35.6 C
Delhi
Sunday, May 12, 2024
spot_img
spot_img

ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਵਿਖੇ ਮੌਜੂਦ ਹੋਰ ਯਾਦਗਾਰਾਂ ਦੀ ਸ਼ਾਨ ਵੀ ਬਹਾਲ ਕਰੇ: ਗੁਰਾਇਆ

ਅੰਮ੍ਰਿਤਸਰ, 4 ਜੂਨ, 2019:

ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਚਾਰਕ ਬੀ. ਐਸ. ਗੁਰਾਇਆ ਨੇ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਕੇ ਕਰਤਾਰਪੁਰ ਸਾਹਿਬ ਵਿਖੇ ਮੌਜੂਦ ਦੋ ਹੋਰ ਯਾਦਗਾਰਾਂ ਦੀ ਸ਼ਾਨ ਨੂੰ ਵੀ ਬਹਾਲ ਕਰਨ ਦੀ ਮੰਗ ਕੀਤੀ ਹੈ।

ਗੁਰਾਇਆ ਨੇ ਲਿਖਿਆ ਹੈ ਕਿ 1947 ਦੀ ਵੰਡ ਵੇਲੇ, ਕਰਤਾਰਪੁਰ ਵਿਖੇ ਗੁਰੂ ਸਾਹਿਬ ਦੀ ਪਵਿਤ੍ਰ ਕਬਰ, ਮੜੀ, ਸਰੋਵਰ, ਖੂਹ, ਯਾਦਗਾਰੀ ਰੁੱਖਾਂ ਦੇ ਨਾਲ ਨਾਲ ਮੰਜੀ ਸਾਹਿਬ ਅਤੇ ਨਾਲ ਲਗਦੇ ਪਿੰਡ ਦੋਦਾ ਵਿਖੇ ਧਰਮਸਾਲ ਵੀ ਮੌਜੂਦ ਸੀ।

ਸਬੂਤ ਵਜੋਂ ਗੁਰਾਇਆ ਨੇ ਸਾਈਕਲ ਯਾਤਰੀ ਧੰਨਾ ਸਿੰਘ ਪਟਿਆਲਵੀ ਦੀ ਕਿਤਾਬ ਪੇਸ਼ ਕੀਤੀ ਹੈ ਜਿਸ ਨੇ 1931-3 ਵੇਲੇ ਇਹਨਾਂ ਯਾਦਗਾਰਾਂ ਦੀ ਮੌਜੂਦਗੀ ਬਾਰੇ ਵਿਸਥਾਰ ਨਾਲ ਲਿਖਿਆ ਹੈ।

ਭਬੀਸ਼ਨ ਸਿੰਘ ਗੁਰਾਇਆ ਨੇ ਦੱਸਿਆ ਹੈ ਕਿ ਕਰਤਾਰਪੁਰ ਵਿਖੇ ਮੌਜੂਦ ਮੰਜੀ ਸਾਹਿਬ ਦੀ ਬਹੁਤ ਇਤਹਾਸਿਕ ਮਹੱਤਤਾ ਹੈ। ਇਹ ਉਹ ਪਵਿਤਰ ਥੜਾ ਹੈ ਜਿਥੇ ਗੁਰੂ ਸਾਹਿਬ ਸੰਗਤ ਨੂੰ ਸੰਬੋਧਨ ਕਰਨ ਵੇਲੇ ਬਿਰਾਜਿਆ ਕਰਦੇ ਸਨ।ਇਥੇ ਹੀ ਭਾਈ ਲਹਿਣੇ ਤ੍ਰੇਹਣ ਨੂੰ ਰਸਮੀ ਤੌਰ ਤੇ ਬੈਠਾ ਕੇ ਗੁਰਿਆਈ ਤਿਲਕ ਲਾ ਕੇ ਗੁਰੂ ਅੰਗਦ ਬਣਾ ਦਿਤਾ ਸੀ।

ਕਰਤਾਰਪੁਰ ਦੇ ਨਾਲ ਹੀ ਕਿਲੋ ਮੀਟਰ ਦੀ ਵਿੱਥ ਤੇ ਪਿੰਡ ਦੋਦਾ ਵਿਖੇ ਪਹਿਲੀ ਧਰਮਸਾਲ ਸਿਰਜੀ ਗਈ ਸੀ ਜਿਹੜੀ ਕਿ 1947 ਵੇਲੇ ਮੌਜੂਦ ਸੀ ਇਸ ਦਾ ਵੀ ਭਰਪੂਰ ਇਤਹਾਸ ਮੌਜੂਦ ਹੈ।

ਲਾਂਘੇ ਦੀ ਸਿਰਜਨਾ ਲਈ ਪਾਕਿਸਤਾਨ ਸਰਕਾਰ ਦੀ ਕਾਰਗੁਜਾਰੀ ਤੇ ਗੁਰਾਇਆ ਨੇ ਪੂਰੀ ਤਸੱਲੀ ਜ਼ਾਹਿਰ ਕੀਤੀ ਹੈ ਤੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਲਾਂਘੇ ਦੀ ਉਸਾਰੀ ਵਿਚ ਤੇਜੀ ਲਿਆਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION