰਗੀਤ ਹੰਬਲ ਮਿਊਜ਼ਿਕ ‘ਤੇ ਰਿਲੀਜ਼ ਕੀਤਾ ਜਾਵੇਗਾ| ਜਤਿੰਦਰ ਸ਼ਾਹ ‘ਪਾਣੀ ਚ ਮਧਾਣੀ’ ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ|

ਗਿੱਪੀ ਗਰੇਵਾਲ ਨੇ ਕਿਹਾ, “ਸਾਨੂੰ ਭਰੋਸਾ ਹੈ ਕਿ ਸਾਡੀ ਫਿਲਮ ਪਾਣੀ ਚ ਮਧਾਣੀ ਹਰ ਕਿਸੇ ਨੂੰ ਸਾਰੀਆਂ ਭਾਵਨਾਵਾਂ ਤੋਂ ਰੂਬਰੂ ਕਰਵਾਏਗੀ। ਇਹ ਇੱਕ ਸ਼ਾਨਦਾਰ ਪਰਿਵਾਰਕ ਫਿਲਮ ਸਾਬਿਤ ਹੋਏਗੀ | ਸਾਨੂੰ ਭਰੋਸਾ ਹੈ ਕਿ ਦਰਸ਼ਕ ਇਸਦਾ ਉਨਾ ਹੀ ਅਨੰਦ ਲੈਣਗੇ ਜਿੰਨਾ ਅਸੀਂ ਇਸਨੂੰ ਬਣਾਉਣ ਵਿੱਚ ਅਨੰਦ ਲਿਆ ਹੈ |”

ਫਿਲਮ ਦੀ ਪ੍ਰਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, “12 ਸਾਲਾਂ ਬਾਅਦ ਇਕੱਠੇ ਆਉਣਾ ਬਹੁਤ ਖਾਸ ਹੈ। ਮੈਂ ਦਰਸ਼ਕਾਂ ਦੇ ਇਸ ਨੂੰ ਵੇਖਣ ਦੀ ਉਡੀਕ ਨਹੀਂ ਕਰ ਸਕਦੀ | ਮੈਨੂੰ ਯਕੀਨ ਹੈ ਕਿ ਲੋਕ ਇਸ ਨੂੰ ਪਸੰਦ ਕਰਣਗੇ| ਇਸ ਫਿਲਮ ਨੂੰ ਪੂਰੇ ਪਰਿਵਾਰ ਨਾਲ ਵੇਖਿਆ ਜਾ ਸਕਦਾ ਹੈ ਅਤੇ ਮੈਂ ਉਤਸ਼ਾਹ ਵਿੱਚ ਫਿਲਮ ਬਾਰੇ ਬਹੁਤ ਕੁਝ ਨਹੀਂ ਦੱਸ ਸਕਦੀ ”

ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ ਨੇ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਅਸੀਂ ਆਪਣੇ ਫਿਲਮ ਨੂੰ ਲੈ ਕੇ ਕਾਫੀ ਉਮੀਦ ਹੈ | ਅਜਿਹੇ ਪ੍ਰਤਿਭਾਸ਼ਾਲੀ ਅਦਾਕਾਰ ਨਾਲ ਅਤੇ ਟੀਮ ਵਿੱਚ ਸ਼ਾਮਲ ਹੋਣਾ ਇੱਕ ਸ਼ਾਨਦਾਰ ਤਜਰਬਾ ਸੀ| ਸਾਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਪੋਲੀਵੁਡ ਵਿੱਚ ਇੱਕ ਵਖਰਾ ਇਤਿਹਾਸ ਬਣਾਏਗੀ ”

ਫਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ (ਦਾਦੂ) ਨੇ ਕਿਹਾ, “ਫਿਲਮ ਦੇ ਨਿਰਮਾਣ ਵਿੱਚ 12 ਸਾਲਾਂ ਬਾਅਦ ਇਸ ਪਿਆਰੇ ਜੋੜੇ ਨੂੰ ਇਕੱਠੇ ਲਿਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਹ ਹਰ ਉਸ ਆਦਮੀ ਦੀ ਕਹਾਣੀ ਹੈ ਜਿਸਨੇ ਕਦੇ ਸਫਲ ਹੋਣ ਦਾ ਸੁਪਨਾ ਦੇਖਿਆ ਅਤੇ ਉਸ ਸੁਪਨੇ ਨੂੰ ਪੂਰਾ ਕਰਨ ਦਾ ਜਤਨ ਕੀਤਾ। ”

‘ਪਾਣੀ ਚ ਮਧਾਣੀ’ ਇਸ ਦੀਵਾਲੀ, 4 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਆਪਣਾ ਰੰਗ ਭਰਨ ਲਈ ਤਿਆਰ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION