39 C
Delhi
Sunday, May 5, 2024
spot_img
spot_img

ਦੇਸ਼ ਦੇ ਸ਼ਾਸਕ ਵਿੱਦਿਆਂ ਪ੍ਰਤੀ ਨੀਤੀ ਬਣਾਉਣ ਵਿੱਚ ਅਸਫ਼ਲ ਸਿੱਧ ਹੋਏ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 21 ਜਨਵਰੀ, 2022 –
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰੱਲ ਸਕੱਤਰ ਤੇ ਹਲਕਾ ਮੋਹਾਲੀ ਦੇ ਸੇਵਾਦਾਰ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਨੌਜੁਆਨ ਵਰਗ ਤੇ ਵਿਦਿਆਰਥੀਆਂ ਦੀ ਦਰਪੇਸ਼ ਮੁਸ਼ਕਲਾਂ ਸਬੰਧੀ ਚਿੱਤਾਂ ਪ੍ਰਗਟ ਕਰਦਿਆਂ ਮੌਜੂਦਾ ਵਿਦਿਅਕ ਢਾਂਚੇ,ਵਿਦਿਆਰਥੀਆਂ ਦੀਆਂ ਦਰਪੇਸ਼ ਮੁਸ਼ਕਲਾਂ,ਚੁਣੌਤੀਆਂ ਤੇ ਨੋਜਵਾਨਾਂ ਨਾਲ ਗੰਭੀਰ ਵਿਚਾਰ-ਵਿਟਾਂਦਰਾ ਕੀਤਾ ।

ਇਸ ਮੌਕੇ ਬੱਬੀ ਬਾਦਲ ਨੇ ਹਾਜ਼ਰ ਨੌਜੁਆਨਾਂ ਦੀਆਂ ਸਮੱਸਿਆਵਾਂ ਨੂੰ ਮਾਪਣ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਸ਼ਾਸਕ ਵਿਦਿਆ ਪ੍ਰਤੀ ਨੀਤੀ ਬਣਾਉਣ ਚ ਅਸਫਲ ਸਿੱਧ ਹੋਏ ਹਨ ,ਜਿਸ ਦਾ ਨਤੀਜਾ ਅੱਜ ਦੇਸ਼ ਤੇ ਸੂਬੇ ਦਾ ਭਵਿੱਖ ਭੁਗਤ ਰਿਹਾ ਹੈ ।

ਅੰਤਾਂ ਦੀ ਬੇਰੁਜਗਾਰੀ,ਅਨਪੜਤਾ,ਘੋਰ ਗਰੀਬੀ,ਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੀ ਨੌਜੁਆਨੀ ਕੁਰਾਹੇ ਪੈਣ ਦੇ ਕੰਢੇ ਤੇ ਪੁੱਜ ਗਈ ਹੈ । ਬੱਬੀ ਬਾਦਲ ਨੇ ਸਪੱਸ਼ਟ ਕੀਤਾ ਕਿ ਅਜੇ ਵੀ ਸਮਾਂ ਹੈ ਕਿ ਪੰਜਾਬ ਦੀ ਨੌਜੁਆਨੀ ਨੂੰ ਬਚਾਇਆ ਜਾ ਸਕਦਾ ਹੈ। ਉਨਾ ਦੋਸ਼ ਲਾਇਆ ਕਿ ਸਿਆਸਤਦਾਨਾਂ ਨੇ ਸਿੱਖਿਆ ਦੇ ਨਿੱਜੀਕਰਨ,ਵਪਾਰੀਕਰਨ ਤਹਿਤ ਵਿਦਿਆਰਥੀ ਵਰਗ ਤੇ ਬੇਰਹਮ ਹਮਲਾ ਕੀਤਾ ਹੈ । 

ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਹਰ ਵਰਗ ਦਾ ਪ੍ਰਾਈਵੇਟਕਰਨ ਕੀਤਾ ਜਾ ਰਿਹਾ ਹੈ । ਗਰੀਬ ਹੋਰ ਗਰੀਬ ਹੋ ਰਿਹਾ ਹੈ। ਅਮੀਰ ਵਰਗ ,ਨੌਕਰੀ ਪੇਸ਼ਾ ਵਿਅਕਤੀ ਦਾ ਸਮੱਰਥਾ ਮੁਤਾਬਕ ਮੁੱਲ ਨਹੀਂ ਪਾਂਉਦਾ ।ਪੜਿਆਂ ਲਿੱਖਿਆ ਨੌਜੁਆਨ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ । ਬੀਏ ਪਾਸ ਨੌਜੁੁਆਨ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਇਆ ਹੈ ।

ਸੂਬੇ ਚ ਨੌਜੁਆਨ ਲਗਾਤਾਰ ਨੌਕਰੀਆਂ ਲੈਣ ਲਈ ਕਦੇ ਟੈਂਕੀਆਂ ਤੇ,ਮੰਤਰੀਆਂ ਦੇ ਬਰੂਹਾਂ ਤੇ,ਸੜਕਾਂ ਤੇ ਧਰਨੇ ਅੰਦੋਲਨ ਲਗਾਉਣ ਲਈ ਮਜਬੂਰ ਹਨ ‌।ਸੀਨੀਅਰ ਨੌਜੁਆਨ ਆਗੂ ਨੇ ਚਿੰਤਾ ਜਾਹਿਰ ਕੀਤੀ ਕਿ ਨਿਰੰਤਰ ਵਧ ਰਹੇ ਪਾੜਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ ਹਾਕਮ ਕਦੋਂ ਸੁਚੇਤ ਹੋਣਗੇ ?

ਕਿਸੇ ਵੀ ਦੇਸ਼ ਦਾ ਸਰਮਾਇਆ ਜਾਂ ਅਸਲ ਜਾਇਦਾਦ ਉਸ ਮੁਲਕ ਦਾ ਪੜਿਆ ਲਿੱਖਿਆ ਨੌਜੁਆਨ ਤੇ ਸਿਹਤਮੰਦ ਵਰਗ ਹੁੰਦਾ ਹੈ ਕੀ ਦੋਨਾਂ ਸੂਰਤਾਂ ਚ ਸੂੂਬਾ ਕਿੱਥੇ ਹੈ ? ਇਕ ਪਾਸੇ ਧਨਾਢ ਵਰਗ ਹੈ ਜੋ ਪ੍ਰਾਈਵੇਟ ਜੈਟਾਂ ਨਾਲ ਵੀਂਹ-ਵੀਂਹ ਮੀਲ ਸਫਰ ਤੈਅ ਕਰਦੇ ਹਨ ਤੇ ਦੂਜੇ ਪਾਸੇ ਦਿਹਾਤੀ ਖੇਤਰਾਂ ਦੇ ਬੱਚੇ ਹਨ ਜੋ ਕਈ ਮੀਲ ਤੁਰ ਕੇ ਵੀ ਮੁਫਤ ਦੀ ਵਿਦਿਆ ਨਹੀ ਲੈ ਪਾਂਉਦੇ । ਬੱਬੀ ਬਾਦਲ ਨੇ ਕਿਹਾ ਕਿ ਅਸਲੀਅਤ ਚ ਭਾਰਤ ਇਕ ਅਮੀਰ ਮੁਲਕ ਹੈ ਪਰ ਇਥੋ ਦੇ ਲੋਕ ਗਰੀਬ ਹਨ ।

ਉਨਾ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਵਿਧਾਨ ਘੜਨ ਵਾਲਿਆਂ ਨੇ ਸਿੱਖਿਆ ਨੂੰ ਵਧੇਰੇ ਮਹੱਤਤਾ ਦਿੱਤੀ ਸੀ ਤੇ ਸਰਵ-ਵਿਆਪਕ ਸਿੱਖਿਆ ਦੇ ਟੀਚੇ ਦੀ ਪੂਰਤੀ ਲਈ ਲਈ 10 ਸਾਲ ਦੀ ਸਮਾਂ ਨਿਰਧਾਰਤ ਕੀਤੀ ਸੀ । ਪਰ ਅੱਜ ਦੇਸ਼ ਦੀ ਸਿੱਖਿਆ ਨੀਤੀ ਦਾ ਕੀ ਹਾਲ ਹੈ ਕਿ ਅੱਧੀ ਅਬਾਦੀ ਆਪਣੇ ਦਸਤਖਤ ਵੀ ਨਹੀ ਕਰ ਸਕਦੀ ।

ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਬਰਾੜ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਘੜੂੰਆਂ, ਮਨਜੋਤ ਸਿੰਘ ਪ੍ਰਧਾਨ ਫੇਸ-11, ਹਰਪਾਲ ਸਿੰਘ ਪ੍ਰਧਾਨ ਸੋਹਾਣਾਂ, ਜਵਾਲਾ ਸਿੰਘ,ਹਨੀ ਰਾਣਾ, ਸੂਰਜ਼ ਭਲਵਾਨ, ਇਕਬਾਲ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ, ਅਨਮੋਲ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਲਵਜੀਤ ਸਿੰਘ, ਕੁਲਵਿੰਦਰ ਸਿੰਘ,ਲੁਕੇਸ, ਪ੍ਰੀਤਮ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ ‌।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION