36.7 C
Delhi
Sunday, April 28, 2024
spot_img
spot_img

ਨਵਜੌਤ ਸਿੱਧੂ ਦੀ ਸਿਹਤਯਾਬੀ ਅਤੇ ਜਲਦੀ ਰਿਹਾਈ ਲਈ ਪਾਠ ਦੇ ਭੋਗ ਪੁਆਏ

ਯੈੱਸ ਪੰਜਾਬ
ਰਾਜਪੁਰਾ, 30 ਮਈ, 2022 (ਕੁਲਵੰਤ ਸਿੰਘ ਬੱਬੂ)
ਪੰਜਾਬ, ਪੰਜਾਬੀ ਅਤੇ ਪੰਜਾਬਿਅਤ ਦੇ ਮੁਦਈ, ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਦੀ ਸਿਹਤਯਾਬੀ ਅਤੇ ਜਲਦੀ ਰਿਹਾਈ ਲਈ ਸਥਾਨਕ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿਖੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਦੇਖ—ਰੇਖ ਵਿਚ ਸਮੂਹ ਇਲਾਕੇ ਸਮੂਹ ਸੰਗਤਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪੁਆਏ ਗਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ।

ਇਸ ਧਾਰਮਿਕ ਸਮਾਗਮ ‘ਚ ਸਾਬਕਾ ਵਿਧਾਇਕ ਸਮਾਣਾ ਰਜਿੰਦਰ ਸਿੰਘ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਵਿਧਇਕ ਸੁਰਜੀਤ ਸਿੰਘ ਧੀਮਾਨ, ਪ੍ਰਧਾਨ ਪਟਿਆਲਾ ਸ਼ਹਿਰੀ ਕਾਂਗਰਸ ਨਰਿੰਦਰ ਸਿੰਘ ਲਾਲੀ ਅਤੇ ਸੈਂਕੜੇ ਦੀ ਗਿਣਤੀ ਵਿਚ ਇਲਾਕੇ ਜੀਆਂ ਸੰਗਤਾਂ ਗੁਰੂ ਘਰ ਨਮਸਤਕ ਹੋਈਆਂ।

ਨਵਜੌਤ ਸਿੰਘ ਸਿੱਧੂ ਦੀ ਸਿਹਤਯਾਬੀ ਅਤੇ ਜਲਦੀ ਰਿਹਾਈ ਲਈ ਹੇੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਅਰਦਾਸ ਕੀਤੀ।

ਇਸ ਮੋਕੇ ਆਪਣੇ ਸੰਬੋਧਨ ਵਿਚ ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ 1947 ਤੋਂ ਬਾਅਦ ਜਿਹੜੇ ਗੁਰਧਾਮ ਪਾਕਿਸਤਾਨ ਰਹਿ ਗਏ ਸਨ ਤੇ ਜਿਨ੍ਹਾਂ ਦੇ ਦਰਸ਼ਨ ਦਿਦਾਰਿਆਂ ਲਈ ਸੰਸਾਰ ਦੇ ਕਰੋੜਾਂ ਸਿੱਖ ਸਵੇਰੇ ਸ਼ਾਮ ਅਰਦਾਸ ਕਰਦੇ ਹਨ ਜਿਸ ਲਈ ਨਵਜੌਤ ਸਿੱਧੂ ਨੇ ਪਾਕਿਸਤਾਨ ਹਕੂਮਤ ਦੇ ਪ੍ਰਧਾਨਮੰਤਰੀ ਨਾਲ ਆਪਣੀ ਪੁਰਾਣੀ ਦੋਸਤੀ ਦੇ ਚਲਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ।ਇਹ ਕੰਮ ਕੇਂਦਰ ਦੀਆਂ ਸਰਕਾਰਾਂ ਲੰਘੇ 73 ਸਾਲਾਂ ਵਿਚ ਨਹੀਂ ਕਰ ਸਕੀਆਂ ਸਨ।ਇਸ ਸ਼ਲਾਘਾਯੋਗ ਕੰਮ ਲਈ ਤਾਂ ਉਹ ਸੰਸਾਰ ਭਰ ਦੇ ਸਿੱਖਾਂ ਦੇ ਮਨਾਂ ਵਿਚ ਵੱਸਦੇ ਹਨ।

ਸਿੱਧੂ ਮੂਸੇਵਾਲਾ ਅਤੇ ਜਲੰਧਰ ਵਿਖੇ ਇਕ ਐਸ.ਐਚ.ਓ. ਦੇ ਕੀਤੇ ਕਤਲ ਸਬੰਧੀ ਮੋਜੂਦਾ ਪੰਜਾਬ ਦੀ ਸਰਕਾਰ ਕਾਰਗੁਜਾਰੀ ਦੇ ਪੁੱਛੇ ਸਵਾਲ ‘ਤੇ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਅੰਜਾਣ ਲੋਕਾਂ ਦੀ ਸਰਕਾਰ ਹੈ ਇਹਨਾਂ ਲੋਕਾਂ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਜਿਸ ਕਾਰਨ ਮੋਜੂਦਾ ਸਰਕਾਰ ਦੇ ਸਵਾ ਦੋ ਮਹੀਨਿਆਂ ਦੇ ਕਾਰਜਕਾਲ ਦੋਰਾਨ 100 ਬੇਕਸੂਰ ਲੋਕਾਂ ਦੇ ਕਤਲ ਹੋ ਚੁੱਕੇ ਹਨ।ਇਹ ਸਾਰੀ ਮੋਜੂਦਾ ਪੰਜਾਬ ਦੀ ਨਾਕਾਮੀ ਹੈ।ਪੰਜਾਬ ਦੇ ਹਾਲਤਾ ਵਿਗੜਦੇ ਜਾ ਰਹੇ ਹਨ ਤੇ ਸੂਬੇ ਦਾ ਡੀ.ਜੀ.ਪੀ. ਹੱਸ—ਹੱਸ ਕੇ ਗੱਲਾਂ ਕਰ ਰਿਹਾ ਹੈ।

ਇਸ ਮੋਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਕਾਂਗਰਸ ਦੇ ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਜਿਲ੍ਹਾ ਪ੍ਰੀਸ਼ਦਾ ਮੈਂਬਰ ਨੈਬ ਸਿੰਘ ਮਨੌਲੀ, ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ, ਕੌਂਸਲਰ ਅਮਨਦੀਪ ਸਿੰਘ ਨਾਗੀ, ਕਂੌਸਲਰ ਜਗਨੰਦਨ ਗੁਪਤਾ, ਬਲਦੀਪ ਸਿੰਘ ਬੱਲੂ, ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਕਂੌਸਲਰਾਂ ਨੇ ਆਪਣੀ ਸੇਵਾ ਨਿਭਾਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION