36.1 C
Delhi
Friday, May 10, 2024
spot_img
spot_img

ਦੀਕਸ਼ਾ ਪੋਰਟਲ ਸਬੰਧੀ ਇੱਕ ਦਿਨਾ ਸਿਖਲਾਈ ਵਰਕਸ਼ਾਪ ਦਾ ਆਯੋਜਨ

ਯੈੱਸ ਪੰਜਾਬ
ਐੱਸ.ਏ.ਐੱਸ. ਨਗਰ, 11 ਜੁਲਾਈ, 2022 –
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਵਿੱਚ ਦੇ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਕੂਲਾਂ ਵਿੱਚ ਮਾਨਿੰਟਰਿੰਗ ਦੀ ਪ੍ਰਕਿਰਿਆ ਨੂੰ ਪ੍ਰਭਾਵੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਅਧਿਕਾਰੀਆਂ ਅਤੇ ਹੋਰ ਟੀਮਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਿਜ਼ਿਟਾਂ ਅਤੇ ਹੋਰ ਮੌਜੂਦਾ ਧਿਆਨ ਵਿੱਚ ਆਈਆਂ ਗੱਲਾਂ ਸਬੰਧੀ ਟਿੱਪਣੀਆਂ ਨੂੰ ਦਰਜ ਕਰਨ ਲਈ ਦੀਕਸ਼ਾ ਪੋਰਟਲ ਦੀ ਇੱਕ ਦਿਨਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਸ਼ੁਸ਼ੀਲ ਭਾਰਦਵਾਜ ਸਟੇਟ ਕੋਆਰਡੀਨੇਟਰ ਦੀ ਅਗਵਾਈ ਵਿੱਚ ਮੁੱਖ ਦਫ਼ਤਰ ਵਿਖੇ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ 20 ਜ਼ਿਲ੍ਹਾ ਮੈਂਟਰਾਂ ਦੀ ਕੋਰ ਟੀਮ ਨੇ ਭਾਗ ਲਿਆ।

ਇਸ ਵਰਕਸ਼ਾਪ ਦੌਰਾਨ ਜ਼ਿਲ੍ਹਾ ਮੈਂਟਰਾਂ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਨੂੰ ਦੀਕਸ਼ਾ ਪੋਰਟਲ ਦੀ ਮਹੱਤਤਾ, ਇਸਨੂੰ ਭਰਨ ਦੀ ਵਿਧੀ ਅਤੇ ਹੋਰ ਧਿਆਨ ਯੋਗ ਦੇਣ ਗੱਲਾਂ ਬਾਰੇ ਵੱਖ-ਵੱਖ ਰਿਸੋਰਸ ਪਰਸਨਾਂ ਨੇ ਜਾਣਕਾਰੀ ਦਿੱਤੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION