29.1 C
Delhi
Sunday, May 5, 2024
spot_img
spot_img

‘ਦੇਸਜ 2019 ਫ਼ੈਸਟੀਵਲ’ ਅਮਿੱਟ ਯਾਦਾਂ ਬਿਖ਼ੇਰਦਾ ਸਮਾਪਤ, ਲੋਕ ਗਾਇਕ ਲਖਵਿੰਦਰ ਵਡਾਲੀ ਨੇ ਰੰਗ ਬੰਨਿ੍ਹਆਂ

ਦੀਨਾਨਗਰ (ਗੁਰਦਾਸਪੁਰ), 23 ਦਸੰਬਰ, 2019:

ਸੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਦੁਆਰਾ ਜ਼ਿਲਾ ਹੈਰੀਟੇਜ ਸੋਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਤਿੰਨ ਦਿਨ ਚੱਲੇ ‘ਦੇਸਜ 2019 ਫੈਸਟੀਵਲ’ ਅਮਿੱਟ ਯਾਂਦਾ ਬਿਖੇਰਦਾ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਵਿਚ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਵਿਧਾਇਕ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਮਲੂਅੀਤ ਕੀਤੀ।

ਇਸ ਮੌਕੇ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਅਤੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਵੀ ਵਿਸ਼ੇਸ ਤੋਰ ਤੇ ਹਾਜਰ ਸਨ। ਸਮਾਪਤ ਸਮਾਗਮ ਵਿਚ ਲੋਕ ਗਾਇਕ ਲਖਵਿੰਦਰ ਵਡਾਲੀ ਸਮੇਤ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ।

ਵਿਧਾਇਖ ਪਾਹੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਅਤੇ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਸੱਭਿਆਚਾਰਕ ਸਮਾਗਮ ਕਰਵਾਉਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਮਜਬੂਤ ਕਰਦੇ ਹਨ।

ਉਨਾਂ ਵੱਖ-ਵੱਖ ਰਾਜਾਂ ਦੀਆਂ ਟੀਮਾਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਲਾਕਾਰਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਨਾਂ ਕਿ ਅੱਜ ਲੋੜ ਹੈ ਕਿ ਅਸੀ ਆਪਣੇ ਅਮੀਰ ਸੱਭਿਆਚਰ ਨਾਲ ਜੁੜੀਏ ਅਤੇ ਨੋਜਵਾਨ ਪੀੜੀ ਨੂੰ ਸੱਭਿਆਚਰ ਤੋਂ ਜਾਣੂੰ ਕਰਵਾਈਏ।

ਵਿਧਾਇਕ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੱਭਿਆਚਾਰਕ ਅਤੇ ਆਪਣੇ ਅਮੀਰ ਵਿਰਸੇ ਦੀ ਸੰਭਾਲ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਤਾਂ ਜੋ ਨੋਜਵਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਉਨਾਂ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਉਹ ਅਜਿਹੇ ਸਮਾਗਮ ਕਰਵਾਉਣ ਲਈ ਉਨਾਂ ਦੀ ਹਰ ਸੰਭਵ ਮਦਦ ਕਰਨਗੇ ਅਤੇ ਗੁਰਦਾਸਪੁਰ ਅੰਦਰ ਇਸ ਤਰਾਂ ਦੇ ਸਮਾਗਮ ਕਰਵਾਉਣ ਲਈ ਪ੍ਰੇਰਿਤ ਕੀਤਾ।

ਸਮਾਪਤੀ ਸਮਾਰੋਹ ਦੀ ਸ਼ੁਰੂਆਤ ਪੰਜਾਬੀ ਫੋਕ ਕਲਾ ਮੰਚ ਕਲੱਬ ਪਟਿਆਲਾ (ਪੰਜਾਬ) ਵਲੋਂ ਝੂਮਰ ਦੀ ਪੇਸ਼ਕਾਰੀ ਨਾ ਹੋਈ। ਉਪਰੰਤ ਗੁਜਰਾਤ, ਕਰਨਾਟਕ, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਸਤਵਿੰਦਰ ਸਿੰਘ ਅਤੇ ਉਨਾਂ ਦੀ ਟੀਮ ਹੁਸ਼ਿਆਰਪੁਰ ਵਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ ਅਤੇ ਆਖਰ ਵਿਤ ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ ਵਲੋਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਐਸ.ਐਸ.ਐਮ ਕਾਲਜ ਦੀਨਾਨਗਰ ਦੀ ਮੈਨਜੇਮੈਂਟ ਵਲੋਂ ਸੈਕਟਰੀ ਭਾਰਤੇਂਡੂ ਓਹਰੀ ਅਤੇ ਪ੍ਰਿੰਸੀਪਲ ਡਾ. ਆਰ.ਕੇ ਤੁਲੀ ਵਲੋਂ ਮੁੱਖ ਮਹਿਮਾਨ ਸਮੇਤ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਤਿੰਨ ਸਮਾਗਮ ਨੂੰ ਸਫਲ ਬਣਾਉਣ ਵਿਚ ਐਸ.ਐਸ.ਐਮ ਕਾਲਜ ਦੀਨਾਨਗਰ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ, ਜਿਸ ਦੀ ਸਾਰਿਆਂ ਵਲੋਂ ਸਰਾਹਨਾ ਕੀਤੀ ਗਈ।

ਦੱਸਣਯੋਗ ਹੈ ਕਿ ‘ਦੇਸਜ 2019 ਫੈਸਟੀਵਲ’ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸੱਭਿਆਚਾਰਕ ਟੀਮਾਂ ਪਹੁੰਚੀਆਂ ਹਨ। ਪੰਜਾਬ, ਉੜੀਸਾ, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਹਰਿਆਣਾ, ਛੱਤੀਸਗੜ੍ਹ, ਸਿੱਕਮ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ ਤੇ ਮੱਧ ਪ੍ਰਦੇਸ਼ ਸੂਬਿਆਂ ਦੇ ਕਲਾਕਾਰ ਇਥੇ ਪੁਹੰਚੇ ਹਨ ਜਿਨਾਂ ਵਲੋਂ ਆਪਣੀ ਕਲਾ ਦੇ ਜੌਹਰ ਵਿਖਾਏ ਜਾ ਰਹੇ ਹਨ।

ਇਸ ਮੋਕੇ ਸਰਵ ਸ੍ਰੀ ਭੂਪ ਸਿੰਘ ਡਿਪਟੀ ਫਾਇਨਾਸ਼ ਸੈਕਰਟਰੀ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਸਕੱਤਰ ਜ਼ਿਲਾ ਹੈਰੀਟੇਜ ਸੁਸਾਇਟੀ, ਮੁਨੀਸ਼ ਮਮਗਈ ਐਡਵਾਈਜਰ ਫੋਕ ਐਂਡ ਟਰਾਈਬਲ ਵਿਭਾਗ, ਸੈਕਰਟੀ ਭਾਰਤੇਂਡੂ ਓਹਰੀ, ਡਾ. ਆਰ.ਕੇ ਤੁਲੀ ਪ੍ਰਿੰਸੀਪਲ, ਜੀ.ਓ.ਜੀ ਦੇ ਜਿਲਾ ਹੈੱਡ ਜੀ.ਐਸ ਕਾਹਲੋਂ, ਕੇ.ਪੀ ਪਾਹੜਾ, ਹਰਮਨਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ-ਕਮ-ਜਾਇੰਟ ਸਕੱਤਰ ਜ਼ਿਲ੍ਹਾ ਹੈਰੀਟੇਜ ਸੋਸਾਇਟੀ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਲੋਕ ਮੋਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION