29.1 C
Delhi
Sunday, May 5, 2024
spot_img
spot_img

ਨਵ-ਜਨਮੇ ‘ਬਾਰਡਰ’ ਕਾਰਨ ਪਰਿਵਾਰ ਨਹੀਂ ਜਾ ਸਕਿਆ ਸਰਹੱਦ ਪਾਰ; ਅਟਾਰੀ ਸਰਹੱਦ ’ਤੇ ਫ਼ਸੇ 03 ਲੋਕ ਇਜਾਜ਼ਤ ਤੋਂ ਬਾਅਦ ਭੇਜੇ ਗਏ ਪਾਕਿਸਤਾਨ

ਯੈੱਸ ਪੰਜਾਬ
ਅਮ੍ਰਿਤਸਰ, 7 ਦਸੰਬਰ, 2021 (ਦੀਪਕ ਗਰਗ)
ਪੰਜਾਬ ਦੀ ਅਟਾਰੀ ਸਰਹੱਦ ‘ਤੇ ਢਾਈ ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ 99 ਲੋਕਾਂ ‘ਚੋਂ 93 ਨਾਗਰਿਕਾਂ ਨੂੰ ਸਰਹੱਦ ਪਾਰ ਭੇਜ ਦਿੱਤਾ ਗਿਆ ਹੈ। ਪਰ ਨਵੇਂ ਜੰਮੇ ਬੱਚੇ “ਬਾਰਡਰ” ਕਾਰਨ ਉਸ ਦਾ ਪੂਰਾ ਪਰਿਵਾਰ ਸਰਹੱਦ ਪਾਰ ਨਹੀਂ ਜਾ ਸਕਿਆ। ਦਰਅਸਲ, ਬਾਰਡਰ ਨਵਾਂ-ਨਵਾਂ ਜੰਮਿਆ ਹੈ ਅਤੇ ਉਸ ਦਾ ਪਾਸਪੋਰਟ ਅਜੇ ਤੱਕ ਨਹੀਂ ਬਣਿਆ ਹੈ। ਪਰ ਜਿਵੇਂ ਹੀ ਬਾਰਡਰ ਦਾ ਪਾਕਿਸਤਾਨੀ ਪਾਸਪੋਰਟ ਬਣ ਜਾਂਦਾ ਹੈ, ਵਿਸ਼ੇਸ਼ ਇਜਾਜ਼ਤ ਤੋਂ ਬਾਅਦ ਉਸਨੂੰ ਪਰਿਵਾਰ ਸਮੇਤ ਪਾਕਿਸਤਾਨ ਭੇਜ ਦਿੱਤਾ ਜਾਵੇਗਾ।

ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਤੋਂ ਪਹਿਲਾਂ 99 ਹਿੰਦੂਆਂ ਦਾ ਇੱਕ ਜੱਥਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਭਾਰਤ ਪਹੁੰਚਿਆ ਸੀ। ਇਹ ਸਾਰੇ ਪਾਕਿਸਤਾਨੀ ਨਾਗਰਿਕ ਹਨ, ਪਰ ਵੀਜ਼ੇ ਦੀ ਮਿਆਦ ਖਤਮ ਹੋਣ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਘਾਟ ਕਾਰਨ ਵਾਪਸ ਆਪਣੇ ਦੇਸ਼ ਨਹੀਂ ਜਾ ਸਕੇ। ਇਸ ਕਾਰਨ ਇਹਨਾਂ ਨੇ ਢਾਈ ਮਹੀਨਿਆਂ ਤੋਂ ਭਾਰਤ-ਪਾਕਿਸਤਾਨ ਨੂੰ ਜੋੜਨ ਵਾਲੀ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ‘ਤੇ ਡੇਰੇ ਲਾਏ ਹੋਏ ਸਨ।

ਇਸੇ ਦੌਰਾਨ ਪਾਕਿਸਤਾਨ ਦੇ ਰਹਿਮੀਆ ਪਿੰਡ ਰਾਜਨਪੁਰਾ ਦੇ ਵਾਸੀ ਬਾਲਮ ਰਾਮ ਅਤੇ ਨਿੱਬੂ ਦੇ ਘਰ ਇਸ ਜੱਥੇ ਦੇ 100ਵੇਂ ਮੈਂਬਰ ਦਾ ਜਨਮ 2 ਦਸੰਬਰ ਨੂੰ ਹੋਇਆ। ਬਾਲਮ ਰਾਮ ਅਤੇ ਨਿੱਬੂ ਨੇ ਸਰਹੱਦ ਨੇੜੇ ਇਸ ਬੱਚੇ ਦਾ ਨਾਂ ‘ਬਾਰਡਰ’ ਰੱਖਿਆ ਹੈ।

ਸੰਬੱਧਤ ਕਾਰਵਾਈ ਤੋਂ ਬਾਅਦ 93 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ, ਪਰ ਬਾਰਡਰ ਸਮੇਤ 7 ਲੋਕ ਭਾਰਤ ਵਿਚ ਹੀ ਰਹਿ ਗਏ ਸਨ। ਦਰਅਸਲ, ਨਵੇਂ ਜੰਮੇ ਬੱਚੇ ਨੂੰ ਸਰਹੱਦ ਪਾਰ ਕਰਨ ਲਈ ਪਾਕਿਸਤਾਨੀ ਪਾਸਪੋਰਟ ਦੀ ਲੋੜ ਹੁੰਦੀ ਹੈ। ਜਿਸ ਕਾਰਨ ਉਹ ਸਰਹੱਦ ਪਾਰ ਨਹੀਂ ਕਰ ਸਕਿਆ।ਜਿਸ ਕਰਕੇ ਹੀ ਉਸ ਦੇ ਪਿਤਾ ਬਾਲਮ ਰਾਮ, ਮਾਂ ਨਿੱਬੂ ਅਤੇ 4 ਭੈਣ-ਭਰਾਵਾਂ ਨੂੰ ਵੀ ਇੱਥੇ ਰਹਿਣਾ ਪਿਆ।

ਨਵੇਂ ਜਨਮੇ ਬੱਚੇ ਦੇ ਕਾਰਨ ਪੂਰੇ ਪਰਿਵਾਰ ਦੇ ਭਾਰਤ ਵਿੱਚ ਰਹਿਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਅਜਿਹਾ ਪਹਿਲਾਂ ਵੀ ਕਈ ਹਿੰਦੂ ਪਰਿਵਾਰਾਂ ਨਾਲ ਹੋਇਆ ਹੈ। ਜੋ ਪਾਕਿਸਤਾਨ ਤੋਂ ਇੱਥੇ ਫਸੇ ਰਹੇ ਹਨ। ਚਾਰ ਮਹੀਨੇ ਪਹਿਲਾਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਭੋਜਾ ਅਤੇ ਉਸ ਦੀ ਪਤਨੀ ਨੇ ਗੁਜਰਾਤ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਨ੍ਹਾਂ ਨੇ ਭਾਰਤੀ ਰੱਖਿਆ। ਇਹ ਸਾਰੇ ਵੀ ਪਾਸਪੋਰਟ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਪਾਕਿਸਤਾਨ ਨਹੀਂ ਜਾ ਸਕੇ। ਅੰਤ ਵਿੱਚ ਇੱਕ ਪਾਕਿਸਤਾਨੀ ਪਰਿਵਾਰ ਨੇ ਉਸਦੀ ਮਦਦ ਕੀਤੀ ਅਤੇ ਭਾਰਤੀ ਦਾ ਪਾਸਪੋਰਟ ਬਣਵਾ ਦਿੱਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION