28.1 C
Delhi
Saturday, May 11, 2024
spot_img
spot_img

ਨਿਹੰਗਾਂ ਦਾ ਪੁਲਿਸ ’ਤੇ ਹਮਲਾ: ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ ਪਰ ਨਿਰਦੋਸ਼ਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ: ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 16 ਅਪ੍ਰੈਲ, 2020 –

ਨਿਹੰਗ ਸਿੰਘ ਦਲਾਂ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਸਬਜ਼ੀ ਮੰਡੀ ਪਟਿਆਲਾ ਵਿਖੇ ਪੁਲਿਸ ਤੇ ਕੁਝ ਵਿਅਕਤੀਆਂ ਵਿਚ ਹੋਈ ਝੜਪ ਕਾਰਨ ਨਿਹੰਗ ਸਿੰਘਾਂ ਦਾ ਅਕਸ ਖਰਾਬ ਕੀਤੇ ਜਾਣ ਤੇ ਦੁਖ ਪ੍ਰਗਟਾਉਦਿਆਂ ਕਿਹਾ ਕਿ ਅਜਿਹਾ ਕਰਨਾ ਉਚਿਤ ਨਹੀ ਹੈ।ਬਾਣਾ ਪਾਉਣ ਵਾਲੇ ਹਰੇਕ ਵਿਅਕਤੀ ਚਾਹੇ ਉਹ ਕਿਸੇ ਵੀ ਡੇਰੇ ਸਥਾਨ ਨਾਲ ਸਬੰਧਤ ਹੈ ਉਸਦੀ ਨਿਜੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਣੇ ਦਾ ਪੂਰਨ ਸਤਿਕਾਰ ਕਾਇਮ ਰੱਖੇ।

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਘਟਨਾ ਨਾਲ ਸਬੰਧਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਗ੍ਰਿਫਤਾਰ ਬੀਬੀਆਂ ਤੇ ਨਿਰਦੋਸ਼ ਵਿਅਕਤੀਆਂ ਨੂੰ ਪੜਤਾਲ ਕਰਕੇ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।ਪੁਲਿਸ ਅਨਿਆਏ ਨਹੀਂ, ਨਿਆਂ ਦਾ ਰਸਤਾ ਅਪਣਾਵੇ।

ਪੁਲਿਸ ਦੇ ਉਚਿਤ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਨਿਰਦੋਸ਼ ਵਿਅਕਤੀ ਰਿਹਾਅ ਕਰ ਦਿੱਤੇ ਜਾਣਗੇ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬਲਬੇਲਾ ਡੇਰੇ ਦੇ ਪ੍ਰਬੰਧਕਾਂ ਤੇ ਘਟਨਾ ਵਾਲੇ ਸਥਾਨ ਤੇ ਸ਼ਾਮਲ ਵਿਅਕਤੀਆਂ ਦਾ ਨਿਹੰਗ ਸਿੰਘ ਦਲਾਂ ਨਾਲ ਕੋਈ ਸਬੰਧ ਨਹੀਂ ਹੈ।ਨਿਹੰਗ ਸਿੰਘ ਬਾਣੇ ਦਾ ਨਿਰਾਦਰ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ।

ਗੁਰੂ ਦੀਆਂ ਲਾਡਲਿਆਂ ਫੌਜਾਂ ਅਖਵਾਉਣ ਵਾਲੇ ਗੁਰੂ ਦੁਲਾਰੇ ਹਰੇਕ ਨਿਹੰਗ ਸਿੰਘ ਆਪਣੇ ਫਰਜ਼ਾਂ ਦੀ ਕੁਤਾਈ ਨਾ ਕਰਨ।ਸਗੋਂ ਆਪਣਾ ਸਤਿਕਾਰ ਕਾਇਮ ਰੱਖਣ ਲਈ ਆਦਰਸ਼ਕ ਬੋਲਬਾਣੀ ਅਪਣਾਉਣ।

ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਨਾ ਇਲਾਜ ਨਾਮੁਰਾਦ ਬੀਮਾਰੀ ਦੇ ਫੈਲਾਉ ਤੋਂ ਬਚਣ ਲਈ ਸਰਕਾਰੀ ਨਿਯਮਾਂ ਦਾ ਪਾਲਣ ਜਾਰੂਰੀ ਹੈ।ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸ਼ਨ, ਸੇਹਤ ਸੇਵਾਵਾਂ ਨਿਭਾ ਰਹੇ ਡਾਕਟਰ ਨਰਸਾਂ ਤੇ ਪੈਰਾਮੈਡੀਕਲ ਸਟਾਫ, ਸਫਾਈ ਸੇਵਕ ਕਰਮਚਾਰੀ ਦਿਨ ਰਾਤ ਸਮਾਜ ਦੇ ਲੋਕਾਂ ਦੀ ਸੁਰੱਖਿਆ ਲਈ ਜੁਟੇ ਹੋਏ ਹਨ, ਇਨ੍ਹਾਂ ਦੀ ਮੇਹਨਤ, ਸਮਰਪਿਤ ਭਾਵਨਾ ਦਾ ਸਤਿਕਾਰ ਕਰਦੇ ਹੋਏ ਸਮੂਹ ਵੀਰਾਂ ਭੈਣਾਂ ਦਾ ਫਰਜ਼ ਬਣਦਾ ਹੈ ਕਿ ਪੂਰਨ ਸਹਿਯੋਗ ਦੇਈਏ ਨਾ ਕਿ ਨਿਯਮਾਂ ਦੀ ਉਲੰਘਣਾ ਕਰੀਏ। ਬਾਬਾ ਬਲਬੀਰ ਸਿੰਘ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਲਾਕਡਾਊਨ ਸਮੇਂ ਸਹਿਯੋਗਮਈ ਵਰਤੀਰੇ ਦੀ ਵਰਤੋਂ ਰੱਖੀ ਜਾਵੇ।

ਸਮੁੱਚੇ ਭਾਰਤ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਲਾਗ ਦੀ ਬਿਮਾਰੀ ਤੋਂ ਬਣਣ ਲਈ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਮਾਸਕ ਦੀ ਵਰਤੋਂ ਜਾਰੂਰੀ ਰੱਖੀ ਜਾਵੇ ਕਿਸੇ ਨੂੰ ਹੱਥ ਮਿਲਾਉਣ ਦੀ ਬਜਏ ਦੂਰੋਂ ਫਤਹਿ ਬਲਾਈ ਜਾਵੇ, ਕੋਈ ਵੀ ਛੋਟਾ ਵੱਡਾ ਇਕੱਠ ਨਾ ਕੀਤਾ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION