35.1 C
Delhi
Friday, May 10, 2024
spot_img
spot_img

‘ਦੀ ਗ੍ਰੇਟ ਖ਼ਲੀ’ ਵੱਲੋਂ ਬਟਾਲਾ ਵਿੱਚ ਭਾਜਪਾ ਦੇ ਫ਼ਤਹਿਜੰਗ ਸਿੰਘ ਬਾਜਵਾ ਲਈ ਕੀਤੇ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਯੈੱਸ ਪੰਜਾਬ
ਬਟਾਲਾ, 18 ਫਰਵਰੀ, 2022 –
ਅੱਜ ਪ੍ਰਸਿੱਧ ਰੈਸਲਰ ਦ ਗ੍ਰੇਟ ਖੱਲੀ ਵਲੋਂ ਬਟਾਲਾ ’ਚ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਦੇ ਸਮਰਥਨ ’ਚ ਇਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿਚ ਨੌਜਵਾਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਬਟਾਲਾ ਦੀ ਜਨਤਾ ਨੇ ਜਨ ਸੈਲਾਬ ਦੇ ਰੂਪ ’ਚ ਖੱਲੀ ਦਾ ਵੱਖ-ਵੱਖ ਥਾਵਾਂ ’ਤੇ ਖੱਲੀ ਦਾ ਸਵਾਗਤ ਕੀਤਾ।

ਇਸ ਰੋਡ ਸ਼ੋਅ ਨੇ ਜਿਥੇ ਫਤਹਿਜੰਗ ਸਿੰਘ ਬਾਜਵਾ ਦੇ ਹੱਕ ’ਚ ਹਵਾ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ, ਉੱਥੇ ਭਾਜਪਾ ਹਾਈਕਮਾਂਡ ਵਲੋਂ ਲਗਾਤਾਰ ਫਤਹਿ ਬਾਜਵਾ ਦਾ ਜੋਰਦਾਰ ਸਮਰਥਨ ਕਰਨ ਨਾਲ ਫਤਹਿ ਬਾਜਵਾ ਦੀ ਬਟਾਲਾ ’ਚ ਪਕੜ ਕਾਫੀ ਮਜ਼ਬੂਤ ਹੋ ਚੁੱਕੀ ਹੈ ਜਿਸ ਨਾਲ ਆਮ ਲੋਕਾਂ ’ਚ ਇਹ ਚਰਚਾ ਹੈ ਕਿ ਇਸ ਵਾਰ ਫਤਹਿਜੰਗ ਸਿੰਘ ਬਾਜਵਾ ਭਾਜਪਾ ਦੇ ਉਮੀਦਵਾਰ ਦੇ ਰੂਪ ’ਚ ਭਾਰੀ ਉਲਟ ਫੇਰ ਕਰ ਦੇਣਗੇ।

ਇਸ ਮੌਕੇ ਗੱਲਬਾਤ ਕਰਦੇ ਹੋਏ ਗ੍ਰੇਟ ਖੱਲੀ ਨੇ ਦੱਸਿਆ ਕਿ ਜੋ ਪਿਆਰ ਅਤੇ ਸਤਿਕਾਰ ਬਟਾਲਾ ਦੀ ਜਨਤਾ ਵਲੋਂ ਅੱਜ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਉਸਨੂੰ ਕਦੇ ਵੀ ਨਹੀਂ ਭੁੱਲਣਗੇ। ਉਨ੍ਹਾ ਬਟਾਲਾ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਟਾਲਾ ਵਾਸੀ ਵੱਡੀ ਗਿਣਤੀ ’ਚ ਭਾਜਪਾ ਦੇ ਹੱਕ ’ਚ ਵੋਟਿੰਗ ਕਰਕੇ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਨੂੰ ਜੇਤੂ ਬਣਾਉਣ ਤਾਂ ਜੋ ਉਹ ਬਟਾਲਾ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਗੱਲਬਾਤ ਕਰਦੇ ਹੋਏ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਹੀ ਇਸ ਚੋਣ ’ਚ ਜੇਤੂ ਬਣਾਉਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਬਟਾਲਾ ਦੇ ਹਰ ਵਾਰਡ ਅਤੇ ਹਰ ਗਲੀ ਦੇ ਨਾਲ ਪਿੰਡਾਂ ’ਚ ਵੀ ਚੋਣ ਪ੍ਰਚਾਰ ਕੀਤਾ ਹੈ ਅਤੇ ਵੱਡੀ ਗਿਣਤੀ ’ਚ ਬਟਾਲਾ ਵਾਸੀ ਉਨ੍ਹਾਂ ਦੇ ਨਾਲ ਜੁੜੇ ਹਨ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ 20 ਫਰਵਰੀ ਨੂੰ ਲੋਕ ਭਾਜਪਾ ਦੇ ਹੱਕ ’ਚ ਵੋਟਿੰਗ ਕਰਦੇ ਹੋਏ ਭਾਜਪਾ ਨੂੰ ਹੀ ਜਿਤਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਅਰਜੁਨ ਬਾਜਵਾ ਅਤੇ ਵੱਡੀ ਗਿਣਤੀ ’ਚ ਭਾਜਪਾ ਵਰਕਰ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION