ਅੱਜ-ਨਾਮਾ
ਪਾਉਂਦਾ ਏ ਦੇਸ਼ ਦੁਹਾਈ ਤਾਂ ਪਾਈ ਜਾਵੇ,
ਕੋਈ ਨਹੀਂ ਆਗੂਆਂ ਦਾ ਸਰੋਕਾਰ ਮੀਆਂ।
ਹੋਇਆ ਘਪਲਾ ਤਾਂ ਇਹੋ ਜਿਹਾ ਰੋਜ਼ ਹੋਵੇ,
ਪਾਉਂਦਾ ਏ ਰੌਲੀ ਤਾਂ ਪਾਵੇ ਸੰਸਾਰ ਮੀਆਂ।
ਚੜ੍ਹਿਆ ਡਾਲਰ, ਰੁਪਏ ਨੂੰ ਆਉਣ ਗੋਤੇ,
ਇਹ ਵੀ ਸਮਝ ਛੱਡਿਓ ਸਮਾਚਾਰ ਮੀਆਂ।
ਡੁੱਬਦੀ ਡੁੱਬ ਜਾਏ ਦੇਸ਼ ਦੀ ਆਰਥਿਕਤਾ,
ਦੇਣਾ ਡੁੱਬਣ ਨਹੀਂ ਆਪਾਂ ਨੇ ਯਾਰ ਮੀਆਂ।
ਇਹੀ ਨੁਕਤਾ ਸਿਆਸਤ ਦਾ ਬਹੁਤ ਭਾਰਾ,
ਇਹੀ ਨੀਤੀ ਹੈ ਭਾਰਤ ਵਿੱਚ ਰਹੀ ਮੀਆਂ।
ਖਾਤਾ-ਵਹੀ ਨਹੀਂ, ਨੇਤਾ ਦਾ ਕਿਹਾ ਭਾਰੂ,
ਆਖਿਆ ਲੀਡਰ ਦਾ ਮੰਨਣਾ ਸਹੀ ਮੀਆਂ।
-ਤੀਸ ਮਾਰ ਖਾਂ
ਫਰਵਰੀ 14, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ